ਮੁੰਬਈ— ਹਰ ਕਿਸੇ ਦੀ ਇੱਛਾ ਚਮਕਦਾਰ ਚਮੜੀ ਹਾਸਲ ਕਰਨ ਦੀ ਹੁੰਦੀ ਹੈ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਹਰ ਕਿਸੇ ਨੂੰ ਕੁਇਕ ਐਂਡ ਈਜ਼ੀ ਫਾਮਰਮੂਲਾ ਹੀ ਪਸੰਦ ਹੀ ਪਸੰਦ ਆਉਂਦਾ ਹੈ ਤਾਂ ਕਿ ਥੋੜ੍ਹੇ ਸਮੇਂ 'ਚ ਹੀ ਉਨ੍ਹਾਂ ਨੂੰ ਮਨਚਾਹਿਆ ਨਤੀਜਾ ਮਿਲ ਸਕੇ। ਜੇਕਰ ਤੁਹਾਡੇ ਕੋਲ ਵੀ ਸਕਿਨ ਕੇਅਰ ਦੇ ਲਈ ਜ਼ਿਆਦਾ ਸਮਾਂ ਨਹੀਂ ਹੈ ਤਾਂ ਤੁਸੀਂ ਇਹ ਫੈਸ ਪੈਕ ਲਗਾ ਕੇ 15 ਮਿੰਟਾਂ 'ਚ ਚਮਕਦਾਰ ਚਮੜੀ ਹਾਸਲ ਕਰ ਸਕਦੇ ਹੋ।
1. ਟਮਾਟਰ ਦਾ ਫੇਸ ਪੈਕ
ਟਮਾਟਰ ਦੇ ਗੁੱਦੇ ਨੂੰ ਬਾਰੀਕ ਪੀਸ ਲਓ। ਇਸ 'ਚ ਹਲਦੀ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਧੋ ਲਓ, ਚਮੜੀ ਨੂੰ ਨਵਾਂ ਨਿਖਾਰ ਮਿਲੇਗਾ।
2. ਵੇਸਣ ਫੇਸ ਪੈਕ
ਵੇਸਣ 'ਚ ਗੁਲਾਬ ਜਲ ਮਿਲਾ ਕੇ ਲੇਪ ਬਣਾ ਲਓ। ਜਦੋਂ ਚਿਹਰੇ 'ਤੇ ਲੇਪ ਲਗਾਉਣਾ ਹੋਵੇ ਤਾਂ ਇਸ 'ਚ ਥੋੜ੍ਹਾਂ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਲੇਪ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਠੰਡੇ ਪਾਣੀ ਨਾਲ ਧੋ ਲਓ। ਇਹ ਪੈਕ ਮਿੰਟਾਂ 'ਚ ਨਵਾਂ ਨਿਖਾਰ ਦੇਵੇਗਾ।
3. ਪਿਆਜ਼ ਦਾ ਫੇਸ ਪੈਕ
ਤਾਜੇ ਲਾਲ ਪਿਆਜ਼ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ। ਜਦੋਂ ਇਹ ਹਲਕਾ ਜਿਹਾ ਸੁੱਕ ਜਾਏ ਤਾਂ ਚਿਹਰਾ ਧੋ ਲਓ। ਇਸ ਨਾਲ ਚਮੜੀ ਦੀ ਸਾਰੀ ਗੰਦਗੀ ਸਾਫ ਹੋ ਜਾਏਗੀ ਅਤੇ ਚਮੜੀ 'ਚ ਨਵਾਂ ਨਿਖਾਰ ਆਏਗਾ।
4. ਆਲੂ ਦਾ ਫੇਸ ਪੈਕ
ਆਲੂ ਨੂੰ ਪੀਸ ਕੇ ਬਾਰੀਕ ਪੇਸਟ ਬਣਾ ਲਓ ਅਤੇ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਮਿੰਟਾਂ 'ਚ ਚਿਹਰਾ ਚਮਕਦਾਰ ਹੋ ਜਾਵੇਗਾ।
5. ਸੇਬ ਦਾ ਫੇਸ ਪੈਕ
ਸੇਬ ਦੇ ਟੁਕੜਿਆਂ 'ਚ ਸ਼ਹਿਦ ਮਿਲਾ ਕੇ ਬਾਰੀਕ ਪੀਸ ਲਓ। ਇਸ ਪੈਕ ਨੂੰ 15 ਮਿੰਟ ਚਿਹਰਾ 'ਤੇ ਲੱਗਾ ਰਹਿਣ ਦਿਓ। ਫਿਰ ਗੁਲਾਬ ਜਲ ਨਾਲ ਚਿਹਰਾ ਧੋ ਲਓ। ਚਮੜੀ ਦੀ ਰੰਗਤ ਨਿਖਰ ਜਾਵੇਗੀ।
