ਜਲੰਧਰ- ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ ਘਰਾਂ 'ਚ ਕਾਕਰੋਚਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ। ਕਾਕਰੋਚ ਰਸੋਈ ਅਤੇ ਸਟੋਰ ਰੂਮਾਂ ਵਿਚ ਸਭ ਤੋਂ ਵੱਧ ਵੇਖੇ ਜਾਂਦੇ ਹਨ ਇਨ੍ਹਾਂ ਨੂੰ ਬਾਹਰ ਕੱਢਣ ਲਈ ਮਾਰਕੀਟ 'ਚ ਬਹੁਤ ਸਾਰੀਆਂ ਚੀਜ਼ਾਂ ਉਪਲਬਧ ਹਨ ਪਰ ਇਨ੍ਹਾਂ ਰਸਾਇਣਕ ਉਤਪਾਦਾਂ ਦੀ ਵਰਤੋਂ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਖ਼ਾਸ ਕਰ ਉਨ੍ਹਾਂ ਘਰਾਂ ਵਿਚ ਜਿੱਥੇ ਛੋਟੇ ਬੱਚੇ ਹੁੰਦੇ ਹਨ। ਇਨ੍ਹਾਂ ਰਸਾਇਣਾਂ ਨਾਲ ਭਰੀਆਂ ਚੀਜ਼ਾਂ ਦੀ ਬਜਾਏ ਤੁਸੀਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ। ਦਰਅਸਲ ਰਸੋਈ ਵਿਚ ਕਾਕਰੋਚ ਹੋਣ ਕਾਰਨ ਤੁਹਾਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਘਰ ਦੀ ਰਸੋਈ ਤੋਂ ਕਾਕਰੋਚ ਨੂੰ ਬਾਹਰ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਜੇਕਰ ਤੁਹਾਡੀ ਰਸੋਈ ਜਾਂ ਘਰ 'ਚ ਕਾਕਰੋਚ ਹਨ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਤੁਰੰਤ ਉਨ੍ਹਾਂ ਤੋਂ ਛੁਟਕਾਰਾ ਪਾਓ।
ਨਿੰਮ ਦੀਆਂ ਪੱਤੀਆਂ
ਨਿੰਮ ਦੇ ਰੁੱਖ ਦੇ ਬਹੁਤ ਸਾਰੇ ਫਾਇਦੇ ਹਨ। ਜੇਕਰ ਤੁਸੀਂ ਘਰ 'ਚੋਂ ਕਾਕਰੋਚਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਨਿੰਮ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਕਾਕਰੋਚਾਂ ਨੂੰ ਦੂਰ ਕਰਨ ਲਈ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲੋ ਅਤੇ ਫਿਰ ਉਸ ਨਿੰਮ ਦੇ ਪਾਣੀ ਨੂੰ ਜਿੱਥੇ ਕਾਕਰੋਚ ਆਉਂਦੇ ਹਨ, ਉਨ੍ਹਾਂ ਥਾਵਾਂ 'ਤੇ ਛਿੜਕ ਦਿਓ। ਇਸ ਟ੍ਰਿਕ ਨਾਲ ਰਸੋਈ ਤੋਂ ਦੂਰ ਹੋ ਜਾਣਗੇ ਕਾਕਰੋਚ।

ਲੌਂਗ
ਕਾਕਰੋਚਾਂ ਨੂੰ ਲੌਂਗ ਦੀ ਮਹਿਕ ਪਸੰਦ ਨਹੀਂ ਹੁੰਦੀ, ਜਿਸ ਕਾਰਨ ਉਹ ਇਸ ਨੂੰ ਸੁੰਘ ਕੇ ਭੱਜ ਜਾਂਦੇ ਹਨ। ਘਰ ਦੇ ਕੋਨਿਆਂ, ਰਸੋਈ ਅਤੇ ਜਿੱਥੇ ਵੀ ਕਾਕਰੋਚ ਆਉਂਦੇ ਹਨ, ਲੌਂਗ ਰੱਖੋ।

