ਨਵੀਂ ਦਿੱਲੀ— ਚਿਕਨ ਖਾਣ ਦੇ ਸ਼ੋਕੀਨ ਹਰ ਵਾਰ ਨਾਨਵੈੱਜ ਦੀ ਵੱਖ-ਵੱਖ ਤਰ੍ਹਾਂ ਦੀ ਰੈਸਿਪੀ ਲੱਭਦੇ ਰਹਿੰਦੇ ਹਨ। ਅੱਜ ਅਸੀਂ ਤੁਹਾਡੇ ਲਈ ਮੁਰਗੀ ਕੋਸ਼ਾ ਰੈਸਿਪੀ ਲੈ ਕੇ ਆਏ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਸਮੱਗਰੀ
- ਚਿਕਨ 500 ਗ੍ਰਾਮ
- ਹਲਦੀ 1 ਚੱਮਚ
- ਨਮਕ 1/2 ਚੱਮਚ
- ਤੇਲ 1 ਚੱਮਚ
- ਸਰੋਂ ਦਾ ਤੇਲ 120 ਮਿਲੀਲੀਟਰ
- ਲਸਣ 2 ਚੱਮਚ
- ਪਿਆਜ਼ 500 ਗ੍ਰਾਮ
- ਹਰੀ ਮਿਰਚ 5
- ਅਦਰਕ-ਲਸਣ ਦੀ ਪੇਸਟ 2 ਚੱਮਚ
- ਹਰੀ ਮਿਰਚ ਦੀ ਪੇਸਟ 1 ਚੱਮਚ
- ਟਮਾਟਰ 230 ਗ੍ਰਾਮ
- ਹਲਦੀ 1 ਚੱਮਚ
- ਨਮਕ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਲਾਲ ਮਿਰਚ
- ਦਹੀਂ 140 ਗ੍ਰਾਮ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ 500 ਗ੍ਰਾਮ ਚਿਕਨ,1 ਚੱਮਚ ਹਲਦੀ, 1/2 ਚੱਮਚ ਨਮਕ ਅਤੇ 1 ਚੱਮਚ ਤੇਲ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 30 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ 'ਚ 120 ਮਿਲੀਲੀਟਰ, ਸਰੋਂ ਦਾ ਤੇਲ ਗਰਮ ਕਰੋ ਅਤੇ ਉਸ 'ਚ 2 ਚੱਮਚ ਲਸਣ ਪਾ ਕੇ 2-3 ਮਿੰਟ ਤੱਕ ਭੁੰਨ ਲਓ। ਜਦੋਂ ਤਕ ਕਿ ਇਹ ਸੁਨਿਹਰਾ ਭੂਰਾ ਰੰਗ ਦਾ ਨਾ ਹੋ ਜਾਵੇ।
3. ਫਿਰ 500 ਗ੍ਰਾਮ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
4. ਫਿਰ 5 ਹਰੀਆਂ ਮਿਰਚਾਂ, 1 ਚੱਮਚ ਅਦਰਕ-ਲਸਣ ਪੇਸਟ ਪਾ ਕੇ 2-3 ਮਿੰਟ ਤਕ ਹਿਲਾਓ।
5. ਫਿਰ 1 ਚੱਮਚ ਹਰੀ ਮਿਰਚ ਦੀ ਪੇਸਟ, 230 ਗ੍ਰਾਮ ਟਮਾਟਰ ਪਾਓ ਅਤੇ 5-7 ਮਿੰਟ ਤਕ ਪਕਾਓ ਜਦੋਂ ਤਕ ਕਿ ਟਮਾਟਰ ਚੰਗੀ ਤਰ੍ਹਾਂ ਨਾਲ ਸਾਫਟ ਨਾ ਹੋ ਜਾਵੇ।
6. ਇਸ ਤੋਂ ਬਾਅਦ 1 ਚੱਮਚ ਹਲਦੀ ਮਿਕਸ ਕਰਕੇ 1 ਚੱਮਚ ਨਮਕ, 1 ਚੱਮਚ ਜੀਰਾ ਪਾਊਡਰ, 1 ਚੱਮਚ ਲਾਲ ਮਿਰਚ ਚੰਗੀ ਤਰ੍ਹਾਂ ਨਾਲ ਮਿਲਾਓ।
7. ਫਿਰ ਇਸ 'ਚ ਮੈਰੀਨੇਟ ਮਸਾਲੇਦਾਰ ਚਿਕਨ ਪਾਓ ਅਤੇ ਹਿਲਾਓ।
8. ਇਸ ਨੂੰ ਢੱਕ ਕੇ 30 ਮਿੰਟ ਤਕ ਪਕਾਓ ਜਾਂ ਜਦੋਂ ਤਕ ਕਿ ਚਿਕਨ ਪਕ ਨਾ ਜਾਵੇ।
9. ਫਿਰ 140 ਗ੍ਰਾਮ ਦਹੀਂ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਇਸ ਨੂੰ ਧਨੀਏ ਨਾਲ ਗਾਰਨਿਸ਼ਿੰਗ ਕਰਕੇ ਸਰਵ ਕਰੋ।
ਚਮੜੀ ਨੂੰ ਬੇਜਾਨ ਅਤੇ ਰੁੱਖਾ ਬਣਾ ਦਿੰਦੀਆਂ ਹਨ ਤੁਹਾਡੀਆਂ ਇਹ ਗਲਤੀਆਂ
NEXT STORY