ਮੁੰਬਈ— ਘੁੰਮਣ ਦੇ ਲਈ ਜਾਂ ਫਿਰ ਇੱਕ ਜਗ੍ਹਾਂ ਤੋਂ ਦੂਸਰੀ ਜਗ੍ਹਾਂ ਜਾਣਦੇ ਲਈ ਅਸੀਂ ਰੇਲਗੱਡੀ ਦਾ ਇਸਤੇਮਾਲ ਕਰਦੇ ਹਨ। ਵੈਸੇ ਤਾਂ ਰੇਲਗੱਡੀ 'ਚ ਸਫਰ ਕਰਨਾ ਬਹੁਤ ਆਰਾਮ ਦਾਇਕ ਹੁੰਦਾ ਹੈ। ਬੱਚੇ ਤਾਂ ਰੇਲਗੱਡੀ 'ਚ ਬੈਠਣ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਤੁਸੀਂ ਵੀ ਬਹੁਤ ਵਾਰ ਦੇਸ਼-ਵਿਦੇਸ਼ 'ਚ ਬਹੁਤ ਸਾਰੀਆਂ ਰੇਲਗੱਡੀਆਂ 'ਚ ਬੈਠੇ ਹੋਵੋਗੇ ਜੋ ਪਟਰੀ ਦੇ ਉਪਰ ਚੱਲਦੀਆਂ ਹਨ ਪਰ ਅੱਜ ਅਸੀਂ ਜਿਨ੍ਹਾਂ ਰੇਲਗੱਡੀਆਂ ਦੀ ਗੱਲ ਕਰ ਰਹੇ ਹਾਂ ਉਹ ਪਟੜੀ ਦੇ ਉੱਪਰ ਨਹੀਂ ਬਲਕਿ ਥੱਲੇ ਚੱਲ ਦੀ ਹੈ। ਜੀ ਹਾਂ ਲਟਕ ਕੇ ਚੱਲਣ ਵਾਲੀ ਇਹ ਰੱਲਗੱਡੀ ਦੇਖਕੇ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਕਿਸ ਤਰ੍ਹਾਂ ਬੈਠ ਦੇ ਹਨ ਇਸ ਵਿੱਚ ਲੋਕ।
ਉਲਟੀ ਚੱਲਣ ਵਾਲੀ ( ਹੈਂਗਿੰਗ ਰੇਲਗੱਡੀ) ਇਹ ਰੇਲਗੱਡੀ ਜਰਮਨ ਦੇ ਵੁਪਰਟਲ 'ਚ ਚੱਲਦੀ ਹੈ। ਪਹਿਲੀ ਵਾਰ ਇਸਨੂੰ ਦੇਖਕੇ ਹੈਰਾਨੀ ਹੁੰਦੀ ਹੈ ਪਰ ਰੋਜ਼ਾਨਾ ਇਸ ਰੇਲ ਗੱਡੀ 'ਚ 82 ਹਜ਼ਾਰ ਲੋਕ ਸਫਰ ਕਰਦੇ ਹਨ। 13.3 ਕਿ.ਮੀ ਦੀ ਦੂਰੀ ਤਹਿ ਕਰਨ ਵਾਲੀ ਇਹ ਰੇਲਗੱਡੀ 20 ਸਟੇਸ਼ਨਾਂ 'ਤੇ ਰੁਕ ਦੀ ਹੈ। ਇਸ ਵਿੱਚ ਸਫਰ ਕਰਨਾ ਵੀ ਬਹੁਤ ਰੋਮਾਂਚਕ ਹੁੰਦਾ ਹੈ । ਇਸ 'ਚ ਬੈਠ ਕੇ ਪੂਰੇ ਸ਼ਹਿਰ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗਦਾ ਹੈ।
ਇਸ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਮੋਨੇ ਰੇਲ ਕਿਹਾ ਜਾਂਦਾ ਹੈ। ਪਟੜੀ ਦੇ ਥੱਲੇ ਚੱਲਣ ਵਾਲੀ ਇਸ ਰੇਲ ਗੱਡੀ ਚਲਾਉਂਣ ਦੇ ਪਿੱਛੇ ਵਜ੍ਹਾਂ ਇਹ ਸੀ ਕਿ ਵੂਪਰਟਲ ਬਹੁਤ ਸਮੇਂ ਪਹਿਲਾਂ ਹੀ ਵਿਕਸਿਤ ਹੋ ਗਿਆ ਸੀ। ਜਗ੍ਹਾਂ ਦੀ ਘਾਟ ਹੋਣ ਦੇ ਕਾਰਨ ਰੇਲਗੱਡੀ ਨੂੰ ਇਸ ਤਰ੍ਹਾਂ ਚਲਾਉਂਣ ਦਾ ਫੈਸਲਾ ਲਿਆ ਗਿਆ।1901 ਤੋਂ ਲੈ ਕੇ ਹੁਣ ਤੱਕ ਇਹ ਰੱਲਗੱਡੀ ਇਸ ਤਰ੍ਹਾਂ ਹੀ ਚੱਲ ਦੀ ਹੈ।
ਬਿਜਲੀ ਨਾਲ ਚੱਲਣ ਵਾਲੀ ਇਹ ਰੇਲਗੱਡੀ ਜਮੀਨ ਤੋਂ 39 ਫੁੱਟ ਦੀ ਉਚਾਈ 'ਤੇ ਚੱਲਦੀ ਹੈ। 1999 'ਚ ਇੱਕ ਬਾਰ ਇਹ ਰੇਲ ਗੱਡੀ ਵੂਪਰ ਨਦੀਂ 'ਚ ਡਿੱਗ ਗਈ ਸੀ। ਉਸ ਸਮੇਂ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪਿਆ ਸੀ ਪਰ ਇਸਦੇ ਬਾਅਦ ਅੱਜ ਤੱਕ ਕੋਈ ਦੁਰਘਟਨਾ ਨਹੀਂ ਹੋਈ। ਤੁਸੀਂ ਵੀ ਜਰਮਨ ਘੁੰਮਣ ਦਾ ਰਹੇ ਹੋ ਤਾਂ ਇਸ ਰੇਲਗੱਡੀ 'ਚ ਸਫਰ ਕਰਨਾ ਨਾ ਭੁਲੋ
ਖਾਲੀ ਪੇਟ ਭੁੰਨਿਆ ਲਸਣ ਖਾਣ ਦੇ ਫਾਇਦੇ
NEXT STORY