ਨਵੀਂ ਦਿੱਲੀ: ਛੋਲਿਆਂ ਦੀ ਦਾਲ ਨਾਲ ਬਣੀ ਖਿਚੜੀ ਬੱਚਿਆਂ ਤੋਂ ਲੈ ਕੇ ਵੱਡਿਆਂ ਸਭ ਨੂੰ ਖਾਣ 'ਚ ਸਵਾਦ ਲੱਗਦੀ ਹੈ। ਇਹ ਘਰ 'ਚ ਬੇਹੱਦ ਹੀ ਆਸਾਨ ਅਤੇ ਘੱਟ ਸਮੇਂ 'ਚ ਬਣਾਈ ਜਾ ਸਕਦੀ ਹੈ। ਆਓ ਜਾਣੋ ਇਸ ਨੂੰ ਬਣਾਉਣ ਦਾ ਤਰੀਕਾ...
ਸਮੱਗਰੀ
ਚੌਲ-1 ਕੱਪ
ਛੋਲਿਆਂ ਦੀ ਦਾਲ-1/2 ਕੱਪ
ਘਿਓ- 2 ਵੱਡੇ ਚਮਚੇ
ਜੀਰਾ- 1 ਛੋਟਾ ਚਮਚਾ
ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ
ਹਿੰਗ-ਚੁਟਕੀਭਰ
ਦਾਲਚੀਨੀ- 1 ਟੁੱਕੜਾ
ਕਾਲੀ ਮਿਰਚ-8-10
ਲੂਣ ਸੁਆਦ ਅਨੁਸਾਰ
ਪਾਣੀ-2 ਕੱਪ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਓ।
2. ਹੁਣ ਕੁੱਕਰ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ।
3. ਫਿਰ ਦਾਲ ਪਾ ਕੇ 5 ਮਿੰਟ ਤੱਕ ਭੁੰਨੋ।
4. ਹੁਣ ਕੁੱਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸਿਟੀਆਂ ਲਗਵਾਓ।
5. ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਓ।
6. ਤਿਆਰ ਖਿਚੜੀ ਦੇ ਉੱਪਰ 1 ਵੱਡਾ ਚਮਚਾ ਘਿਓ ਪਾ ਕੇ ਮਿਲਾਓ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਓ।
7. ਲਓ ਜੀ ਤੁਹਾਡੀ ਪੰਜਾਬੀ ਸਟਾਈਲ ਛੋਲਿਆਂ ਦੀ ਦਾਲ ਦੀ ਖਿਚੜੀ ਬਣ ਕੇ ਤਿਆਰ ਹੈ।
Cooking Tips: ਇਸ ਵਿਧੀ ਨਾਲ ਬਣਾਓਗੇ 'ਮਟਰ ਪਨੀਰ' ਤਾਂ ਬਣੇਗਾ ਰੈਸਟਰੈਂਟ ਤੋਂ ਵੀ ਸਵਾਦ
NEXT STORY