ਜਲੰਧਰ- ਅੱਖਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਬਹੁਤ ਵੱਡੀ ਬਖਸ਼ਿਸ਼ ਹੈ। ਜੇਕਰ ਸਾਡੇ ਕੋਲ ਅੱਖਾਂ ਹਨ, ਤਾਂ ਅਸੀਂ ਬ੍ਰਹਿਮੰਡ ਦੀ ਰਚਨਾ ਦੇਖ ਸਕਦੇ ਹਾਂ। ਜੇਕਰ ਅੱਖਾਂ ਦੀ ਕੋਈ ਸਮੱਸਿਆ ਹੈ ਤਾਂ ਸਾਨੂੰ ਇਸ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਬੱਚਿਆਂ ਦੀਆਂ ਅੱਖਾਂ ’ਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਅੱਖਾਂ ਦੇ ਮਾਹਿਰ ਨਾਲ ਸਲਾਹ ਕਰੋ।
ਜਦੋਂ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਦਾ ਹੈ ਜਾ ਤੁਸੀਂ ਕੁਝ ਨੋਟਿਸ ਕਰਦੇ ਹੋ ਤਾਂ ਡਾਕਟਰੀ ਸਲਾਹ ਜ਼ਰੂਰੀ ਹੈ। ਸਿਹਤਮੰਦ ਅੱਖਾਂ ਤੁਹਾਡੇ ਬੱਚੇ ਦੇ ਵਿਅਕਤੀਤਵ ’ਚ ਨਿਖਾਰ ਲਿਆਉਂਦੀਆਂ ਹਨ। ਬੱਚਿਆਂ ਦੀਆਂ ਅੱਖਾਂ ਲਈ ਮਾਪਿਆਂ ਨੂੰ ਸ਼ੁਰੂ ਤੋਂ ਹੀ ਸਾਵਧਾਨ ਰਹਿਣਾ ਚਾਹੀਦਾ ਹੈ, ਤਾਂਕਿ ਕੋਈ ਵੱਡੀ ਸਮੱਸਿਆ ਨਾ ਹੋ ਜਾਏ।
ਨਵਜੰਮੇ ਬੱਚਿਆਂ ਦੀਆਂ ਅੱਖਾਂ ’ਚ ਕਈ ਵਾਰ ਪਾਣੀ ਆਉਂਦਾ ਹੈ ਜਾਂ ਕੁਝ ਸਫੈਦ ਜੈਲੀ ਵਰਗੀਆਂ ਅੱਖਾਂ ਦੇ ਕੋਨਿਆਂ ’ਤੇ ਜੰਮ੍ਹ ਜਾਂਦੀਆਂ ਹਨ। ਸਾਫ ਪਾਣੀ ’ਚ ਸਾਫ ਰੂੰ ਦੇ ਛੋਟੇ-ਛੋਟੇ ਟੁਕੜੇ ਪਾਓ। ਉਨ੍ਹਾਂ ਰੂੰ ਦੇ ਟੁਕੜਿਆਂ ਨੂੰ ਹਲਕਾ ਨਿਚੋੜ ਕੇ ਬੱਚੇ ਦੀਆਂ ਅੱਖਾਂ ਨੂੰ ਨਰਮ ਹੱਥਾਂ ਨਾਲ ਸਾਫ ਕਰੋ। ਅਜਿਹਾ ਕਰਨ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਧੋ ਕੇ ਸਾਫ ਤੌਲੀਏ ਨਾਲ ਸਾਫ ਕਰ ਲਓ। ਅਜਿਹਾ ਤਾਂ ਹੀ ਹੁੰਦਾ ਹੈ ਜਦੋਂ ਬੈਕਟੀਰੀਆ ਬੱਚਿਆਂ ਦੀਆਂ ਪਲਕਾਂ ’ਤੇ ਹਮਲਾ ਕਰ ਦਿੰਦੇ ਹਨ। ਦੋ-ਤਿੰਨ ਦਿਨ ’ਚ ਠੀਕ ਨਾ ਹੋਵੋ ਤਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਕਈ ਵਾਰ ਮਾਂ ਨੂੰ ਗਰਭ ਅਵਸਥਾ ’ਚ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ। ਦਵਾਈਆਂ ਲੈਣ ’ਤੇ ਬੱਚੇ ਦੀਆਂ ਅੱਖਾਂ ’ਚ ਜਨਮ ਤੋਂ ਬਾਅਦ ਜਾਂਚ ਕਰਾਓ, ਤਾਂਕਿ ਕੋਈ ਸਮੱਸਿਆ ਹੋਵੇ ਤਾਂ ਸ਼ੁਰੂ ਤੋਂ ਇਸ ਦਾ ਇਲਾਜ ਕਰ ਕੇ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਕੁਝ ਬੱਚਿਆਂ ਦੀਆਂ ਅੱਖਾਂ ਕਾਫੀ ਝਪਕਦੀਆਂ ਹਨ, ਖਾਸ ਕਰ ਕੇ ਰੌਸ਼ਨੀ ’ਚ। ਅਜਿਹੇ ’ਚ ਬੱਚਿਆਂ ਦੀਆਂ ਅੱਖਾਂ ਦੇ ਅੰਦਰ ਮੈਲੇਨਿਨ ਪਿਗਮੈਂਟ ਨਹੀਂ ਹੁੰਦਾ। ਇਸ ਦਾ ਇਲਾਜ ਬੱਚਿਆਂ ਨੂੰ ਰੌਸ਼ਨੀ ’ਚ ਐਨਕਾਂ ਲਗਾਉਣ ਲਈ ਕਿਹਾ ਜਾਂਦਾ ਹੈ।
