ਜਲੰਧਰ- ਸੈਲੀਬ੍ਰਿਟੀਜ਼ ਵਾਂਗ ਮੇਕਅਪ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਚਮਕਦਾਰ ਚਮੜੀ, ਪਰਫੈਕਟ ਆਈਬ੍ਰੋਜ਼, ਇਹ ਸਾਰੀਆਂ ਚੀਜ਼ਾਂ ਸਾਨੂੰ ਸੈਲੀਬਿ੍ਰਟੀ ਦੀ ਲੁੱਕ ’ਚ ਦੇਖਣ ਨੂੰ ਮਿਲਦੀਆਂ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਲੁੱਕ ਪਾਉਣ ਲਈ ਤੁਹਾਨੂੰ ਮਹਿੰਗੇ ਬਿਊਟੀ ਪਾਰਲਰ ’ਚ ਜਾਣ ਦੀ ਲੋੜ ਨਹੀਂ ਹੈ?
ਥੋੜ੍ਹੀ ਜਿਹੀ ਸਮਝਦਾਰੀ ਅਤੇ ਸਹੀ ਟ੍ਰਿਕਸ ਨਾਲ, ਤੁਸੀਂ ਵੀ ਆਪਣੇ ਮੇਕਅਪ ਨੂੰ ਸੈਲੀਬ੍ਰਿਟੀ ਵਰਗਾ ਬਣਾ ਸਕਦੇ ਹੋ। ਅਸੀਂ ਤੁਹਾਨੂੰ ਕੁਝ ਆਸਾਨ ਅਤੇ ਇਫੈਕਟਿਵ ਬਿਊਟੀ ਟ੍ਰਿਕਸ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਪਾ ਸਕਦੇ ਹੋ ਇਕ ਸ਼ਾਨਦਾਰ ਅਤੇ ਗਲੈਮਰਸ ਲੁੱਕ।
ਪ੍ਰਾਇਮਰ ਦਾ ਇਸਤੇਮਾਲ ਕਰੋ
ਪ੍ਰਾਇਮਰ ਤੁਹਾਡੇ ਚਿਹਰੇ ਨੂੰ ਸਮੂਦ ਬਣਾਉਂਦਾ ਹੈ ਅਤੇ ਮੇਕਅਪ ਨੂੰ ਲੰਬੇ ਸਮੇਂ ਤਕ ਟਿਕਾਏ ਰੱਖਦਾ ਹੈ। ਇਸ ਲਈ ਆਪਣੇ ਮੇਕਅਪ ਤੋਂ ਪਹਿਲਾਂ ਪ੍ਰਾਇਮਰ ਲਗਾਓ ਤਾਂ ਕਿ ਮੇਕਅਪ ਇਕਸਾਰ ਅਤੇ ਲੰਬੇ ਸਮੇਂ ਤੱਕ ਬਣਿਆ ਰਿਹਾ। ਮੇਕਅਪ ਲਗਾਉਣ ਤੋਂ ਪਹਿਲਾਂ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਕਲੀਨ ਕਰੋ। ਇਸ ਨਾਲ ਪ੍ਰਾਇਮਰ ਲਗਾਉਣ ’ਤੇ ਤੁਹਾਡੀ ਸਕਿਨ ’ਤੇ ਇਕ ਸਮਾਨ ਅਤੇ ਸਮੂਥ ਬੇਸ ਬਣੇਗਾ।
ਤੁਹਾਡੀ ਸਕਿਨ ਟਾਈਪ ਅਨੁਸਾਰ ਸਹੀ ਪ੍ਰਾਇਮਰ ਚੁਣੋ। ਜੇਕਰ ਤੁਹਾਡੀ ਸਕਿਨ ਆਇਲੀ ਹੈ, ਤਾਂ ਮੈਟਿਫਾਇੰਗ ਪ੍ਰਾਈਮਰ ਦੀ ਵਰਤੋਂ ਕਰੋ। ਖੁਸ਼ਕ ਚਮੜੀ ਲਈ ਹਾਈਡ੍ਰੇਟਿੰਗ ਪ੍ਰਾਇਮਰ ਬਿਹਤਰ ਰਹੇਗਾ। ਪ੍ਰਾਇਮਰ ਨੂੰ ਆਪਣੀਆਂ ਉਂਗਲੀਆਂ ਜਾਂ ਮੇਕਅਪ ਬਰੱਸ਼ ਦੀ ਮਦਦ ਨਾਲ ਆਪਣੇ ਚਿਹਰੇ ’ਤੇ ਲਗਾਓ। ਇਸ ਨੂੰ ਖਾਸਤੌਰ ’ਤੇ ਉਨ੍ਹਾਂ ਹਿੱਸਿਆਂ ’ਤੇ ਲਗਾਓ, ਜਿਥੇ ਮੇਕਅਪ ਜਲਦੀ ਮੇਟ ਹੋ ਸਕਦਾ ਹੈ, ਜਿਵੇਂ ਕਿ ਟੀ-ਜ਼ੋਨ (ਮੱਥਾ, ਨੱਕ ਅਤੇ ਠੋਡੀ)। ਹਲਕੇ ਹੱਥ ਨਾਲ ਪ੍ਰਾਇਮਰ ਨੂੰ ਚਮੜੀ ’ਚ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ।
ਸਹੀ ਫਾਊਂਡੇਸ਼ਨ ਚੁਣੋ
ਆਪਣੀ ਸਕਿਨ ਦੇ ਪ੍ਰਕਾਰ ਅਤੇ ਟੋਨ ਅਨੁਸਾਰ ਸਹੀ ਫਾਊਂਡੇਸ਼ਨ ਦੀ ਚੋਣ ਕਰੋ। ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਇਕ ਚੰਗੀ ਜਿਹੀ ਸਕਿਨ ਕੇਅਰ ਰੁਟੀਨ ਅਪਣਾਓ, ਤਾਂ ਕਿ ਤੁਹਾਡੀ ਸਕਿਨ ਸਾਫ ਅਤੇ ਸਹੀ ਦਿਖੇ। ਫਾਊਂਡੇਸ਼ਨ ਦਾ ਰੰਗ ਤੁਹਾਡੀ ਸਕਿਨ ਦੀ ਟੋਨ ਨਾਲ ਮੇਲ ਖਾਣਾ ਚਾਹੀਦਾ ਹੈ। ਇਹ ਨਿਸ਼ਚਿਤ ਕਰੋ ਕਿ ਫਾਊਂਡੇਸ਼ਨ ਤੁਹਾਡੀ ਚਮੜੀ ਦੇ ਰੰਗ ਨਾਲ ਚੰਗੀ ਤਰ੍ਹਾਂ ਨਾਲ ਮਿਲ ਜਾਵੇ।
ਹਾਈਲਾਈਟਿੰਗ
ਸੈਲੀਬਿ੍ਰਟੀ ਲੁੱਕ ਪਾਉਣ ਲਈ ਚਿਹਰੇ ਨੂੰ ਸਹੀ ਸ਼ੇਪ ਦੇਣ ਲਈ ਹਾਈਲਾਈਟਿੰਗ ਕਰੋ। ਆਪਣੀਆਂ ਗੱਲ੍ਹਾਂ, ਨੱਕ ਅਤੇ ਮੱਥੇ ’ਤੇ ਹਾਈਲਾਈਟਰ ਅਤੇ ਚਿਹਰਿਆਂ ਦੇ ਕਿਨਾਰੇ ’ਤੇ ਕਾਨਟੂਰ ਲਗਾਓ। ਇਸ ਨਾਲ ਤੁਹਾਡਾ ਚਿਹਰਾ ਜ਼ਿਆਦਾ ਡਿਫਾਇੰਡ ਅਤੇ ਗਲੈਮਰਸ ਲੱਗੇਗਾ। ਕਾਨਟੂਰ ਨੂੰ ਸਹੀ ਤਰੀਕੇ ਨਾਲ ਲਗਾ ਕੇ ਇਕ ਚੰਗੇ ਬਲੈਂਡਿੰਗ ਬਰੱਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਬਲੈਂਡ ਕਰੋ।
ਪਰਫੈਕਟ ਆਈਬ੍ਰੋ
ਆਈਬ੍ਰੋ ਦਾ ਸਹੀ ਆਕਾਰ ਅਤੇ ਟੋਨ ਤੁਹਾਡੇ ਮੇਕਅਪ ਨੂੰ ਪਰਫੈਕਟ ਬਣਾਉਂਦਾ ਹੈ। ਆਈਬ੍ਰੋ ਨੂੰ ਸਹੀ ਆਕਾਰ ’ਚ ਪੈਨਸਿਲ ਜਾਂ ਪਾਊਡਰ ਨਾਲ ਭਰੋ ਅਤੇ ਸੈੱਟ ਕਰਨ ਲਈ ਆਈਬ੍ਰੋ ਜੈੱਲ ਦਾ ਇਸਤੇਮਾਲ ਕਰੋ।
ਜੇਕਰ ਘਟਾਉਣਾ ਚਾਹੁੰਦੇ ਹੋ ਮੋਟਾਪਾ ਤਾਂ ਫਾਲੋ ਕਰੋ ਇਹ ਟਿਪਸ
NEXT STORY