ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹਾ ਹਨ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦਾ ਚਿਹਰਾ ਖੂਬਸੂਰਤ ਹੋਵੇ, ਜਿਸ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਚਿਹਰੇ ’ਤੇ ਨਿਖ਼ਾਰ ਕੁਝ ਦਿਨ ਹੀ ਰਹਿੰਦਾ ਹੈ। ਦੱਸ ਦੇਈਏ ਕਿ ਚਿਹਰੇ ਦੀ ਮਸਾਜ ਕਰਨ ਦਾ ਅਤੇ ਚਿਹਰੇ ਨੂੰ ਸਾਫ ਕਰਨ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਗਲਤ ਤਰੀਕੇ ਨਾਲ ਚਿਹਰੇ ਨੂੰ ਸਾਫ ਅਤੇ ਮਸਾਜ ਕਰਨ 'ਤੇ ਚਮੜੀ ਢਿੱਲੀ ਹੋ ਜਾਂਦੀ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ’ਚ ਰੱਖਦੇ ਹੋਏ ਤੁਸੀਂ ਆਪਣੇ ਚਿਹਰੇ ’ਤੇ ਨਿਖ਼ਾਰ ਲਿਆ ਸਕਦੇ ਹੋ। ਜਾਣੋਂ ਮਸਾਜ ਕਰਨ ਦੇ ਸਹੀ ਤਰੀਕੇ ਬਾਰੇ....
ਤਰੀਕਾ 1-
ਫੇਸ ਆਇਲ ਦੀਆਂ ਇੱਕ-ਦੋ ਬੂੰਦਾਂ ਹਥੇਲੀਆਂ ’ਤੇ ਫੈਲਾ ਕੇ ਚਿਹਰੇ 'ਤੇ ਲਗਾਓ। ਤੇਲ ਵਾਲੀ ਚਮੜੀ ਨੂੰ ਕੰਡੀਸ਼ਨ ਕਰਦੇ ਹਨ। ਇਹ ਫਾਈਨ ਲਾਈਨਸ ਅਤੇ ਝੁਰੜੀਆਂ ਨੂੰ ਵੀ ਹਲਕਾ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਤਰੀਕਾ 2-
ਚਿਹਰੇ ਦੇ ਕੋਨਿਆਂ ਦੇ ਆਲੇ-ਦੁਆਲੇ ਮਾਲਿਸ਼ ਕਰੋ। ਉਨ੍ਹਾਂ ਖ਼ੇਤਰਾਂ 'ਤੇ ਧਿਆਨ ਕੇਂਦਰਿਤ ਕਰੋ, ਜਿੱਥੇ ਦੀ ਚਮੜੀ ਢਿੱਲੀ ਹੋਵੇ। ਗੋਲਾਕਾਰ ਸਟ੍ਰੋਕਸ ਵਿੱਚ ਮਸਾਜ ਕਰੋ ਅਤੇ ਚਮੜੀ ਨੂੰ ਚੁੱਕਦੇ ਹੋਏ ਉਪਰ ਲੈ ਜਾਓ। ਮਸਾਜ ਨੂੰ ਇੱਕ ਮਿੰਟ ਤੱਕ ਜਾਰੀ ਰੱਖੋ।
ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਪੂਰੀ ਹੋਵੇਗੀ ਤੁਹਾਡੀ ਹਰੇਕ ਮਨੋਕਾਮਨਾ
ਤਰੀਕਾ 3-
