ਨਵੀਂ ਦਿੱਲੀ— ਗਰਮੀਆਂ 'ਚ ਚਮੜੀ ਦਾ ਕਾਲਾਪਨ ਬੇਹਦ ਆਮ ਸਮੱਸਿਆ ਹੈ ਪਰ ਇਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ ਚਮੜੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਘਰੇਲੂ ਨੁਸਖੇ ਅਪਣਾ ਕੇ ਤੁਸੀਂ ਕੋਈ ਨੁਕਸਾਨ ਪਹੁੰਚਾਏ ਬਿਨ੍ਹਾਂ ਚਮੜੀ ਦਾ ਕਾਲੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗਰਮੀਆਂ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਲਈ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਖੀਰਾ, ਗੁਲਾਬ ਜਲ ਅਤੇ ਨਿੰਬੂ ਦੇ ਰਸ ਦਾ ਪੈਕ
ਕਾਲੇਪਨ ਨੂੰ ਦੂਰ ਕਰਨ ਦੇ ਲਈ ਬਹਿਤਰ ਹੈ ਖੀਰਾ ਅਤੇ ਨਿੰਬੂ। ਨਿੰਬੂ ਚਮੜੀ ਦੀ ਰੰਗਤ ਨੂੰ ਹਲਕਾ ਕਰਦਾ ਹੈ। ਜਦਕਿ ਖੀਰਾ ਅਤੇ ਗੁਲਾਬ ਜਲ ਚਮੜੀ ਨੂੰ ਠੰਡਕ ਦਿੰਦਾ ਹੈ। ਇਸ ਨੂੰ ਮਿਲਾਕੇ ਚਮੜੀ 'ਤੇ ਲਗਾਇਆ ਜਾ ਸਕਦਾ ਹੈ। 10 ਮਿੰਟ ਦੇ ਬਾਅਦ ਪਾਣੀ ਨਾਲ ਧੋ ਲਓ। ਚੰਗੇ ਨਤੀਜੇ ਦੇ ਲਈ ਇਹ ਪੈਕ ਹਰ ਰੋਜ਼ ਲਗਾਓ।
2. ਚੰਦਨ ਦਾ ਪਾਊਡਰ ਅਤੇ ਨਾਰੀਅਲ ਪਾਣੀ
ਚੰਦਨ ਦਾ ਪਾਊਡਰ ਚਮੜੀ ਦੀ ਸਫਾਈ ਕਰਦਾ ਹੈ ਅਤੇ ਚਮੜੀ ਤੋਂ ਗੰਦਗੀ, ਡੇਡ ਸਕਿਨ ਅਤੇ ਦਾਗ ਧੱਬੇ ਦੂਰ ਕਰਦਾ ਹੈ। ਇਕ ਵੱਡਾ ਚਮਚ ਚੰਦਨ ਦਾ ਪਾਊਡਰ ਲਓ। ਉਸ 'ਚ ਨਾਰੀਅਲ ਪਾਣੀ ਮਿਲਾਓ ਅਤੇ ਉਸ 'ਚ ਬਾਦਾਮ ਦੇ ਤੇਲ ਦੀਆਂ ਕੁਝ ਬੂੰਦਾ ਪਾਓ। 20 ਮਿੰਟਾਂ ਦੇ ਲਈ ਲਗਾਓ ਅਤੇ ਫਿਰ ਧੋ ਲਓ।
3. ਟਮਾਟਰ ਦਹੀ ਅਤੇ ਨਿੰਬੂ ਦਾ ਰਸ
ਇਸ ਪੈਕ 'ਚ ਨਿੰਬੂ, ਦਹੀ ਅਤੇ ਰੰਗਤ ਨਿਖਾਰਣ ਵਾਲੇ ਸਾਰੇ ਗੁਣ ਹੁੰਦੇ ਹਨ। ਨਿੰਬੂ ਚਮੜੀ ਦੇ ਗਹਿਰੇ ਧੱਬਿਆਂ ਨੂੰ ਦੂਰ ਕਰਦਾ ਹੈ। ਟਮਾਟਰ ਦਾ ਰਸ ਖੁੱਲੇ ਹੋਏ ਛਿੱਦਰਾਂ ਨੂੰ ਬੰਦ ਕਰਦਾ ਹੈ ਅਤੇ ਚਮੜੀ ਨੂੰ ਤੇਲ ਮੁਕਤ ਕਰਦਾ ਹੈ। ਇਹ ਪੈਕ ਬਣਾਉਣ ਦੇ ਲਈ ਤਿੰਨ ਵੱਡੇ ਚਮਚ ਟਮਾਟਰ ਦਾ ਗੂਦਾ, ਇਕ ਵੱਡਾ ਚਮਚ ਨਿੰਬੂ ਦਾ ਰਸ ਅਤੇ ਇਕ ਵੱਡਾ ਚਮਚ ਦਹੀ ਲਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਮੜੀ 'ਤੇ ਲਗਾਓ। ਇਸ ਨੂੰ ਅੱਧਾ ਘੰਟਾ ਸੁੱਕਣ ਦਿਓ ਫਿਰ ਧੋ ਲਓ।
ਮੂਡ ਦੇ ਨਾਲ-ਨਾਲ ਸਿਹਤ ਵੀ ਬਣਾ ਦੇਵੇਗੀ ਇਹ 3 ਤਰ੍ਹਾਂ ਦੀ Tea
NEXT STORY