ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਇੰਝ ਆਪਣੀ ਜਕੜ ਵਿਚ ਲੈ ਲਿਆ ਹੈ, ਜਿਵੇਂ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਹੋਵੇ। ਫਰਕ ਸਿਰਫ ਇੰਨਾ ਹੈ ਕਿ ਪਹਿਲੇ ਵਿਸ਼ਵ ਯੁੱਧ ਵਾਂਗ ਇਹ ਕੁਝ ਦੇਸ਼ਾਂ ਦੀ ਆਪਸ ਵਿਚ ਲੜਾਈ ਨਹੀਂ ਸਗੋਂ ਪੂਰੀ ਮਨੁੱਖਤਾ ਦੀ ਇਕ ਅਣਜਾਣ ਦੁਸ਼ਮਣ ਨਾਲ ਲੜਾਈ ਹੈ ,ਜੋ ਦੇਸ਼ਾਂ ਦੀਆਂ ਹੱਦਾਂ ਨੂੰ ਬੇਰੋਕਟੋਕ ਪਾਰ ਕਰ ਰਿਹਾ ਹੈ। ਪਹਿਲੇ ਅਤੇ ਦੂਜੇ ਵਿਸ਼ਵ-ਯੁੱਧ ਦੌਰਾਨ ਯੋਧੇ ਆਪਣੇ ਦੇਸ਼ ਦੇ ਮਾਣ ਲਈ ਲੜੇ ਸਨ, ਇਹ ਯੁੱਧ ਡਾਕਟਰਾਂ ,ਨਰਸਾਂ, ਦਵਾਈ ਕੰਪਨੀਆਂ ,ਸਫ਼ਾਈ ਸੇਵਕਾਂ ,ਸਿਵਲ ਅਮਲਾਂ, ਮੀਡੀਆ ਅਤੇ ਸਵੈ-ਸੇਵੀ ਸੰਸਥਾਵਾਂ ਵਲੋਂ ਮਨੁੱਖਤਾ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ। ਇਹ ਸਾਰੇ ਕੋਰੋਨਾ ਯੁੱਧ ਦੇ ਯੋਧੇ ਹਨ। ਇਹ ਸਾਰੇ ਵੀ ਇਸ ਦੌਰਾਨ ਆਰਾਮ ਕਰ ਸਕਦੇ ਸਨ ਪਰ ਉਹ ਜਾਨ ਹਥੇਲੀ ’ਤੇ ਰੱਖ ਕੇ 24 ਘੰਟੇ ਕੰਮ ਕਰ ਰਹੇ ਹਨ। ਕੋਰੋਨਾ ਪੀੜਤਾਂ ਨਾਲ ਪਹਿਲਾਂ ਰਾਬਤਾ ਉਨ੍ਹਾਂ ਦਾ ਹੀ ਹੁੰਦਾ ਹੈ। ਸੈਂਕੜੇ ਯੋਧਾ ਹੁਣ ਤੱਕ ਇਹ ਲੜਾਈ ਲੜਦੇ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ ਅਤੇ ਦਰਜਨਾਂ ਸ਼ਹੀਦੀਆਂ ਵੀ ਪ੍ਰਾਪਤ ਕਰ ਲਈ ਹੈ। ਮਨੁੱਖ ਜਾਤੀ ਨੂੰ ਇਨ੍ਹਾਂ ਯੋਧਿਆਂ ਨੂੰ ਇਕ ਹੀਰੋ ਵਾਂਗ ਯਾਦ ਰੱਖਣਾ ਚਾਹੀਦਾ ਹੈ ਜੋ ਆਪਣੇ ਆਖਰੀ ਸੁਆਸ ਤੱਕ ਲੜੇ। ਮੈਨੂੰ ਮਾਣ ਹੈ ਕਿ ਡਾਕਟਰ ਹੁੰਦੇ ਹੋਏ ਮੈਂ ਵੀ ਇਸ ਫੌਜ ਦਾ ਇਕ ਹਿੱਸਾ ਹਾਂ।