6. ਮੁਲਤਾਨੀ ਮਿੱਟੀ ਫੇਸ ਪੈਕ
ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕ ਜਾਣ 'ਤੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਆਇਲੀ ਸਕਿਨ ਵਾਲਿਆਂ ਲਈ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਹੁਤ ਫਾਇਦੇਮੰਦ ਹੈ।
7. ਸ਼ਹਿਦ ਦਾ ਫੇਸ ਪੈਕ
ਸ਼ਹਿਦ 'ਚ ਥੋੜ੍ਹਾਂ ਜਿਹਾ ਨਿੰਬੂ ਦਾ ਰਸ ਮਿਲਾ ਕੇ ਹਨੀ ਫੇਸ ਪੈਕ ਬਣਾ ਲਓ, ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਧੋ ਲਓ। ਚਮੜੀ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਸ਼ਹਿਦ ਅਤੇ ਨਿੰਬੂ ਦਾ ਕਾਂਬੀਨੇਸ਼ਨ ਬਿਹਤਰੀਨ ਤਰੀਕਾ ਹੈ।
8. ਲੈਵੇਂਡਰ ਫੇਸ ਪੈਕ
ਲੈਵੇਂਡਰ ਫਲਾਵਰਸ ਨੂੰ ਮਿਕਸਰ 'ਚ ਪੀਸ ਕੇ ਇਸ 'ਚ ਥੋੜ੍ਹਾਂ ਜਿਹਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਤਿਆਰ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਲੈਵੇਂਡਰ ਖੂਬਸੂਰਤੀ ਨਾਲ ਹੀ ਚਮੜੀ ਨੂੰ ਮਹਿਕਦੀ ਖੁਸ਼ਬੂ ਵੀ ਦਿੰਦਾ ਹੈ।
9. ਮਿਲਕ ਟ੍ਰੀਟਮੈਂਟ
ਨਰਮ ਮੁਲਾਇਮ ਚਮੜੀ ਲਈ ਚਿਹਰੇ 'ਤੇ ਮਿਲਕ ਫੇਸ ਪੈਕ ਲਗਾਓ। ਇਸ ਦੇ ਲਈ ਦੁੱਧ 'ਚ ਕਾਟਨ ਬਾਲ ਡੁਬੋ ਕੇ ਚਿਹਰੇ 'ਤੇ ਹਲਕੇ ਹੱਥਾਂ ਨਾਲ ਘੁਮਾਉਂਦੇ ਹੋਏ ਲਗਾਓ। ਦੁੱਧ ਕਲੀਨਜ਼ਰ ਦਾ ਕੰਮ ਕਰਦਾ ਹੈ, ਜਿਸ ਨਾਲ ਚਮੜੀ ਦੇ ਬੰਦ ਰੋਮ ਖੁੱਲ੍ਹ ਕੇ ਸਾਹ ਲੈਂਦੀ ਹੈ ਅਤੇ ਸਿਹਤਮੰਦ ਬਣੀ ਰਹਿੰਦੀ ਹੈ।
10. ਆਲਮੰਡ ਮੈਜਿਕ
ਪੋਸ਼ਟਿਕ ਬਾਦਾਮ ਦੇ ਗੁਣ ਚਮੜੀ ਨੂੰ ਅੰਦਰੂਨੀ ਤੌਰ 'ਤੇ ਸਿਹਤਮੰਦ ਬਣਾਉਂਦੇ ਹਨ। ਇਸ ਦੇ ਲਈ ਬਾਦਾਮ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਦੌਰਾ ਤੇਜ ਹੁੰਦਾ ਹੈ ਅਤੇ ਚਮੜੀ 'ਚ ਕਸਾਵਟ ਆਉਂਦੀ ਹੈ। ਬਾਦਾਮ ਦਾ ਤੇਲ ਐਂਟੀ ਏਜਿੰਗ ਟ੍ਰੀਟਮੈਂਟ ਦਾ ਕੰਮ ਵੀ ਕਰਦਾ ਹੈ।
ਕੀ ਤੁਹਾਨੂੰ ਵੀ ਆਉਂਦੇ ਹਨ ਇਸ ਤਰ੍ਹਾਂ ਦੇ ਸੁਪਨੇ?
NEXT STORY