ਜਲੰਧਰ— ਪਾਨ ਤਾਂ ਬਹੁਤ ਸਾਰੇ ਲੋਕਾਂ ਨੂੰ ਖਾਧਾ ਹੋਵੇਗਾ। ਇਸ ਤੋਂ ਇਲਾਵਾ ਪਾਨ ਦੇ ਪੱਤਿਆਂ ਦਾ ਇਸਤੇਮਾਲ ਪੂਜਾ-ਪਾਠ ਜਾ ਕਿਸੇ ਸ਼ੁੱਭ ਕੰਮ ਕਰਨ ਦੇ ਦੌਰਾਨ ਕੀਤਾ ਜਾਂਦਾ ਹੈ ਪਰ ਕਿ ਤੁਹਾਨੂੰ ਪਤਾ ਹੈ ਕਿ ਪਾਣ ਦੇ ਪੱਤਿਆਂ ਨੂੰ ਤੁਸੀਂ ਆਪਣੀ ਸਕਿਨ ਦੇ ਲਈ ਵੀ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੈ। ਪਾਨ ਦੇ ਪੱਤੇ ਤੁਹਾਡੀ ਚਮੜੀ ਦੇ ਨਿਖਾਰ ਵਿਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਕਿਵੇਂ।
- ਚਿਹਰੇ ਉੱਤੇ ਆਵੇਗੀ ਰੌਣਕ
ਚਿਹਰੇ ਦਾ ਚਮਕ ਬਣਾਈ ਰੱਖਣ ਦੇ ਲਈ ਪਾਨ ਦੇ ਪੱਤੇ ਲੈ ਕੇ 3-4 ਮਿੰਟ ਤੱਕ ਉੱਬਾਲੋ। ਹੁਣ ਇਨ੍ਹਾਂ ਪੱਤਿਆਂ ਨੂੰ ਬਾਰੀਕ ਪੱਤਿਆਂ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਵਿਚ ਥੋੜ੍ਹਾ ਜਿਹਾ ਵੇਸਣ ਮਿਲਾਓ ਅਤੇ ਚਿਹਰੇ ਉੱਤੇ ਲਗਾਓ ਅਤੇ 15 ਮਿੰਟਾਂ ਦੇ ਲਈ ਇਸੇ ਤਰ੍ਹਾਂ ਰਹਿਣ ਦਿਓ। ਇਸ ਫੇਸ ਪੈਕ ਨਾਲ ਚਿਹਰੇ ਉੱਤੇ ਚਮਕ ਆ ਜਾਵੇਗੀ।
- ਮੁਹਾਸਿਆਂ ਤੋਂ ਛੁਟਕਾਰਾ
ਪਾਨ ਦੇ ਪੱਤਿਆਂ ਨਾਲ ਚਿਹਰਾ ਨਿਖਾਰਣ ਦੇ ਨਾਲ-ਨਾਲ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਵੀ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਪਾਨ ਦੇ ਪੱਤਿਆਂ ਦਾ ਪੇਸਟ ਬਣਾ ਕੇ ਉਸ ਵਿਚ ਥੋੜ੍ਹੀ ਹਲਦੀ ਮਿਲਾ ਲਓ। ਇਸ ਪੇਸਟ ਨੂੰ ਮੁਹਾਸਿਆਂ ਵਾਲੀ ਜਗ੍ਹਾ ਉੱਤੇ ਲਗਾਓ। ਥੋੜ੍ਹੀ ਦੇਰ ਬਾਅਦ ਚਿਹਰਾ ਧੋ ਲਓ। ਹਫਤੇ ਵਿਚ 3-4 ਬਾਰ ਇਸੇ ਤਰ੍ਹਾਂ ਕਰਨ ਨਾਲ ਮੁਹਾਸਿਆਂ ਤੋਂ ਛੁਟਕਾਰਾ ਮਿਲੇਗਾ।
- ਮਾਊਥ ਫ੍ਰੈੱਸ਼ਨਰ
ਪਾਨ ਦੇ ਪੱਤੇ ਮਾਊਥ ਫ੍ਰੈੱਸ਼ਨਰ ਦੇ ਤੌਰ ਉੱਤੇ ਵੀ ਕਾਫੀ ਫਾਇਦੇਮੰਦ ਹੈ। ਪਾਨ ਦੇ ਪੱਤਿਆਂ ਨੂੰ ਉੱਬਾਲ ਕੇ ਮਾਊਥ ਵਾਸ਼ ਬਣਾਓ। ਇਸ ਦੇ ਲਈ ਇਕ ਬਰਤਨ ਵਿਚ ਪਾਨ ਦੇ ਪੱਤਿਆਂ ਨੂੰ ਪਾ ਕੇ ਉੱਬਾਲ ਲਓ। ਫਿਰ ਇਸ ਪਾਣੀ ਨੂੰ ਕਿਸੇ ਸ਼ੀਸ਼ੀ ਵਿਚ ਸਟੋਰ ਕਰ ਲਓ। ਰੋਜ਼ਾਨਾ ਇਸ ਦਾ ਇਸਤੇਮਾਲ ਮੂੰਹ ਦੀ ਬਦਬੂ ਦੂਰ ਕਰਨ ਦੇ ਲਈ ਕਰੋ।
ਇਸ ਗਰਮੀ ਵਿਚ ਲਓ Watermelon Mocktail ਡ੍ਰਿੰਕ ਦਾ ਮਜ਼ਾ
NEXT STORY