ਨਵੀਂ ਦਿੱਲੀ— ਰਸੋਈ 'ਚ ਖਾਣ-ਪੀਣ ਦੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ, ਜੋ ਫਰੈੱਸ਼ਨੈੱਸ ਦਿੰਦੀਆਂ ਹਨ। ਉਨ੍ਹਾਂ 'ਚੋਂ ਇਕ ਹੈ ਚਾਹ। ਚਾਹ ਬਣਾਉਣ ਲਈ ਵਰਤੀ ਜਾਣ ਵਾਲੀ ਪੱਤੀ ਨੂੰ ਅਕਸਰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਕਾਰ ਲੱਗਣ ਵਾਲੀ ਇਹ ਉਬਲੀ ਹੋਈ ਪੱਤੀ ਵੀ ਬਹੁਤ ਫਾਇਦੇਮੰਦ ਹੈ। ਇਸ ਨਾਲ ਸਕਿਨ ਅਤੇ ਵਾਲਾਂ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਚਾਹ-ਪੱਤੀ 'ਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਅਤੇ ਐਂਟੀ-ਇੰਫਲੇਮੇਟਰੀ ਗੁਣਕਾਰੀ ਤੱਤ ਪਾਏ ਜਾਂਦੇ ਹਨ, ਜੋ ਉਬਲਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ, ਇਸ ਲਈ ਇਸ ਨੂੰ ਸੁੱਟਣ ਦੀ ਥਾਂ ਵੱਖ-ਵੱਖ ਕੰਮਾਂ 'ਚ ਵਰਤੋ।
ਉਬਲੀ ਚਾਹ-ਪੱਤੀ ਦੇ ਫਾਇਦੇ
1. ਡਾਰਕ ਸਰਕਲ
ਕਈ ਵਾਰ ਤਣਾਅ ਅਤੇ ਨੀਂਦ ਨਾ ਪੂਰੀ ਹੋਣ ਕਾਰਨ ਅੱਖਾਂ ਦੇ ਆਲੇ-ਦੁਆਲੇ ਡਾਰਕ ਸਰਕਲ ਬਣ ਜਾਂਦੇ ਹਨ, ਜੋ ਕਿ ਦੇਖਣ 'ਚ ਵੀ ਬਹੁਤ ਬੁਰੇ ਲੱਗਦੇ ਹਨ। ਟੀ-ਬੈਗਸ ਨੂੰ ਠੰਡੇ ਪਾਣੀ 'ਚ ਡੁਬੋ ਕੇ ਚੰਗੀ ਤਰ੍ਹਾਂ ਨਿਚੋੜ ਲਓ। ਫਿਰ ਇਸ ਨੂੰ 10 ਮਿੰਟ ਤੱਕ ਅੱਖਾਂ 'ਤੇ ਰੱਖੋ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ ਅਤੇ ਡਾਰਕ ਸਰਕਲ ਦੂਰ ਹੋਣਗੇ।
2. ਵਾਲਾਂ 'ਚ ਚਮਕ
ਚਾਹ-ਪੱਤੀ ਇਕ ਤਰ੍ਹਾਂ ਕੰਡੀਸ਼ਨਰ ਦਾ ਕੰਮ ਕਰਦੀ ਹੈ। ਇਸ ਨੂੰ ਪਾਣੀ 'ਚ ਉਬਾਲੋ, ਫਿਰ ਛਾਣ ਕੇ ਠੰਡਾ ਕਰ ਕੇ ਸ਼ੈਂਪੂ ਤੋਂ ਬਾਅਦ ਵਾਲਾਂ 'ਚ ਲਗਾਓ, ਇਸ ਨਾਲ ਵਾਲਾਂ 'ਚ ਚਮਕ ਆਵੇਗੀ।
3. ਸਨ-ਟੈਨਿੰਗ
ਧੁੱਪ 'ਚ ਸਨ ਟੈਨਿੰਗ ਹੋਣਾ ਆਮ ਗੱਲ ਹੈ। ਇਸ ਦੇ ਲਈ ਵੀ ਟੀ-ਬੈਗਸ ਦੀ ਵਰਤੋਂ ਕਰੋ, ਇਨ੍ਹਾਂ ਨੂੰ ਠੰਡੇ ਪਾਣੀ 'ਚ ਡੁਬੋ ਕੇ ਨਿਚੋੜ ਕੇ 10 ਮਿੰਟ ਤੱਕ ਟੈਨਿੰਗ ਵਾਲੀ ਥਾਂ 'ਤੇ ਰੱਖੋ।