ਬੇਕਿੰਗ ਸੋਡਾ
ਘਰ 'ਚੋਂ ਕਾਕਰੋਚਾਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਬੇਕਿੰਗ ਸੋਡਾ ਕਾਫੀ ਫਾਇਦੇਮੰਦ ਹੋ ਸਕਦਾ ਹੈ। ਜੇਕਰ ਕਾਕਰੋਚ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਤਾਂ ਬੇਕਿੰਗ ਸੋਡੇ 'ਚ ਖੰਡ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਤੋਂ ਬਾਅਦ ਜਿੱਥੇ ਕਾਕਰੋਚ ਜ਼ਿਆਦਾ ਆਉਂਦੇ ਹਨ, ਉੱਥੇ ਇਸ ਮਿਸ਼ਰਣ ਨੂੰ ਲਗਾਓ। ਖੰਡ ਕਾਕਰੋਚਾਂ ਨੂੰ ਆਕਰਸ਼ਿਤ ਕਰੇਗੀ ਪਰ ਇਸ ਨੂੰ ਬੇਕਿੰਗ ਸੋਡਾ ਦੇ ਨਾਲ ਮਿਲਾਉਣਾ ਉਨ੍ਹਾਂ ਲਈ ਜ਼ਹਿਰ ਦਾ ਕੰਮ ਕਰੇਗਾ ਅਤੇ ਉਹ ਮਰ ਜਾਣਗੇ।

ਮਿੱਟੀ ਦੇ ਤੇਲ ਨਾਲ ਕਾਕਰੋਚਾਂ ਤੋਂ ਛੁਟਕਾਰਾ ਪਾਓ
ਜੇਕਰ ਤੁਸੀਂ ਆਪਣੀ ਰਸੋਈ 'ਚੋਂ ਕਾਕਰੋਚਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮਿੱਟੀ ਦੇ ਤੇਲ ਦੀ ਮਦਦ ਲੈ ਸਕਦੇ ਹੋ। ਇਕ ਲਾਈਨ ਖਿੱਚੋ ਜਿੱਥੇ ਕਾਕਰੋਚ ਸਭ ਤੋਂ ਵੱਧ ਦਿਖਾਈ ਦਿੰਦੇ ਹਨ। ਫਿਰ ਉੱਥੇ ਮਿੱਟੀ ਦੇ ਤੇਲ ਦਾ ਛਿੜਕਾਅ ਕਰੋ। ਮਿੱਟੀ ਦੇ ਤੇਲ ਦੀ ਬਦਬੂ ਕਾਰਨ ਕਾਕਰੋਚ ਰਸੋਈ 'ਚੋਂ ਭੱਜ ਜਾਣਗੇ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ
-ਪਾਣੀ ਵਾਲੀ ਸਾਰੀ ਥਾਂਵਾਂ 'ਤੇ ਜਾਅਲੀ ਲਗਾਓ।
-ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਨੂੰ ਘਰ ਰੱਖਣ ਦੀ ਬਜਾਏ, ਤੁਰੰਤ ਡਸਟਬਿਨ ਵਿਚ ਪਾਓ।
-ਘਰ ਦੇ ਹਿੱਸੇ ਵਿਚ ਜਿੱਥੇ ਕਾਕਰੋਚ ਆਉਂਦੇ ਹਨ, ਉਸ ਜਗ੍ਹਾ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
-ਰਸੋਈ ਨੂੰ ਹਰ ਹਫ਼ਤੇ ਸਾਫ਼ ਕਰੋ।
ਨਮੋਨੀਆ ਦੇ ਵੱਧ ਰਹੇ ਨੇ ਮਾਮਲੇ, ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਜਾ ਸਕਦੀ ਹੈ ਜਾਨ!
NEXT STORY