ਹੈਲਥ ਡੈਸਕ- ਸੈਰ ਨੂੰ ਸਿਹਤ ਲਈ ਸਭ ਤੋਂ ਵਧੀਆ ਕਸਰਤਾਂ 'ਚੋਂ ਇਕ ਮੰਨਿਆ ਜਾਂਦਾ ਹੈ। ਚਾਹੇ ਬੱਚੇ ਹੋਣ ਜਾਂ ਵੱਡੇ, ਹਰ ਉਮਰ ਦੇ ਲੋਕ ਆਪਣੀ ਸਮਰੱਥਾ ਅਨੁਸਾਰ ਵੱਖ-ਵੱਖ ਰਫ਼ਤਾਰ ‘ਚ ਟਹਿਲ ਸਕਦੇ ਹਨ। ਖਾਸ ਕਰਕੇ ਸਵੇਰੇ ਖਾਲੀ ਪੇਟ 1 ਘੰਟਾ ਸੈਰ ਕਰਨ ਨਾਲ ਸਰੀਰ ‘ਤੇ ਅਸਾਧਾਰਣ ਅਸਰ ਪੈਂਦੇ ਹਨ।
ਵਾਕ ਕਰਨ ਦੇ ਮੁੱਖ ਫਾਇਦੇ:
ਭਾਰ ਘਟਾਉਣ ‘ਚ ਮਦਦਗਾਰ
ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਰੋਜ਼ਾਨਾ 4-6 ਕਿਲੋਮੀਟਰ ਦੀ ਸੈਰ ਬਹੁਤ ਲਾਭਦਾਇਕ ਸਾਬਿਤ ਹੋ ਸਕਦੀ ਹੈ।
ਨੌਜਵਾਨਾਂ ਨੂੰ 4-5 ਕਿਲੋਮੀਟਰ ਟਹਿਲਣਾ ਚਾਹੀਦਾ। ਜੋ ਲੋਕ ਬ੍ਰਿਸਕ ਵਾਕ ਕਰਦੇ ਹਨ, ਉਨ੍ਹਾਂ ਨੂੰ ਇਕ ਘੰਟੇ 'ਚ ਕਰੀਬ 5-6 ਕਿਲੋਮੀਟਰ ਤੱਕ ਰੋਜ਼ ਸੈਰ ਕਰਨੀ ਚਾਹੀਦੀ ਹੈ।
ਦਿਲ ਦੀ ਸਿਹਤ ਲਈ ਚੰਗੀ
ਸਪੀਡ ਨਾਲ ਕੀਤੀ ਗਈ ਸੈਰ ਦਿਲ ਦੀ ਧੜਕਨ ਨਾਰਮਲ ਰੱਖਣ ‘ਚ ਮਦਦ ਕਰਦੀ ਹੈ, ਜਿਸ ਨਾਲ ਹਾਰਟ ਅਟੈਕ ਜਾਂ ਹੋਰ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਅ ਹੋ ਸਕਦਾ ਹੈ।
ਸ਼ੂਗਰ ਤੇ ਬਲੱਡ ਪ੍ਰੈਸ਼ਰ ਕੰਟਰੋਲ
ਟਹਿਲਣ ਨਾਲ ਖੂਨ 'ਚ ਗਲੂਕੋਜ਼ ਦੀ ਮਾਤਰਾ ਘਟਦੀ ਹੈ, ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਲਾਭ ਹੋ ਸਕਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਵੀ ਨਾਰਮਲ ਰੱਖਣ 'ਚ ਮਦਦ ਕਰਦਾ ਹੈ।
ਤਣਾਅ ਘਟਦਾ ਹੈ, ਨੀਂਦ 'ਚ ਸੁਧਾਰ
ਰੋਜ਼ਾਨਾ ਸਵੇਰੇ ਟਹਿਲਣ ਨਾਲ ਮਾਨਸਿਕ ਤਣਾਅ ਘਟਦਾ ਹੈ ਅਤੇ ਨੀਂਦ ਦੀ ਗੁਣਵੱਤਾ ‘ਚ ਸੁਧਾਰ ਆਉਂਦਾ ਹੈ। ਸਰੀਰ ਲਾਈਟ ਮਹਿਸੂਸ ਕਰਦਾ ਹੈ ਅਤੇ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦੇ ਹੋ।
ਜੋੜ ਮਜ਼ਬੂਤ ਬਣਦੇ ਹਨ
ਵਾਕ ਕਰਨ ਨਾਲ ਜੋੜ ਮਜ਼ਬੂਤ ਬਣਦੇ ਹਨ ਅਤੇ ਉਮਰ ਦੇ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਹੋ ਸਕਦਾ ਹੈ।
ਕਦੋਂ ਕਰੀਏ ਵਾਕ?
ਵਾਕ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਪਰ ਸਵੇਰੇ ਖਾਲੀ ਪੇਟ ਵਾਕ ਕਰਨਾ ਸਭ ਤੋਂ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੂਗਰ ਦੇ ਮਰੀਜ਼ ਕਿਤੇ ਘੁੰਮਣ ਜਾਣ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
NEXT STORY