ਜਲੰਧਰ: ਸਮੋਸਾ ਤਾਂ ਸਭ ਨੂੰ ਖਾਣਾ ਚੰਗਾ ਲੱਗਦਾ ਹੈ। ਲੋਕ ਇਸ ਨੂੰ ਹਰੀ, ਇਮਲੀ ਦੀ ਚਟਨੀ ਅਤੇ ਚਾਟ ਦੇ ਨਾਲ ਖਾਂਦੇ ਹਨ। ਉਂਝ ਤਾਂ ਇਹ ਤ੍ਰਿਕੋਣੀ ਸ਼ੇਪ ਦਾ ਹੁੰਦਾ ਹੈ ਜੇਕਰ ਕੁਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਇਕ ਵੱਖਰੀ ਸ਼ੇਪ ਦੇ ਸਕਦੇ ਹੋ। ਚੱਲੋ ਅੱਜ ਤੁਹਾਨੂੰ ਪੋਟਲੀ ਸਮੋਸਾ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਕਲਾਕੰਦ
ਪੋਟਲੀ ਸਮੋਸਾ ਬਣਾਉਣ ਲਈ ਸਮੱਗਰੀ
ਮੈਦਾ-2 ਕੋਲੀ
ਤੇਲ-8 ਚਮਚ
ਅਜਵੈਣ-1/2 ਛੋਟਾ ਚਮਚ
ਆਲੂ ਮਸਾਲੇ ਦੇ ਲਈ
ਆਲੂ-6 (ਉਬਲੇ ਹੋਏ)
ਉਬਲੇ ਸਵੀਟ ਕਾਰਨ-1/2 ਕੌਲੀ
ਪਿਆਜ਼- 1 (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ-2 (ਬਾਰੀਕ ਕੱਟੀ ਹੋਈ)
ਜੀਰਾ-1 ਛੋਟਾ ਚਮਚ
ਹਿੰਗ-1/2 ਛੋਟਾ ਚਮਚ
ਹਲਦੀ-1/4 ਛੋਟਾ ਚਮਚ
ਸੁੱਕੀ ਮੇਥੀ-2 ਚਮਚ
ਨਮਕ ਸੁਆਦ ਅਨੁਸਾਰ
ਲਾਲ ਮਿਰਚ ਅਨੁਸਾਰ
ਤੇਲ-ਤੱਲਣ ਲਈ
ਪਾਣੀ ਲੋੜ ਅਨੁਸਾਰ
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
ਪੋਟਲੀ ਸਮੋਸਾ ਬਣਾਉਣ ਦੀ ਵਿਧੀ
1. ਇਕ ਕੌਲੀ ’ਚ ਮੈਦਾ, ਅਜਵੈਣ, ਨਮਕ, ਤੇਲ ਅਤੇ ਪਾਣੀ ਪਾ ਕੇ ਆਟਾ ਗੁੰਨ੍ਹ ਲਓ।
2. ਫਿਰ ਪੈਨ ’ਚ 2 ਚਮਚ ਤੇਲ ਪਾ ਕੇ ਜੀਰਾ, ਹਿੰਗ, ਪਿਆਜ਼, ਹਰੀ ਮਿਰਚ ਪਾ ਕੇ ਭੁੰਨੋ।
3. ਮਸਾਲਾ ਤਿਆਰ ਹੋਣ ’ਤੇ ਗੈਸ ਬੰਦ ਕਰ ਦਿਓ।
4. ਉਸ ’ਚ ਉਬਲੇ ਆਲੂ, ਸਵੀਟਕਾਰਨ ਪਾ ਕੇ ਮਿਲਾਓ।
5. ਹੁਣ ਆਟੇ ਦੀਆਂ ਛੋਟੀਆਂ-ਛੋਟੀਆਂ ਲੋਈਆਂ ਵੇਲ ਲਓ।
6. ਇਸ ’ਚ ਮਸਾਲਾ ਭਰ ਕੇ ਪੋਟਲੀ ਦੀ ਤਰ੍ਹਾਂ ਬੰਦ ਕਰ ਦਿਓ।
7. ਪੈਨ ’ਚ ਤੇਲ ਗਰਮ ਕਰਕੇ ਗੈਸ ਦੀ ਹੌਲੀ ਅੱਗ ’ਤੇ ਸਮੋਸੇ ਫਰਾਈ ਕਰੋ।
8. ਸਰਵਿੰਗ ਪਲੇਟ ’ਚ ਸਮੋਸੇ ਦੇ ਨਾਲ ਇਮਲੀ ਅਤੇ ਪੁਦੀਨੇ ਦੀ ਚਟਨੀ ਪਾਓ।
9. ਲਓ ਜੀ ਤੁਹਾਡੇ ਖਾਣ ਲਈ ਪੋਟਲੀ ਸਮੋਸੇ ਬਣ ਕੇ ਤਿਆਰ ਹਨ।
Beauty Tips : 20 ਮਿੰਟਾਂ 'ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’
NEXT STORY