ਵੈੱਬ ਡੈਸਕ- ਪਾਨ ਦਾ ਪੱਤਾ ਆਮ ਤੌਰ 'ਤੇ ਪੂਜਾ, ਪਰੰਪਰਾਗਤ ਭੋਜਨ ਜਾਂ ਮਾਊਥ ਫ੍ਰੈਸ਼ਨਰ ਵਜੋਂ ਜਾਣਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਲਾਭਦਾਇਕ ਹੋ ਸਕਦਾ ਹੈ? ਅੱਜ-ਕੱਲ੍ਹ ਪਿੰਪਲ, ਰੈਸ਼ੇਜ, ਖੁਜਲੀ ਅਤੇ ਡਾਰਕ ਸਪੌਟ ਵਰਗੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਕੈਮੀਕਲ ਪ੍ਰੋਡਕਟਸ ਨਾਲ ਇਨ੍ਹਾਂ ਤੋਂ ਰਾਹਤ ਮਿਲਦੀ ਹੈ ਪਰ ਸਾਈਡ ਇਫੈਕਟ ਵੀ ਹੁੰਦੇ ਹਨ। ਇਸ ਸਥਿਤੀ 'ਚ ਪਾਨ ਦਾ ਪੱਤਾ ਇਕ ਕੁਦਰਤੀ ਅਤੇ ਬਿਨਾਂ ਸਾਈਡ ਇਫੈਕਟ ਵਾਲਾ ਹੱਲ ਹੈ, ਜਿਸ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਸੋਜ ਘਟਾਉਣ ਵਾਲੇ ਗੁਣ ਹੁੰਦੇ ਹਨ।
ਪਿੰਪਲ ਤੋਂ ਰਾਹਤ
ਪਾਨ ਦੇ ਪੱਤੇ 'ਚ ਮੌਜੂਦ ਐਂਟੀਬੈਕਟੀਰੀਅਲ ਗੁਣ ਸਕਿਨ ਤੋਂ ਹਾਨੀਕਾਰਕ ਬੈਕਟੀਰੀਆ ਨੂੰ ਹਟਾਉਂਦੇ ਹਨ। 2-3 ਤਾਜ਼ੇ ਪੱਤੇ ਪੀਸ ਕੇ ਪੇਸਟ ਬਣਾਓ ਅਤੇ ਪਿੰਪਲ ਵਾਲੀ ਥਾਂ 'ਤੇ ਲਗਾਓ। ਹਫ਼ਤੇ 'ਚ 2–3 ਵਾਰ ਇਸਤੇਮਾਲ ਕਰਨ ਨਾਲ ਪਿੰਪਲ ਦੀ ਸਮੱਸਿਆ ਹੌਲੀ-ਹੌਲੀ ਘੱਟ ਹੋ ਸਕਦੀ ਹੈ।
ਝੜਦੇ ਵਾਲਾਂ ਲਈ ਇਲਾਜ
4-5 ਪਾਨ ਦੇ ਪੱਤੇ ਪੀਸ ਕੇ 2-3 ਚਮਚ ਨਾਰੀਅਲ ਦੇ ਤੇਲ 'ਚ ਮਿਲਾ ਕੇ ਹਲਕਾ ਗਰਮ ਕਰੋ। ਸਕੈਲਪ 'ਤੇ ਮਸਾਜ ਕਰਕੇ 30 ਮਿੰਟ ਲਈ ਛੱਡੋ, ਫਿਰ ਮਾਈਲਡ ਸ਼ੈਂਪੂ ਨਾਲ ਧੋ ਲਵੋ। ਇਹ ਵਾਲਾਂ ਦੀਆਂ ਜੜਾਂ ਮਜ਼ਬੂਤ ਕਰਦਾ ਹੈ ਅਤੇ ਡ੍ਰਾਈਨੈਸ ਘੱਟ ਕਰਦਾ ਹੈ।
ਚਿਹਰੇ 'ਤੇ ਨਿਖਾਰ
ਪਾਨ ਦੇ ਪੱਤੇ ਦਾ ਪੇਸਟ, ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਪੈਕ ਬਣਾਓ। ਚਿਹਰੇ 'ਤੇ 15 ਮਿੰਟ ਲਈ ਲਗਾਓ, ਫਿਰ ਠੰਡੇ ਪਾਣੀ ਨਾਲ ਧੋ ਲਵੋ। ਇਹ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ।
ਸਰੀਰ ਦੀ ਬੱਦਬੂ ਦੂਰ ਕਰਨ 'ਚ ਵੀ ਅਸਰਦਾਰ
5-6 ਪਾਨ ਦੇ ਪੱਤੇ ਗਰਮ ਪਾਣੀ 'ਚ 30 ਮਿੰਟ ਲਈ ਭਿਓਂ ਕੇ ਰੱਖੋ ਅਤੇ ਇਸ ਪਾਣੀ ਨਾਲ ਨਹਾਓ। ਇਹ ਪਸੀਨੇ ਦੀ ਬੱਦਬੂ ਘਟਾਉਂਦਾ ਹੈ।
ਰੈਡਨੈੱਸ ਦੀ ਸਮੱਸਿਆ ਕਰੇ ਦੂਰ
4-5 ਪੱਤੇ ਪਾਣੀ 'ਚ ਉਬਾਲੋ, ਠੰਡਾ ਹੋਣ ‘ਤੇ ਛਾਣ ਕੇ ਕਾਟਨ ਨਾਲ ਪ੍ਰਭਾਵਿਤ ਹਿੱਸੇ 'ਤੇ ਲਗਾਓ। ਇਹ ਚਮੜੀ 'ਤੇ ਜਲਣ, ਸੋਜ ਜਾਂ ਰੈੱਡਨੈਸ ਦੀ ਸਮੱਸਿਆ ਦੂਰ ਕਰਦਾ ਹੈ।
ਸਾਵਧਾਨੀਆਂ
ਉਪਯੋਗ ਤੋਂ ਪਹਿਲਾਂ ਹਮੇਸ਼ਾ ਪੈਚ ਟੈਸਟ ਕਰੋ। ਬਹੁਤ ਸੰਵੇਦਨਸ਼ੀਲ ਚਮੜੀ ਵਾਲੇ ਡਾਕਟਰ ਦੀ ਸਲਾਹ ਲੈਣ। ਅੱਖਾਂ ਜਾਂ ਜ਼ਖ਼ਮ 'ਤੇ ਲਗਾਉਣ ਤੋਂ ਬਚੋ।
ਨਤੀਜਾ
ਪਾਨ ਦਾ ਪੱਤਾ ਘਰੇਲੂ, ਸਸਤਾ ਅਤੇ ਪ੍ਰਭਾਵਸ਼ਾਲੀ ਸਕਿਨ ਕੇਅਰ ਉਪਾਅ ਹੈ ਜੋ ਚਮੜੀ ਨੂੰ ਸਾਫ਼, ਬੈਕਟੀਰੀਆ-ਮੁਕਤ ਅਤੇ ਚਮਕਦਾਰ ਬਣਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰ 5 'ਚੋਂ ਇਕ ਵਿਅਕਤੀ ਸ਼ੂਗਰ ਤੋਂ ਪੀੜਤ, ਅੰਕੜਿਆਂ ਨੇ ਵਧਾਈ ਚਿੰਤਾ
NEXT STORY