ਅਸੀਂ ਸਿਹਤ ਖੇਤਰ ਨੂੰ ਪਿਛਲੇ ਕੁਝ ਦਹਾਕਿਆਂ ਤੋਂ ਅਣਗੌਲਿਆ ਕਰਦੇ ਆ ਰਹੇ ਹਾਂ। ਪਿਛਲੇ ਦਸ ਸਾਲਾਂ ਤੋਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਰੈਗੂਲਰ ਭਰਤੀ ਨਹੀਂ ਕੀਤੀਆਂ ਗਈਆਂ। ਸਿਰਫ ਇਮਾਰਤਾਂ ਖੜ੍ਹੀਆਂ ਕਰਨ ਅਤੇ ਮਹਿੰਗੇ ਸਾਜ਼ੋ-ਸਾਮਾਨ ਖਰੀਦਣ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਨਹੀਂ ਹੋ ਜਾਂਦਾ। ਹਰ ਪੱਧਰ ਦੇ ਸਿਹਤ ਕਾਮਿਆਂ ਦੀ ਭਰਤੀ, ਟ੍ਰੇਨਿੰਗ ਤੇ ਉਪਲਬਧਤਾ ਇਸ ਲਈ ਬਹੁਤ ਜ਼ਰੂਰੀ ਹੈ। ਡਾਕਟਰੀ ਦੀ ਪੜ੍ਹਾਈ ਵੇਲੇ ਇਕ ਵਿਸ਼ਾ ਸੀ ਸੋਸ਼ਲ, ਪ੍ਰੀਵੈਟਿਵ ਮੈਡੀਸਿਨ। ਇਹ ਮੇਰਾ ਪਸੰਦੀਦਾ ਵਿਸ਼ਾ ਸੀ। ਸਾਡੇ ਪ੍ਰਫੈਸਰ ਨੇ ਸਾਨੂੰ ਸਮਝਾਇਆ ਸੀ ਕਿ ਸਿਹਤ ਦੇ ਤਿੰਨ ਪਹਿਲੂ ਹੁੰਦੇ ਹਨ। ਰੋਕਥਾਮ, ਇਲਾਜ ਤੇ ਸਿਹਤ ਪ੍ਰਚਾਰ। ਉਨ੍ਹਾਂ ਅਨੁਸਾਰ ਰੋਕਥਾਮ ਸਭ ਤੋਂ ਮਹੱਤਵਪੂਰਨ ਹੈ। ਅੰਗਰੇਜੀ ਦੀ ਇੱਕ ਕਹਾਵਤ ਹੈ “ਰੋਕਥਾਮ ਇਲਾਜ ਤੋਂ ਬਿਹਤਰ ਹੈ “ਇਹ ਕਹਾਵਤ ਅੱਜ ਵੀ ਬਹੁਤ ਢੁਕਵੀਂ ਹੈ।
ਪੜ੍ਹੋ ਇਹ ਵੀ ਖਬਰ - ‘ਭੋਪਾਲ ਗੈਸ ਤ੍ਰਾਸਦੀ’ ਤੋਂ 36 ਸਾਲ ਬਾਅਦ ਵਾਪਰੀ ਹੈ ਵਿਜਾਗ ਤ੍ਰਾਸਦੀ (ਵੀਡੀਓ)
ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੇ ਮੌਕੇ ਨੌਜਵਾਨ ਹੋ ਰਹੇ ਹਨ ਇਕੱਲਪੁਣੇ ਤੋਂ ਪਰੇਸ਼ਾਨ (ਵੀਡੀਓ)
ਪੜ੍ਹੋ ਇਹ ਵੀ ਖਬਰ - ਲੋਕ ਧਾਰਾ : ਰਾਜਸਥਾਨੀ ਕਹਾਣੀ ''ਚੋਰ ਦੀ ਦਾਸਤਾਨ''
ਮੈਨੂੰ ਆਪਣੀ ਸਰਕਾਰੀ ਡਾਕਟਰੀ ਸੇਵਾ ਦਾ ਸਮਾਂ ਯਾਦ ਆਉਂਦਾ ਹੈ, ਜਦੋਂ ਮੈਂ ਅਸੀਵਿਆ ਵਿਚ ਮੈਂ ਇਕ ਛੋਟੇ ਸ਼ਹਿਰ ਦੇ ਹਸਪਤਾਲ ਵਿੱਚ ਅੱਖਾਂ ਦਾ ਡਾਕਟਰ ਸੀ। ਹਰ ਰੋਜ਼ ਨੇੜਲੇ ਸੌ ਪਿੰਡਾਂ ਤੋਂ ਡੇਢ ਸੌ ਤੋਂ 200 ਮਰੀਜਾਂ ਅੱਖਾਂ ਦਾ ਚੈਕਅੱਪ ਤੇ ਅਪ੍ਰੇਸ਼ਨ ਕਰਵਾਉਣ ਆਉਂਦੇ ਸਨ। ਉਨ੍ਹਾਂ ਦਿਨਾਂ ਵਿੱਚ ਐਮਰਜੈਂਸੀ ਮੈਡੀਕਲ ਅਫਸਰ ਨਹੀਂ ਹੁੰਦੇ ਸਨ। ਸਪੈਸ਼ਲਿਸਟ ਡਾਕਟਰ ਹੀ ਵਾਰੀ ਸਿਰ ਐਮਰਜੈਂਸੀ ਡਿਊਟੀ ਕਰਦੇ ਹੁੰਦੇ ਸਨ। 