ਕਈ ਵਾਰ 6 ਮਹੀਨੇ ਦੀ ਉਮਰ ਤੋਂ ਬੱਚਿਆਂ ਦੀਆਂ ਅੱਖਾਂ ਤੋਂ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਅੱਖ ਅਤੇ ਨੱਕ ਦਰਮਿਆਨ ਇਕ ਨਲੀ ਹੁੰਦੀ ਹੈ। ਜੇਕਰ ਉਹ ਬੰਦ ਹੋਵੇ ਤਾਂ ਇਹ ਸਮੱਸਿਆ ਜਨਮ ਲੈਂਦੀ ਹੈ। ਅਜਿਹੇ ’ਚ ਡਾਕਟਰ ਸਲਾਹ ਦਿੰਦੇ ਹਨ ਕਿ ਮਾਲਿਸ਼ ਕਰਦੇ ਸਮੇਂ ਅੱਖ ਅਤੇ ਨੱਕ ਦਰਮਿਆਨ ਦੇ ਹਿੱਸੇ ਨੂੰ ਹਲਕੀਆਂ ਉਂਗਲੀਆਂ ਨਾਲ ਦਬਾਉਣਾ ਚਾਹੀਦਾ ਹੈ। ਜ਼ਿਆਦਾਤਰ ਬੱਚਿਆਂ ਦਾ ਅੱਖਾਂ ਤੋਂ ਪਾਣੀ ਆਉਣਾ ਠੀਕ ਹੋ ਜਾਂਦਾ ਹੈ। ਜੇਕਰ ਸਮੱਸਿਆ ਉਵੇਂ ਹੀ ਬਣੀ ਰਹੇ ਤਾਂ ਸਰਜਰੀ ਨਾਲ ਇਸ ਤੋਂ ਰਾਹਤ ਮਿਲ ਜਾਂਦੀ ਹੈ।
ਕਦੇ-ਕਦੇ ਬੱਚਿਆਂ ਦੀਆਂ ਜਨਮ ਤੋਂ ਹੀ ਭੈਂਗੀਆਂ ਅੱਖਾਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਭੈਂਗਾ ਦਿਖਾਈ ਦਿੰਦਾ ਹੈ। ਇਸ ਦਾ ਕਾਰਨ ਹੁੰਦਾ ਹੈ ਕਿ ਅੱਖਾਂ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਜ਼ਿਆਦਾਤਰ ਬੱਚਿਆਂ ਨੂੰ ਸਰਜਰੀ ਨਾਲ ਅਜਿਹੀਆਂ ਅੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਕਈ ਵਾਰ ਬੱਚਿਆਂ ਦੀਆਂ ਅੱਖਾਂ ਦਾ ਚਿੱਟਾ ਹਿੱਸਾ ਲਾਲ ਹੋ ਜਾਂਦਾ ਹੈ, ਜਿਸ ਨਾਲ ਖੁਜਲੀ ਹੁੰਦੀ ਹੈ। ਅੱਖਾਂ ’ਚੋਂ ਪਾਣੀ ਆਉਣ ਲੱਗਦਾ ਹੈ। ਅਜਿਹੀ ਸਥਿਤੀ ’ਚ, ਛੂਤ ਵਾਲੇ ਕੀਟਾਣੂ ਅੱਖਾਂ ’ਚ ਦਾਖਲ ਹੋ ਜਾਂਦੇ ਹਨ। ਡਾਕਟਰ ਦੀ ਸਲਾਹ ਨਾਲ ਅੱਖਾਂ ’ਚ ਬੂੰਦਾਂ ਪਾ ਕੇ ਅੱਖਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਕਈ ਵਾਰ ਬੱਚੇ ਸੌਂ ਕੇ ਉਠਦੇ ਹਨ ਤਾਂ ਉਨ੍ਹਾਂ ਦੀਆਂ ਪਲਕਾਂ ਸੁੰਗੜੀਆਂ ਹੋਈਆਂ ਹੁੰਦੀਆਂ ਹਨ। ਇਹ ਸਮੱਸਿਆ ਪਲਕਾਂ ਦੀਆਂ ਤੇਲਯੁਕਤ ਗ੍ਰੰਥੀਆਂ ’ਚ ਸੋਜ ਕਾਰਨ ਹੁੰਦਾ ਹੈ। ਅਜਿਹੀਆਂ ਪਲਕਾਂ ਲਈ ਪ੍ਰੈੱਸ ਨਾਲ ਕਿਸੇ ਸਾਫ ਰੁਮਾਲ ਨੂੰ ਥੋੜ੍ਹਾ ਗਰਮ ਕਰ ਕੇ ਅੱਖਾਂ ’ਤੇ ਹਲਕਾ ਸੇਕਾ ਦਿਓ। ਨਾ ਠੀਕ ਹੋਣ ’ਤੇ ਡਾਕਟਰ ਤੋਂ ਸਲਾਹ ਲਓ। ਬੱਚਿਆਂ ਦੇ ਹੱਥ ਸਾਫ ਰੱਖੋ।
ਖੂਬਸੂਰਤੀ ਲਈ ਅਪਣਾਓ ਇਹ ‘ਆਸਾਨ ਬਿਊਟੀ ਟ੍ਰਿਕਸ’
NEXT STORY