ਜਲੰਧਰ : ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ। ਜ਼ਿਆਦਾਤਰ ਲੋਕ ਮੂਲੀ ਦੀ ਵਰਤੋਂ ਸਲਾਦ, ਸਬਜ਼ੀ ਤੇ ਪਰੌਠਿਆਂ 'ਚ ਕਰਦੇ ਹਨ। ਮੂਲੀ ਸਰਦੀਆਂ ਦੇ ਮੌਸਮ ਦੀ ਸਬਜ਼ੀ ਹੈ ਪਰ ਮੂਲੀ ਖਾਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਹਾਲਤਾਂ 'ਚ ਸਾਨੂੰ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਮੂਲੀ ਖਾਣ ਦੇ ਸਹੀ ਤਰੀਕੇ :
ਖਾਲੀ ਢਿੱਡ ਨਾ ਖਾਓ ਮੂਲੀ
ਉਂਝ ਤਾਂ ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ ਪਰ ਖਾਲੀ ਢਿੱਡ ਭਾਵ ਸਵੇਰੇ ਸਭ ਤੋਂ ਪਹਿਲਾਂ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਮੁੱਖ ਕਾਰਨ ਮੂਲੀ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਮੂਲੀ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਨਾਲ ਢਿੱਡ ਦਰਦ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਰਾਤ ਨੂੰ ਮੂਲੀ ਨਾ ਖਾਓ
ਰਾਤ ਦੇ ਸਮੇਂ ਵੀ ਮੂਲੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੂਲੀ 'ਚ ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਨੂੰ ਪਚਾਉਣ ਲਈ ਸਰੀਰ ਨੂੰ ਕਾਫ਼ੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਇਸ ਦਾ ਪਾਚਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਜਿਸ ਨਾਲ ਕਈ ਵਾਰ ਢਿੱਡ 'ਚ ਦਰਦ ਹੋਣ ਲੱਗਦਾ ਹੈ। ਇਸ ਲਈ ਮੂਲੀ ਹਮੇਸ਼ਾ ਦਿਨ ਵੇਲੇ ਖਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਧਨਤੇਰਸ ਵਿਸ਼ੇਸ਼: ਇਸ ਵਾਰ ਬਾਦਾਮ ਵਾਲੀ ਬਰਫ਼ੀ ਨਾਲ ਕਰਵਾਓ ਸਭ ਦਾ ਮੂੰਹ ਮਿੱਠਾ
ਮੂਲੀ ਨਾਲ ਚਾਹ ਅਤੇ ਦੁੱਧ ਦੀ ਨਾ ਕਰੋ ਵਰਤੋਂ
ਜ਼ਿਆਦਾਤਰ ਲੋਕ ਮੂਲੀ ਦੇ ਪਰੌਠਿਆਂ ਦੇ ਨਾਲ ਚਾਹ ਅਤੇ ਦੁੱਧ ਦੀ ਵਰਤੋਂ ਕਰਦੇ ਹਨ। ਅਜਿਹਾ ਕਰਨਾ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਮੂਲੀ ਦੇ ਪਰੌਠਿਆਂ ਨਾਲ ਚਾਹ ਅਤੇ ਦੁੱਧ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਚਮੜੀ ਰੋਗ ਦੀ ਸਮੱਸਿਆ ਹੋ ਸਕਦੀ ਹੈ। ਜਿਸ ਦੌਰਾਨ ਚਿਹਰੇ 'ਤੇ ਦਾਗ ਧੱਬੇ ਹੋ ਜਾਂਦੇ ਹਨ। ਇਸ ਲਈ ਮੂਲੀ ਪਰੌਠਿਆਂ ਨਾਲ ਚਾਹ ਅਤੇ ਦੁੱਧ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ।
ਮੂਲੀ ਖਾਣ ਦਾ ਸਹੀ ਸਮਾਂ
ਮੂਲੀ ਦੇ ਬਿਹਤਰ ਲਾਭ ਲੈਣ ਲਈ ਇਸ ਨੂੰ ਹਮੇਸ਼ਾ ਸਰਦੀਆਂ ਅਤੇ ਧੁੱਪ ਵਾਲੇ ਦਿਨਾਂ 'ਚ ਹੀ ਖਾਣਾ ਚਾਹੀਦਾ ਹੈ। ਦੁਪਹਿਰ ਤੋਂ ਪਹਿਲਾਂ ਮੂਲੀ ਨੂੰ ਸਲਾਦ, ਪਰੌਠੇ ਜਾਂ ਸਬਜ਼ੀ ਦੇ ਰੂਪ 'ਚ ਖਾਓ। ਇਹ ਸਿਹਤ ਲਈ ਲਾਭਕਾਰੀ ਹੋਵੇਗਾ। ਇਸ ਸਥਿਤੀ 'ਚ ਮੂਲੀ ਸਾਡੇ ਸਰੀਰ ਨੂੰ ਗਰਮ ਰੱਖਣ ਲਈ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ।
ਇਹ ਵੀ ਪੜ੍ਹੋ:ਦੀਵਾਲੀ ਵਿਸ਼ੇਸ਼: ਘਰ 'ਚ ਬਣਾਓ ਨਾਰੀਅਲ ਮਲਾਈ ਪੇੜਾ
ਅੱਜ ਕੱਲ੍ਹ ਹਰ ਇਕ ਸਬਜ਼ੀ ਦੀ ਤਰ੍ਹਾਂ ਮੂਲੀ ਨੂੰ ਵੀ ਸਟੋਰ ਕਰਕੇ ਰੱਖਿਆ ਜਾਂਦਾ ਹੈ। ਇਸ ਲਈ ਹੋ ਸਕੇ ਤਾਂ ਸਰਦੀਆਂ 'ਚ ਹੀ ਮੂਲੀ ਦੀ ਵਰਤੋਂ ਕਰੋ ਗਰਮੀ ਅਤੇ ਬਰਸਾਤੀ ਮੌਸਮ 'ਚ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਗੈਸ ਅਤੇ ਢਿੱਡ ਦਰਦ ਵਰਗੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ।
ਦੀਵਾਲੀ ਵਿਸ਼ੇਸ਼: ਘਰ 'ਚ ਬਣਾਓ ਨਾਰੀਅਲ ਮਲਾਈ ਪੇੜਾ
NEXT STORY