ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਡਰੈੱਸ ਦੇ ਨਾਲ ਮੈਚਿੰਗ ਫੁੱਟਵੀਅਰ ਦਾ ਟ੍ਰੈਂਡ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਮੁਟਿਆਰਾਂ ਅਤੇ ਔਰਤਾਂ ਆਪਣੀ ਲੁੱਕ ਨੂੰ ਹੋਰ ਵੀ ਖੂਬਸੂਰਤ, ਸਟਾਈਲਿਸ਼ ਅਤੇ ਕਲਾਸੀ ਬਣਾਉਣ ਲਈ ਡਰੈੱਸ ਦੇ ਨਾਲ ਪਰਫੈਕਟ ਫੁੱਟਵੀਅਰ ਚੁਣਨ ’ਤੇ ਖਾਸ ਧਿਆਨ ਦਿੰਦੀਆਂ ਹਨ। ਡਰੈੱਸ ਕਿੰਨੀ ਵੀ ਸ਼ਾਨਦਾਰ ਕਿਉਂ ਨਾ ਹੋਵੇ, ਜੇਕਰ ਫੁੱਟਵੀਅਰ ਸਹੀ ਨਹੀਂ ਚੁਣਿਆ ਗਿਆ ਤਾਂ ਪੂਰੀ ਲੁੱਕ ਅਧੂਰੀ ਰਹਿ ਜਾਂਦੀ ਹੈ। ਇਸ ਲਈ ਮੁਟਿਆਰਾਂ ਹੁਣ ਡਰੈੱਸ ਦੇ ਕਲਰ, ਫੈਬਰਿਕ, ਪੈਟਰਨ ਅਤੇ ਵਰਕ ਨੂੰ ਧਿਆਨ ’ਚ ਰੱਖ ਕੇ ਫੁੱਟਵੀਅਰ ਸਟਾਈਲ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਓਵਰਆਲ ਅਪੀਅਰੈਂਸ ਰਾਇਲ ਅਤੇ ਐਲੀਗੈਂਟ ਲੱਗਦਾ ਹੈ। ਬਲੈਕ ਪਾਰਟੀ ਵੀਅਰ ਡਰੈੱਸ ਦੇ ਨਾਲ ਬਲੈਕ ਹਾਈ ਹੀਲਜ਼ ਜਾਂ ਸੈਂਡਲ ਪਹਿਨ ਕੇ ਮੁਟਿਆਰਾਂ ਇਕ ਕਲਾਸਿਕ ਅਤੇ ਸੋਫਿਸਟੀਕੇਟਿਡ ਲੁੱਕ ਕ੍ਰਿਏਟ ਕਰਦੀਆਂ ਹਨ। ਇਸੇ ਤਰ੍ਹਾਂ ਰੈੱਡ ਪਾਰਟੀ ਵੀਅਰ ਜਾਂ ਰੈੱਡ ਸੂਟ ਦੇ ਨਾਲ ਰੈੱਡ ਕਲਰ ਦੇ ਬੈਲੀ ਸ਼ੂਜ਼ ਜਾਂ ਸੈਂਡਲ ਦਾ ਕੰਬੀਨੇਸ਼ਨ ਬਹੁਤ ਆਕਰਸ਼ਕ ਲੱਗਦਾ ਹੈ। ਇੰਡੀਅਨ ਲੁੱਕ ’ਚ ਜੈਪੁਰੀ ਸੂਟ ਜਾਂ ਐਥਨਿਕ ਵੀਅਰ ਦੇ ਨਾਲ ਜੈਪੁਰੀ ਜੁੱਤੀ ਦਾ ਚਲਣ ਕਾਫ਼ੀ ਪੁਰਾਣਾ ਅਤੇ ਹੁਣ ਵੀ ਟ੍ਰੈਂਡੀ ਹੈ।
ਕੈਜ਼ੂਅਲ ਲੁੱਕ ’ਚ ਵੀ ਮੈਚਿੰਗ ਦੀ ਅਹਿਮੀਅਤ ਘੱਟ ਨਹੀਂ ਹੈ। ਬਲੂ ਜੀਨਸ ਅਤੇ ਵ੍ਹਾਈਟ ਟਾਪ ਦੇ ਨਾਲ ਵ੍ਹਾਈਟ ਸਪੋਰਟਸ ਸ਼ੂਜ਼ ਜਾਂ ਸਨੀਕਰਜ਼ ਪਹਿਨ ਕੇ ਮੁਟਿਆਰਾਂ ਕੰਫਰਟੇਬਲ ਅਤੇ ਸਟਾਈਲਿਸ਼ ਦਿਖਦੀਆਂ ਹਨ। ਇਸੇ ਤਰ੍ਹਾਂ ਡਰੈੱਸ ’ਤੇ ਐਂਬ੍ਰਾਇਡਰੀ, ਪ੍ਰਿੰਟ ਜਾਂ ਵਰਕ ਦੇ ਆਧਾਰ ’ਤੇ ਫੁੱਟਵੀਅਰ ਚੁਣਨਾ ਹੁਣ ਆਮ ਗੱਲ ਹੋ ਗਈ ਹੈ। ਕੁਝ ਮੁਟਿਆਰਾਂ ਅਜਿਹੇ ਵਰਸੇਟਾਈਲ ਫੁੱਟਵੀਅਰ ਪਸੰਦ ਕਰਦੀਆਂ ਹਨ ਜੋ ਲਗਭਗ ਹਰ ਡਰੈੱਸ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਣ। ਇਨ੍ਹਾਂ ’ਚ ਟ੍ਰਾਂਸਪੇਰੈਂਟ ਸੈਂਡਲ ਇਨੀਂ ਦਿਨੀਂ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਇਹ ਕਿਸੇ ਵੀ ਕਲਰ ਜਾਂ ਸਟਾਈਲ ਦੀ ਡਰੈੱਸ ਦੇ ਨਾਲ ਪਰਫੈਕਟਲੀ ਬਲੈਂਡ ਹੋ ਜਾਂਦੇ ਹਨ ਅਤੇ ਲੁੱਕ ਨੂੰ ਮਾਡਰਨ ਟੱਚ ਦਿੰਦੇ ਹਨ।
ਮੈਚਿੰਗ ਫੁੱਟਵੀਅਰ ਹਰ ਮੌਕੇ ’ਤੇ ਕੰਮ ਆਉਂਦਾ ਹੈ ਚਾਹੇ ਉਹ ਕੈਜ਼ੂਅਲ ਆਊਟਿੰਗ ਹੋਵੇ, ਪਿਕਨਿਕ, ਪਾਰਟੀ, ਮੰਗਣੀ, ਵਿਆਹ ਜਾਂ ਕੋਈ ਸਪੈਸ਼ਲ ਇਵੈਂਟ। ਇਸ ਨਾਲ ਮੁਟਿਆਰਾਂ ਇਕ ਹੀ ਫੁੱਟਵੀਅਰ ਨੂੰ ਵੱਖ-ਵੱਖ ਡਰੈੱਸ ਦੇ ਨਾਲ ਸਟਾਈਲ ਕਰ ਕੇ ਵੈਰਾਇਟੀ ਕ੍ਰਿਏਟ ਕਰ ਸਕਦੀਆਂ ਹਨ। ਜ਼ਿਆਦਾਤਰ ਮੁਟਿਆਰਾਂ ਦੇ ਕੋਲ ਬਲੈਕ, ਵ੍ਹਾਈਟ, ਰੈੱਡ ਵਰਗੇ ਬੇਸਿਕ ਕਲਰ ਦੇ ਫੁੱਟਵੀਅਰ ਹੁੰਦੇ ਹਨ, ਕਿਉਂਕਿ ਇਹ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਨਾਲ ਹੀ ਮਲਟੀਕਲਰ ਜਾਂ ਪ੍ਰਿੰਟਿਡ ਫੁੱਟਵੀਅਰ ਵੀ ਪਾਪੂਲਰ ਹਨ, ਖਾਸ ਕਰ ਕੇ ਮਲਟੀਕਲਰ ਸੂਟਸ ਜਾਂ ਬ੍ਰਾਈਟ ਐਥਨਿਕ ਵੀਅਰ ਦੇ ਨਾਲ ਮੁਟਿਆਰਾਂ ਇਨ੍ਹਾਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਕੁੱਲ ਮਿਲਾ ਕੇ, ਡਰੈੱਸ ਦੇ ਨਾਲ ਮੈਚਿੰਗ ਫੁੱਟਵੀਅਰ ਨਾ ਸਿਰਫ਼ ਲੁੱਕ ਨੂੰ ਕੰਪਲੀਟ ਕਰਦਾ ਹੈ ਸਗੋਂ ਪਹਿਨਣ ਵਾਲੀ ਨੂੰ ਆਤਮ-ਵਿਸ਼ਵਾਸ ਅਤੇ ਕਲਾਸੀ ਫੀਲ ਵੀ ਦਿੰਦਾ ਹੈ। ਸਹੀ ਫੁੱਟਵੀਅਰ ਚੁਣ ਕੇ ਮੁਟਿਆਰਾਂ ਹਰ ਵਾਰ ਨਵਾਂ ਅਤੇ ਇੰਪ੍ਰੈਸਿਵ ਲੁੱਕ ਬਣਾ ਸਕਦੀਆਂ ਹਨ ਜੋ ਉਨ੍ਹਾਂ ਨੂੰ ਭੀੜ ’ਚ ਅਲੱਗ ਬਣਾਉਂਦਾ ਹੈ। ਫੈਸ਼ਨ ’ਚ ਇਹ ਛੋਟਾ ਪਰ ਮਹੱਤਵਪੂਰਨ ਡਿਟੇਲ ਹੁਣ ਹਰ ਸਟਾਈਲਿਸ਼ ਔਰਤ ਅਤੇ ਮੁਟਿਆਰ ਦੀ ਤਰਜੀਹ ਬਣ ਚੁੱਕਾ ਹੈ।
ਘਰ 'ਚ ਆਸਾਨ ਤਰੀਕੇ ਨਾਲ ਬਣਾਓ ਟਮਾਟਰ ਦੀ ਚਟਨੀ
NEXT STORY