ਨਵੀਂ ਦਿੱਲੀ— ਪੇਰੇਂਟਸ ਆਪਣੇ ਬੱਚਿਆਂ ਦਾ ਫਿਊਚਰ ਚੰਗਾ ਬਣਾਉਣ ਲਈ ਉਨ੍ਹਾਂ ਦੇ ਪਾਲਣ ਪੋਸ਼ਣ 'ਚ ਕੋਈ ਕਮੀ ਨਹੀਂ ਛੱਡਦੇ। ਹਰ ਪੇਰੇਂਟਸ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਭ ਤੋਂ ਜ਼ਿਆਦਾ ਚੰਗਾ ਹੋਵੇ ਉਸ ਦਾ ਨਾਮ ਹਰ ਥਾਂ ਹੋਵੇ ਪਰ ਅਜਿਹਾ ਉਦੋਂ ਹੋਵੇਗਾ ਜਦੋਂ ਤੁਸੀਂ ਇਹ ਸਾਰਾ ਕੁਝ ਕਰਨ ਦੇ ਗੁਣ ਦਿਓਗੇ। ਬੱਚਿਆਂ ਦੇ ਪਾਲਣ-ਪੋਸ਼ਣ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਉਨ੍ਹਾਂ ਦਾ ਫਿਊਚਰ ਹੋਰ ਵੀ ਬਿਹਤਰ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੇਰੇਂਟਿੰਗ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬੱਚਿਆਂ ਨੂੰ ਹਰ ਕੰਮ 'ਚ ਪਰਫੈਕਟ ਬਣਾ ਸਕਦੇ ਹੋ।
ਬੱਚਿਆਂ ਨੂੰ ਪਰਫੈਕਟ ਬਣਾਉਣ ਦੇ ਟਿਪਸ
1. ਬੱਚੇ ਜ਼ਿਆਦਾਤਰ ਗੱਲਾਂ ਅਤੇ ਆਦਤਾਂ ਆਪਣੇ ਮਾਤਾ-ਪਿਤਾ ਤੋਂ ਹੀ ਸਿੱਖਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਤੋਂ ਪਹਿਲਾਂ ਆਪਣੀਆਂ ਮਾੜੀਆਂ ਆਦਤਾਂ ਨੂੰ ਸੁਧਾਰੋ। ਪਹਿਲਾਂ ਖੁਦ ਕਿਤਾਬਾਂ ਦੇ ਨਾਲ ਸਮਾਂ ਬਿਤਾਓ, ਦੇਰ ਰਾਤ ਤਕ ਟੀਵੀ ਨਾ ਦੇਖਣਾ, ਚੀਜ਼ਾਂ ਨੂੰ ਸਹੀਂ ਥਾਂ 'ਤੇ ਰੱਖਣਾ, ਬੱਚਿਆਂ ਦੇ ਸਾਹਮਣੇ ਝਗੜਾ ਨਾ ਕਰਨਾ ਆਦਿ ਕੁਝ ਚੰਗੀਆਂ ਆਦਤਾਂ 'ਚ ਸੁਧਾਰ ਕਰੋ।
2. ਬਹੁਤ ਸਾਰੇ ਪੇਰੇਂਟਸ ਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਪਿਆਰ ਦੇਣ ਦਾ ਮਤਲੱਬ ਉਨ੍ਹਾਂ ਦੀ ਹਰ ਮੰਗ ਨੂੰ ਪੂਰਾ ਕਰਨਾ ਹੈ। ਫਿਰ ਚਾਹੇ ਉਹ ਕੋਈ ਗਲਤ ਚੀਜ਼ ਹੀ ਕਿਉਂ ਨਾ ਹੋਵੇ। ਜੇ ਤੁਸੀਂ ਵੀ ਬੱਚਿਆਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦਾ ਚੰਗਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਉਹੀ ਦਿਓ ਜੋ ਉਨ੍ਹਾਂ ਲਈ ਸਹੀ ਅਤੇ ਜ਼ਰੂਰੀ ਹੈ।
