ਨਵੀਂ ਦਿੱਲੀ— ਗਰਮੀਆਂ 'ਚ ਚਮੜੀ ਨਾਲ ਸੰਬੰਧਿਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਖਾਰਸ਼, ਟੈਨਿੰਗ ਆਦਿ। ਇਸ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ ਅਤੇ ਇਨ੍ਹਾਂ ਤੋਂ ਰਾਹਤ ਪਾਉਣ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਓ।
1. ਮੁਹਾਸੇ
ਪਸੀਨੇ ਦੇ ਕਾਰਨ ਚਿਹਰੇ 'ਤੇ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਲਈ ਨਿੰਮ ਦੇ ਪੱਤੇ ,ਪਾਣੀ ਅਤੇ ਥੋੜ੍ਹੀ ਜਿਹੀ ਹਲਦੀ ਮਿਲਾਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਮੁਹਾਸਿਆ 'ਤੇ ਲਗਾਓ। 20 ਮਿੰਟ ਬਾਅਦ ਪਾਣੀ ਨਾਲ ਧੋ ਲਓ।
2. ਪਿੱਤ
ਜ਼ਿਆਦਾ ਗਰਮੀ ਦੇ ਕਾਰਨ ਚਮੜੀ 'ਤੇ ਪਿੱਤ ਹੋ ਜਾਂਦੀ ਹੈ ਇਸ ਤੋਂ ਰਾਹਤ ਪਾਉਣ ਦੇ ਲਈ ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰੋ। ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾਕੇ ਪਿੱਤ 'ਤੇ ਲਗਾਓ ਬਾਅਦ 'ਚ ਧੋ ਲਓ।
3. ਟੈਨਿੰਗ
ਗਰਮੀ ਦੇ ਮੌਸਮ 'ਚ ਟੈਨਿੰਗ ਹੋਣਾ ਆਮ ਗੱਲ ਹੈ। ਇਸ ਦੇ ਲਈ ਟਮਾਟਰ ਦਾ ਟੁਕੜਾ ਲੈ ਕੇ ਚਿਹਰੇ 'ਤੇ ਰਗੜੋ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।
4. ਖਾਰਸ਼
ਤੁਲਸੀ 'ਚ ਮੋਜੂਦ ਐਂਟੀਬੈਕਟੀਰੀਅਲ ਗੁਣ ਖਾਰਸ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਇਸ ਲਈ ਤੁਲਸੀ ਦੇ ਕੁਝ ਪੱਤਿਆਂ ਨੂੰ ਅੱਧੇ ਕੱਪ ਪਾਣੀ 'ਚ ਉਬਾਲ ਲਓ। ਠੰਡਾ ਹੋਣ 'ਤੇ ਇਸ ਨੂੰ ਖਾਰਸ਼ ਵਾਲੀ ਥਾਂ 'ਤੇ ਲਗਾਓ।
5. ਚਮੜੀ ਦੇ ਰੈਸ਼ਜ਼
ਪਸੀਨੇ ਦੇ ਕਾਰਨ ਚਮੜੀ ਦੇ ਰੈਸ਼ਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸੋਣ ਤੋਂ ਪਹਿਲਾਂ ਰੈਸ਼ਜ਼ ਵਾਲੀ ਥਾਂ 'ਤੇ ਫ੍ਰੈਸ਼ ਐਲੋਵੇਰਾ ਜੈੱਲ ਲਗਾਓ। ਕੁਝ ਦਿਨ ਇੰਝ ਹੀ ਕਰੋ ਇਸ ਨਾਲ ਜਲਦੀ ਹੀ ਆਰਾਮ ਮਿਲੇਗਾ।
ਜਾਣੋ, ਸੋਇਆਬੀਨ ਖਾਣ ਦੇ ਫਾਇਦਿਆਂ ਬਾਰੇ
NEXT STORY