ਜਲੰਧਰ: ਚੁਕੰਦਰ 'ਚ ਕੈਲਸ਼ੀਅਮ, ਵਿਟਾਮਿਨ, ਆਇਰਨ, ਫਾਈਬਰ, ਮਿਨਰਲ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨੂੰ ਸਲਾਦ ਦੇ ਤੌਰ 'ਤੇ ਖਾਧਾ ਜਾ ਸਕਦਾ ਹੈ ਪਰ ਇਸ ਦਾ ਸੁਆਦ ਥੋੜ੍ਹਾ ਵੱਖਰਾ ਹੋਣ ਕਰਕੇ ਲੋਕ ਇਸ ਨੂੰ ਖਾਣੇ 'ਚ ਜ਼ਿਆਦਾ ਪਸੰਦ ਨਹੀਂ ਕਰਦੇ ਹਨ। ਅਜਿਹੇ 'ਚ ਤੁਸੀਂ ਇਸ ਦਾ ਸੂਪ ਬਣਾ ਕੇ ਪੀ ਸਕਦੇ ਹੋ। ਸਰਦੀਆਂ 'ਚ ਗਰਮਾ-ਗਰਮ ਚੁਕੰਦਰ ਦਾ ਸੂਪ ਪੀ ਕੇ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਖੂਨ ਵਧਣ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਰਹੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਸਮੱਗਰੀ
ਚੁਕੰਦਰ-1 ਕੱਪ (ਕੱਟਿਆ ਹੋਇਆ)
ਲੌਕੀ-1 ਕੱਪ (ਕੱਟੀ ਹੋਈ)
ਟਮਾਟਰ-1/2 ਕੱਪ (ਕੱਟਿਆ ਹੋਇਆ)
ਆਲੂ-1 ਕੱਪ (ਕੱਟਿਆ ਹੋਇਆ)
ਖੰਡ-1/2 ਕੱਪ ਛੋਟਾ ਚਮਚਾ
ਕਾਲੀ ਮਿਰਚ-1/4 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਪਾਣੀ-2 ਕੱਪ
ਕ੍ਰੀਮ ਲੋੜ ਅਨੁਸਾਰ
ਹਰਾ ਧਨੀਆ ਗਾਰਨਿਸ਼ ਲਈ
ਇਹ ਵੀ ਪੜ੍ਹੋ:Cooking Tips: ਇੰਝ ਬਣਾਓ ਬਰੈੱਡ ਦਹੀਂ ਵੜਾ
ਵਿਧੀ
1. ਸਭ ਤੋਂ ਪਹਿਲਾਂ ਗੈਸ ਦੀ ਹੌਲੀ ਅੱਗ 'ਤੇ ਪੈਨ ਰੱਖੋ।
2. ਇਸ 'ਚ ਲੌਕੀ, ਟਮਾਟਰ, ਚੁਕੰਦਰ, ਆਲੂ ਅਤੇ ਪਾਣੀ ਪਾ ਕੇ ਗਰਮ ਹੋਣ ਤੱਕ ਸਬਜ਼ੀਆਂ ਉਬਾਲੋ।
3. ਹੁਣ ਸਬਜ਼ੀਆਂ ਨੂੰ ਠੰਢਾ ਕਰਕੇ ਮਿਕਸੀ 'ਚ ਪੀਸ ਲਓ।
4. ਤਿਆਰ ਮਿਸ਼ਰਨ ਨੂੰ ਛਾਣਨੀ ਨਾਲ ਛਾਣ ਲਓ।
5. ਸੂਪ ਨੂੰ ਦੁਬਾਰਾ ਗੈਸ 'ਤੇ ਗਰਮ ਕਰੋ।
6. ਇਸ 'ਚ ਨਮਕ, ਖੰਡ ਅਤੇ ਕਾਲੀ ਮਿਰਚ ਮਿਲਾ ਕੇ ਗੈਸ ਬੰਦ ਕਰ ਦਿਓ।
7. ਇਸ ਨੂੰ ਕੌਲੀ 'ਚ ਕੱਢ ਕੇ ਕ੍ਰੀਮ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ।
8. ਲਓ ਜੀ ਤੁਹਾਡਾ ਚੁਕੰਦਰ ਦਾ ਸੂਪ ਬਣ ਕੇ ਤਿਆਰ ਹੈ।
27 ਸਾਲ ਪੁਰਾਣੇ ਭਰੂਣ ਨਾਲ ਪੈਦਾ ਹੋਇਆ ਬੱਚਾ, ਬਣਿਆ ਅਨੋਖਾ ਰਿਕਾਰਡ
NEXT STORY