ਜਲੰਧਰ— ਗਰਮੀ ਦੇ ਮੌਸਮ 'ਚ ਅਕਸਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਨ੍ਹਾਂ ਬੀਮਾਰੀਆਂ 'ਚ ਜ਼ਿਆਦਾਤਰ ਔਰਤਾਂ ਨੂੰ ਯੂਰੀਨਰੀ ਟਰੈਕਟ ਇੰਨਫੈਕਸ਼ਨ ਦੀ ਸਮੱਸਿਆ ਰਹਿੰਦੀ ਹੈ। ਇਸ ਇੰਨਫੈਕਸ਼ਨ ਤੋਂ ਬਚਾਅ ਲਈ ਤੁਸੀਂ ਪਾਣੀ ਦੇ ਨਾਲ-ਨਾਲ ਇਸ ਖੁਰਾਕ ਦੀ ਵਰਤੋਂ ਕਰ ਸਕਦੇ ਹੋ।
1. ਬਲੂਬੇਰੀ
ਬਲੂਬੇਰੀ 'ਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਹੁੰਦਾ ਹੈ ਜੋ ਯੂਰੀਨ ਇੰਨਫੈਕਸ਼ਨ ਨਾਲ ਲੜਨ 'ਚ ਮਦਦ ਕਰਦੇ ਹਨ। ਇਨ੍ਹਾਂ 'ਚ 85% ਪਾਣੀ ਹੁੰਦਾ ਹੈ। ਬਲੂਬੇਰੀ ਦਾ ਇਕ ਕੱਪ ਖਾਣਾ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਲੂਬੇਰੀ ਖਾਣ ਨਾਲ ਸਰੀਰ ਨੂੰ ਵਿਟਾਮਿਨ ਕੇ ਅਤੇ ਮੈਗਨੀਜ਼ ਮਿਲਦਾ ਹੈ।
2. ਅਨਾਨਾਸ
ਅਨਾਨਾਲ ਦਾ ਜੂਸ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਕੱਢਣ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ ਸੀ, ਬੀ-1, ਬੀ-6, ਕਾਪਰ, ਪੋਟਾਸ਼ੀਅਮ, ਫਾਸਫੋਰਸ ਅਤੇ ਫਾਈਬਰ ਹੁੰਦਾ ਹੈ। ਇਸ ਦੇ ਇਲਾਵਾ ਇਸ 'ਚ ਮੌਜੂਦ ਬਰੋਮੇਲੇਨ ਐਂਜਾਈਮ ਯੂਰੀਨ ਇੰਨਫੈਕਸ਼ਨ ਦੇ ਬੈਕਟੀਰੀਆ ਨੂੰ ਦੂਰ ਰੱਖਦੇ ਹਨ। ਰੋਜ਼ਾਨਾ ਇਕ ਗਿਲਾਸ ਅਨਾਨਾਸ ਦਾ ਜੂਸ ਪੀਣਾ ਸਿਹਤ ਲਈ ਠੀਕ ਹੁੰਦਾ ਹੈ।
3. ਧਨੀਆ ਬੀਜ
ਧਨੀਆ ਬੀਜ ਯੂਰੀਨ ਇੰਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਲਈ ਇਕ ਚਮਚ ਧਨੀਆ ਬੀਜ ਨੂੰ ਇਕ ਗਿਲਾਸ ਪਾਣੀ ਪਾ ਕੇ ਉਬਾਲ ਲਓ ਅਤੇ ਦਿਨ 'ਚ ਤਿੰਨ ਤੋਂ ਚਾਰ ਵਾਰੀ ਇਸ ਦੀ ਵਰਤੋਂ ਕਰੋ। ਇਸ 'ਚ ਪੋਟਾਸ਼ੀਅਮ ਅਤੇ ਫਾਈਬਰ ਦੇ ਇਲਾਵਾ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਦਰਦ 'ਚ ਰਾਹਤ ਦਿੰਦੇ ਹਨ। ਇਸ ਦੇ ਨਾਲ ਹੀ ਇਹ ਪਾਚਨ ਲਈ ਵਧੀਆ ਹਨ।
4. ਆਂਵਲਾ
ਰੋਜ਼ਾਨਾ 50 ਗ੍ਰਾਮ ਆਂਵਲਾ ਰਸ ਨਾਲ 30 ਗ੍ਰਾਮ ਸ਼ਹਿਦ ਮਿਲਾ ਕੇ ਦਿਨ 'ਚ ਤਿੰਨ ਵਾਰੀ ਖਾਓ। ਇਸ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਯੂਰੇਥਰਾ ਤੋਂ ਤੁਹਾਨੂੰ ਦੂਰ ਰੱਖਦਾ ਹੈ। ਇਸ ਨਾਲ ਇੰਨਫੈਕਸ਼ਨ ਦੀ ਸਮੱਸਿਆ ਘੱਟ ਜਾਂਦੀ ਹੈ। ਆਂਵਲੇ ਨੂੰ ਗਰਮ ਕਰਨ 'ਤੇ ਵੀ ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਖਤਮ ਨਹੀਂ ਹੁੰਦਾ ।
ਸਰੀਰ ਨੂੰ ਸਿਹਤਮੰਦ ਬਣਾਉਣ ਲਈ ਸਲਾਦ ਦੀ ਕਰੋ ਵਰਤੋ
NEXT STORY