3. ਬੱਚਿਆਂ ਦੀ ਤਾਂ ਆਦਤ ਹੁੰਦੀ ਹੈ ਹਰ ਚੀਜ਼ ਨੂੰ ਲੈ ਕੇ ਜਿੱਦ ਕਰਨਾ ਪਰ ਉਨ੍ਹਾਂ ਦੀ ਗਲਤ ਮੰਗਾਂ ਨੂੰ ਪੂਰਾ ਨਾ ਕਰਨ ਲਈ ਤੁਸੀਂ ਉਨ੍ਹਾਂ ਨੂੰ ਡਾਂਟ ਦਿੰਦੇ ਹੋ ਜੋ ਕਿ ਗਲਤ ਹੈ। ਇਸ ਦਾ ਬੱਚਿਆਂ 'ਤੇ ਉਲਟਾ ਅਸਰ ਪੈਂਦਾ ਹੈ। ਇਸ ਲਈ ਬੱਚਿਆਂ 'ਤੇ ਜੋਰ ਨਾਲ ਚੀਕਣ ਅਤੇ ਡਾਂਟਣ ਦੀ ਬਜਾਏ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ।
4. ਅਕਸਰ ਪੇਰੇਂਟਸ ਆਪਣੇ ਬੱਚਿਆਂ ਨੂੰ ਅਨੁਸ਼ਾਸਨ 'ਚ ਲਿਆਉਣ ਲਈ ਉਨ੍ਹਾਂ ਨੂੰ ਡਾਂਟਦੇ ਜਾਂ ਡਰਾਉਂਦੇ ਹਨ ਪਰ ਇਸ ਨਾਲ ਕਈ ਵਾਰ ਉਹ ਗਲਤ ਦਿਸ਼ਾ 'ਚ ਚਲੇ ਜਾਂਦੇ ਹਨ। ਕਈ ਪੇਰੇਂਟਸ ਤਾਂ ਬੱਚਿਆਂ ਨੂੰ ਅਨੁਸ਼ਾਸ਼ਿਤ ਕਰਨ ਲਈ ਉਨ੍ਹਾਂ ਨੂੰ ਮਾਰਦੇ-ਕੁੱਟਦੇ ਵੀ ਹਨ ਪਰ ਇਸ ਨਾਲ ਬੱਚਾ ਅਨੁਸ਼ਾਸਿਤ ਨਾ ਹੋ ਕੇ ਆਕ੍ਰਮਕ ਅਤੇ ਵਿਦ੍ਰੋਹੀ ਹੋ ਜਾਂਦਾ ਹੈ।
5. ਬੱਚਿਆਂ ਦੇ ਨਾਲ ਕਿਸੇ ਵੀ ਟਾਪਿਕ ਨੂੰ ਲੈ ਕੇ ਖੁਲ੍ਹ ਕੇ ਗੱਲ ਕਰੋ ਇਸ ਨਾਲ ਉਨ੍ਹਾਂ ਦੇ ਨਾਲ ਹਰ ਖੁਸ਼ੀ-ਦੁੱਖ ਸਾਂਝਾ ਕਰੋ। ਇਸ ਨਾਲ ਬੱਚੇ ਘਰ ਦੀਆਂ ਪਰਿਸਥਿਤੀਆਂ ਨੂੰ ਸਮਝਣਗੇ ਅਤੇ ਇਹ ਗੱਲ ਫਿਊਚਰ 'ਚ ਉਨ੍ਹਾਂ ਦੇ ਕੰਮ ਆਵੇਗੀ। ਇਸ ਨਾਲ ਹੀ ਬੱਚਾ ਹਮੇਸ਼ਾ ਤੁਹਾਡੇ ਕਰੀਬ ਰਹੇਗਾ।
6. ਵਰਕਿੰਗ ਹੋਣ ਕਾਰਨ ਅੱਜਕਲ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ, ਜਿਸ ਨਾਲ ਬੱਚਿਆਂ ਤੋਂ ਦੂਰ ਹੋ ਜਾਂਦੇ ਹਨ। ਇਸ ਨਾਲ ਕਈ ਵਾਰ ਬੱਚੇ ਗਲਤ ਰਾਹ 'ਤੇ ਚਲੇ ਜਾਂਦੇ ਹਨ ਅਤੇ ਗਲਤ ਕੰਮ ਕਰਨ ਲੱਗਦੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇਣ ਦੀ ਕੋਸ਼ਿਸ਼ ਕਰੋ।
7. ਬੱਚਿਆਂ ਨੂੰ ਕੋਈ ਵੀ ਕੰਮ ਕਰਵਾਉਣ ਲਈ ਉਨ੍ਹਾਂ 'ਤੇ ਹੁਕਮ ਨਾ ਚਲਾਓ ਅਤੇ ਨਾ ਹੀ ਆਪਣੇ ਫੈਸਲੇ ਉਨ੍ਹਾਂ 'ਤੇ ਥੋਪੋ। ਇਸ ਦੀ ਬਜਾਏ ਆਪਣੇ ਬੱਚਿਆਂ ਨਾਲ ਦੋਸਤੀ ਕਰੋ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ਖੁਦ ਲੈਣ ਦਿਓ। ਇਸ ਨਾਲ ਬੱਚਾ ਖੁਦ ਆਪਣੇ ਮਨ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਵੇਗਾ ਅਤੇ ਉਹ ਬੇਝਿਝਕ ਆਪਣੀ ਸਾਰੀ ਗੱਲ ਤੁਹਾਨੂੰ ਆ ਕੇ ਦੱਸੇਗਾ।
ਕਿਤੇ ਪਿੱਠ ਅਤੇ ਗਰਦਨ ਦਰਦ ਦਾ ਕਾਰਨ ਨਾ ਬਣ ਜਾਣ ਤੁਹਾਡੀਆਂ ਇਹ ਗਲਤੀਆਂ
NEXT STORY