ਵੈੱਬ ਡੈਸਕ- ਜੇਕਰ ਤੁਸੀਂ ਕੁਝ ਟੇਸਟੀ, ਝਟਪਟ ਬਣਨ ਵਾਲਾ ਅਤੇ ਬੱਚਿਆਂ ਨੂੰ ਬੇਹੱਦ ਪਸੰਦ ਆਉਣ ਵਾਲਾ ਸਨੈਕ ਲੱਭ ਰਹੇ ਹੋ ਤਾਂ ਬਨਾਨਾ ਟੋਸਟ ਰੋਲ ਤੁਹਾਡੇ ਲਈ ਇਕ ਬਿਹਤਰੀਨ ਵਿਕਲਪ ਹੈ। ਨਰਮ ਬਰੈੱਡ 'ਚ ਮਿੱਠਾ ਕੇਲਾ ਅਤੇ ਚਾਕਲੇਟੀ ਸਪ੍ਰੈਡ ਦਾ ਮੇਲ, ਉੱਪਰੋਂ ਸੁਨਹਿਰਾ ਟੈਕਸਚਰ ਅਤੇ ਸ਼ਹਿਦ ਦੀ ਮਿਠਾਸ। ਇਹ ਰੋਲ ਹਰ ਬਾਈਟ 'ਚ ਸਵਾਦ ਦਿੰਦਾ ਹੈ।
Servings - 5
ਸਮੱਗਰੀ
ਆਂਡੇ- 2
ਦੁੱਧ- 80 ਮਿਲੀਲੀਟਰ
ਸਫੇਦ ਬਰੈੱਡ ਸਲਾਈਸ- 10
ਚਾਕਲੇਟ ਸਪ੍ਰੈਡ- 70 ਗ੍ਰਾਮ
ਕੇਲੇ- 300 ਗ੍ਰਾਮ
ਮੱਖਣ- ਪੈਨ ਨੂੰ ਚਿਕਨਾ ਕਰਨ ਲਈ
ਸ਼ਹਿਦ- 50 ਗ੍ਰਾਮ
ਸਫੇਦ ਤਿੱਲ- 1 ਚਮਚ
ਵਿਧੀ
1- ਇਕ ਬਾਊਲ 'ਚ 2 ਆਂਡੇ ਤੋੜੇ, ਉਸ 'ਚ 80 ਮਿਲੀਲੀਟਰ ਦੁੱਧ ਪਾਓ, ਚੰਗੀ ਤਰ੍ਹਾਂ ਫੇਂਟੋ ਅਤੇ ਇਕ ਪਾਸੇ ਰੱਖ ਦਿਓ।
2- ਇਕ ਬਰੈੱਡ ਸਲਾਈਸ ਲਵੋ, ਉਸ਼ ਦੇ ਕਿਨਾਰੇ ਕੱਟ ਦਿਓ ਅਤੇ ਬੇਲਣ ਨਾਲ ਬੇਲ ਕੇ ਸਪਾਟ ਕਰੋ।
3- ਬਰੈੱਡ 'ਤੇ ਸਮਾਨ ਰੂਪ ਨਾਲ ਚਾਕਲੇਟ ਸਪ੍ਰੈਡ ਲਗਾਓ।
4- ਹੁਣ ਉਸ 'ਤੇ ਕੇਲਾ ਰੱਖੋ ਅਤੇ ਬਰੈੱਡ ਨੂੰ ਕਸ ਕੇ ਰੋਲ ਕਰੋ। ਫਿਰ ਉਸ ਰੋਲ ਨੂੰ ਟੁਕੜਿਆਂ 'ਚ ਕੱਟ ਲਵੋ ਅਤੇ ਉਸ ਨੂੰ ਸੀਂਕ (skewer) 'ਚ ਪਿਰੋ ਦਿਓ।
5- ਹਰ ਸੀਂਕ ਨੂੰ ਆਂਡੇ ਅਤੇ ਦੁੱਧ ਦੇ ਮਿਸ਼ਰਨ 'ਚ ਡੁਬੋ ਦਿਓ ਅਤੇ ਮੱਖਣ ਲੱਗੇ ਤਵੇ ਜਾਂ ਪੈਨ 'ਤੇ ਰ4ਖੋ।
6- ਦੋਵੇਂ ਪਾਸਿਓਂ ਸੁਨਹਿਰਾ ਹੋਣ ਤੱਕ ਸੇਕੋ।
7- ਪੈਨ ਤੋਂ ਕੱਢ ਕੇ ਇਕ ਸਰਵਿੰਗ ਪਲੇਟ 'ਤੇ ਰੱਖਓ ਅਤੇ ਉੱਪਰੋਂ ਸ਼ਹਿਦ ਪਾਓ।
8- ਉੱਪਰੋਂ ਸਫੇਦ ਤਿੱਲ ਛਿੜਕੋ।
9- ਗਰਮਾਗਰਮ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਗੋਲਡਨ ਗਾਊਨ
NEXT STORY