ਜਲੰਧਰ— ਚਾਹ ਦੇ ਨਾਲ ਕੁਝ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਜੇਕਰ ਤੁਸੀਂ ਚਾਹ ਦੇ ਨਾਲ ਕੁਝ ਖਾਣਾ ਚਾਹੁੰਦੇ ਹੋ ਤਾਂ ਨਮਕੀਨ ਮਟਰੀ ਜ਼ਰੂਰ ਟਰਾਈ ਕਰੋ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਆਓ ਜਾਣਦੇ ਹਾਂ ਨਮਕੀਨ ਮਟਰੀ ਬਣਾਉਣ ਦੀ ਵਿਧੀ।
ਸਮੱਗਰੀ
- 430 ਗ੍ਰਾਮ ਮੈਦਾ
- 50 ਮਿ. ਲੀ ਤੇਲ
- 2 ਚਮਚ ਅਜਵਾਇਨ
- 1 ਚਮਚ ਕਾਲੀ ਮਿਰਚ( ਪੀਸੀ ਹੋਈ)
- 1 ਚਮਚ ਨਮਕ
- 200 ਮਿ. ਲੀ ਗਰਮ ਪਾਣੀ
ਵਿਧੀ
1. ਇੱਕ ਕੌਲੀ 'ਚ ਮੈਦਾ, ਤੇਲ, ਅਜਵਾਇਨ, ਕਾਲੀ ਮਿਰਚ ਅਤੇ ਨਮਕ ਮਿਲਾਕੇ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇਸ 'ਚ ਗਰਮ ਪਾਣੀ ਮਿਲਾਕੇ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ ਢੱਕ ਕੇ 20-30 ਮਿੰਟ ਦੇ ਲਈ ਰੱਖ ਲਓ।
3. ਆਟੇ ਦੀਆਂ ਟਿੱਕੀਆਂ ਬਣਾ ਲਓ ਫਿਰ ਉਨ੍ਹਾਂ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ। ਧਿਆਨ ਰੱਖੋ ਕਿ ਰੋਟੀ ਨਾਲੋ ਜ਼ਿਆਦਾ ਮੋਟੀ ਹੋਣੀਆਂ ਚਾਹੀਦੀਆਂ ਹਨ।
4. ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਆਪਣੇ ਪਸੰਦ ਦੇ ਆਕਾਰ 'ਚ ਕੱਟ ਲਓ ਜਾਂ ਸਿੱਧੀਆਂ ਕੱਟ ਲਓ।
5. ਕੱਟਣ ਦੇ ਬਾਅਦ ਹਰ ਟੁਕੜੇ ਨੂੰ ਅਲੱਗ-ਅਲੱਗ ਰੱਖੋ ਤਾਂ ਜੋ ਇੱਕ ਦੂਸਰੇ ਨਾਲ ਨਾਲ ਚਿਪਕਣ
6. ਇੱਕ ਕੜਾਹੀ 'ਚ ਤੇਲ ਗਰਮ ਕਰੋ ਅਤੇ ਕੱਟੇ ਹੋਏ ਟੁਕੜਿਆਂ ਨੂੰ ਫਰਾਈ ਕਰੋ। ਇਨ੍ਹਾਂ ਨੂੰ ਉਦੋਂ ਤੱਕ ਤਲੋ ਜਦੋਂ ਤੱਕ ਇਹ ਬਰਾਊਨ ਨਾ ਹੋ ਜਾਣ।
7. ਤਲਣ ਦੇ ਬਾਅਦ ਇਨ੍ਹਾਂ ਨੂੰ ਇੱਕ ਪੇਪਰ 'ਚ ਕੱਢ ਲਓ। ਠੰਡਾ ਹੋਣ 'ਤੇ ਇਨ੍ਹਾਂ ਨੂੰ ਕਿਸੇ ਡੱਬੇ 'ਚ ਪਾ ਲਓ।
8. ਇਸ ਨੂੰ ਤੁਸੀਂ ਚਾਹ, ਕੌਫੀ ਦੇ ਨਾਲ ਖਾ ਸਕਦੇ ਹੋ।
ਇਨ੍ਹਾਂ ਚੀਜ਼ਾਂ ਨਾਲ ਬਣਾਓ ਫੁੱਲਦਾਨ
NEXT STORY