12 ਘੰਟੇ ਦੀ ਡਿਊਟੀ ਵਿੱਚ ਦਰਜਨ ਤੋਂ ਵੱਧ ਸੀਰੀਅਸ ਮਰੀਜ਼ਾਂ ਦਾ ਇਲਾਜ ਕਰਨਾ ਪੈਂਦਾ ਸੀ। ਪੁਲਸ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਵੀ ਕਰਨਾ ਪੈਂਦਾ ਸੀ। ਇਸ ਸਾਰੇ ਕੰਮ ਤੋਂ ਬਾਅਦ ਸਵੇਰੇ ਜਾ ਕੇ ਓ.ਪੀ.ਡੀ. ਵਿਚ ਵੜ ਜਾਣਾ, ਕਿਉਂਕਿ ਮਰੀਜ਼ਾਂ ਨੂੰ ਤਾਂ ਮੋੜਿਆ ਨਹੀਂ ਜਾ ਸਕਦਾ, ਜੋ ਦੂਰ ਦੂਰ ਤੋਂ ਆਪਣਾ ਇਲਾਜ ਕਰਵਾਉਣ ਆਉਂਦੇ ਸਨ। ਅਜਿਹੇ ਵਿਚ ਘਰ ਵਾਲਿਆਂ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਸੀ ਪਰ ਅਸੀਂ ਦਿਨ ਰਾਤ ਇਸ ਲਈ ਕੰਮ ਵਿਚ ਲੱਗੇ ਸੀ ਕਿਉਂਕਿ ਅਸੀਂ ਸੋਚਦੇ ਸੀ ਕਿ ਅਸੀਂ ਕਿਸਮਤ ਵਾਲੇ ਹਾਂ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਲੋੜਵੰਦਾਂ ਦੀ ਮਦਦ ਕਰਨ ਲਈ ਭੇਜਿਆ ਹੋਇਆ ਹੈ।
ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਅੱਜਕੱਲ੍ਹ ਦੇ ਯੋਧੇ ਵੀ ਉਸੇ ਮਿੱਟੀ ਦੇ ਬਣੇ ਹੋਏ ਹਨ। ਉਨ੍ਹਾਂ ਨੇ ਕੋਰੋਨਾ ਨੂੰ ਹਰਾਉਣ ਲਈ ਕਮਰ ਕੱਸੀ ਹੋਈ ਹੈ। ਜੇ ਉਹ ਨਹੀਂ ਕਰਨਗੇ ਤਾਂ ਹੋਰ ਕੌਣ ਕਰੇਗਾ। ਆਉ ਉਨ੍ਹਾਂ ਸਾਰੇ ਯੋਧਿਆਂ ਨੂੰ ਸਲਾਮ ਕਰੀਏ। ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਦੇਵੇ ਤਾਂ ਕਿ ਉਹ ਅਜਿਹੀਆਂ ਹੋਰ ਲੜਾਈਆਂ ਲੜ ਸਕਣ।
ਡਾ.ਅਰਵਿੰਦਰ ਸਿੰਘ ਨਾਗਪਾਲ
9815177324
ਜਾਂਚ ਕਰਨ 'ਤੇ ਸ਼ਖਸ ਦੇ ਪੇਟ 'ਚ ਮਿਲੀਆਂ 3 ਕਿਡਨੀਆਂ, ਡਾਕਟਰ ਵੀ ਹੌਰਾਨ
NEXT STORY