ਫਿਰ ਗੱਲ੍ਹਾਂ ਦੀ ਮਾਲਿਸ਼ ਕਰੋ। ਨੱਕ ਦੇ ਨੇੜਿਉਂ ਉਂਗਲਾਂ ਨੂੰ ਲਿਆਉਂਦੇ ਹੋਏ ਗੱਲ੍ਹਾਂ ਦੇ ਉਪਰਲੇ ਹਿੱਸੇ ਦੀ ਮਸਾਜ ਕਰੋ। ਮਾਲਿਸ਼ ਦੇ ਵਕਤ ਹਲਕਾ ਜਿਹਾ ਦਬਾਅ ਬਣਾਓ। ਚਿਹਰੇ ਦੇ ਕਿਨਾਰਿਆਂ 'ਤੇ ਵੀ ਚਾਰੋਂ ਪਾਸੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨੂੰ ਵੀ ਇੱਕ ਮਿੰਟ ਤੱਕ ਜਾਰੀ ਰੱਖੋ।
ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਇਸ ‘ਪਾਣੀ’ ਦੀ ਕਰੋ ਵਰਤੋਂ
ਤਰੀਕਾ 4-
ਇਸ ਦੇ ਬਾਅਦ ਅੱਖ ਦੇ ਆਲੇ-ਦੁਆਲੇ ਦੇ ਖੇਤਰ ਦੀ ਮਾਲਿਸ਼ ਕਰੋ। ਉਂਗਲੀਆਂ ਨੂੰ ਆਈਬ੍ਰੋਜ਼ 'ਤੇ ਰੱਖੋ, ਫਿਰ ਉਨ੍ਹਾਂ ਨੂੰ ਅੱਖਾਂ ਦੇ ਬਾਹਰੀ ਕੋਨਿਆਂ ਦੇ ਚਾਰੋਂ ਪਾਸੇ ਘੁਮਾਓ। ਹੌਲੀ-ਹੌਲੀ ਅੱਖਾਂ ਦੇ ਹੇਠਾਂ ਲੇ ਜਾਂਦੇ ਹੋਏ ਮਸਾਜ ਕਰੋ। ਇਸ ਪ੍ਰਕਿਰਿਆ ਨੂੰ ਇੱਕ ਮਿੰਟ ਦੇ ਲਈ ਦੁਹਰਾਓ। ਧਿਆਨ ਰੱਖੋ, ਅੱਖਾਂ ਦੇ ਠੀਕ ਹੇਠਾਂ ਨਹੀਂ ਕਰਨਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ
ਤਰੀਕਾ 5-
ਅੱਖਾਂ ਦੇ ਬਾਅਦ ਮੱਥੇ ਦੀ ਮਾਲਿਸ਼ ਕਰੋ। ਜੇ ਮੱਥੇ 'ਤੇ ਰੇਖਾਵਾਂ ਹਨ, ਜਿਨ੍ਹਾਂ ਨੂੰ ਹਲਕਾ ਕਰਨਾ ਚਾਹੁੰਦੇ ਹੋ ਤਾਂ ਰੇਖਾਵਾਂ ਦੀ ਉਲਟੀ ਦਿਸ਼ਾ ਵਿੱਚ ਮਾਲਿਸ਼ ਕਰੋ। ਗੋਲਾਕਾਰ ਸਟ੍ਰੋਕਸ ਵਿੱਚ ਪੂਰੇ ਮੱਥੇ ਦੀ ਮਾਲਿਸ਼ ਕਰੋ।
ਪੜ੍ਹੋ ਇਹ ਵੀ ਖ਼ਬਰ - Health : ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’
ਤਰੀਕਾ 6-
ਆਖਿਰ ਵਿੱਚ ਚਿਹਰੇ ਦੇ ਹਰੇਕ ਹਿੱਸੇ 'ਤੇ ਹੌਲੀ ਹੌਲੀ ਮਾਲਿਸ਼ ਕਰੋ। ਚੰਗੇ ਨਤੀਜਿਆਂ ਦੇ ਲਈ ਰੋਜ਼ ਜਾਂ ਦੋ-ਤਿੰਨ ਦਿਨ ਦੇ ਅੰਤਰ ਵਿੱਚ ਕਰ ਸਕਦੇ ਹੋ।
Beauty Tips: ਚਿੱਟੇ ਵਾਲਾਂ ਨੂੰ ਫਿਰ ਤੋਂ ਕਾਲਾ ਕਰਨਗੇ ਇਹ ਦੇਸੀ ਉਪਾਅ
NEXT STORY