4. ਸ਼ੀਸ਼ੇ ਦੀ ਸਫਾਈ
ਸਾਫ-ਸਫਾਈ 'ਚ ਵੀ ਟੀ-ਬੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰ ਕੇ ਛਾਣ ਲਓ। ਫਿਰ ਇਸ ਪਾਣੀ ਨੂੰ ਸਪ੍ਰੇਅ ਦੀ ਬੋਤਲ 'ਚ ਪਾ ਕੇ ਸ਼ੀਸ਼ੇ ਦੀ ਸਫਾਈ ਕਰੋ। ਇਸ ਨਾਲ ਸ਼ੀਸ਼ੇ 'ਚ ਚਮਕ ਆਵੇਗੀ।
5. ਪੈਰਾਂ ਦੀ ਬਦਬੂ
ਗਰਮੀਆਂ 'ਚ ਪਸੀਨੇ ਕਾਰਨ ਪੈਰਾਂ 'ਚੋਂ ਬਦਬੂ ਆਉਣ ਲੱਗਦੀ ਹੈ। ਚਾਹ-ਪੱਤੀ ਨੂੰ ਪਾਣੀ 'ਚ ਉਬਾਲ ਕੇ ਕੋਸਾ ਕਰ ਲਓ। ਫਿਰ ਇਸ 'ਚ 10 ਮਿੰਟ ਲਈ ਪੈਰਾਂ ਨੂੰ ਡੁਬੋ ਕੇ ਰੱਖੋ। ਪੈਰਾਂ ਦੀ ਬਦਬੂ ਦੂਰ ਹੋਵੇਗੀ।
6. ਫਰਨੀਚਰ
ਚਾਹ-ਪੱਤੀ ਦਾ ਇਕ ਹੋਰ ਫਾਇਦਾ ਇਹ ਹੈ ਕਿ ਤੁਸੀਂ ਲੱਕੜੀ ਤੋਂ ਬਣੀਆਂ ਚੀਜ਼ਾਂ ਨੂੰ ਚਮਕਦਾਰ ਬਣਾਉਣ ਲਈ ਇਸ ਦੀ ਵਰਤੋਂ ਕਰ ਸਕਦੇ ਹੋ।
7. ਬਰਤਨਾਂ ਨੂੰ ਕਰੋ ਸਾਫ
ਬਰਤਨਾਂ ਨੂੰ ਸਾਫ ਕਰਨ ਲਈ ਬਚੀ ਹੋਈ ਚਾਹ-ਪੱਤੀ ਦੀ ਵਰਤੋਂ ਕਰੋ। ਇਸ ਨਾਲ ਬਰਤਨਾਂ 'ਚ ਚਮਕ ਆਵੇਗੀ।
8. ਬੂਟਿਆਂ ਦੀ ਖਾਦ
ਬੂਟਿਆਂ ਨੂੰ ਸਮੇਂ-ਸਮੇਂ 'ਤੇ ਖਾਦ ਦੀ ਲੋੜ ਹੁੰਦੀ ਹੈ। ਅਜਿਹੇ 'ਚ ਬਚੀ ਹੋਈ ਚਾਹ-ਪੱਤੀ ਨੂੰ ਗਮਲੇ 'ਚ ਪਾ ਦਿਓ। ਇਸ ਨਾਲ ਬੂਟੇ ਤੰਦਰੁਸਤ ਰਹਿਣਗੇ ਅਤੇ ਛੇਤੀ ਵਧਣਗੇ।
9. ਦੰਦਾਂ ਦਾ ਦਰਦ
ਜੇ ਦੰਦਾਂ 'ਚ ਦਰਦ ਹੋਵੇ ਤਾਂ ਟੀ-ਬੈਗਸ ਨੂੰ ਪਾਣੀ 'ਚ ਡੁਬੋ ਕੇ ਨਿਚੋੜ ਲਓ ਅਤੇ ਦੰਦਾਂ 'ਤੇ ਪੰਜ ਮਿੰਟ ਲਈ ਰੱਖੋ।
10. ਸੱਟ 'ਤੇ ਅਸਰਦਾਰ
ਮਾਮੂਲੀ ਸੱਟ ਲੱਗਣ 'ਤੇ ਚਾਹ-ਪੱਤੀ ਮੱਲ੍ਹਮ ਦਾ ਕੰਮ ਕਰਦੀ ਹੈ। ਇਸਦੇ ਐਂਟੀ-ਆਕਸੀਡੈਂਟ ਤੱਤ ਸੱਟ ਨੂੰ ਛੇਤੀ ਭਰ ਦਿੰਦੇ ਹਨ। ਸੱਟ ਲੱਗਣ 'ਤੇ ਉਬਲੀ ਚਾਹ-ਪੱਤੀ ਜਾਂ ਫਿਰ ਇਸਦੇ ਪਾਣੀ ਨੂੰ ਸੱਟ 'ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।
ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਕੁੜੀਆਂ ਸੋਚਦੀਆਂ ਹਨ ਇਹ ਗੱਲਾਂ
NEXT STORY