ਵੈੱਬ ਡੈਸਕ- ਦੀਵਾਲੀ ਤੋਂ ਪਹਿਲਾਂ ਲੋਕ ਘਰ ਦੀ ਸਫ਼ਾਈ ਅਤੇ ਪੇਟ ਕਰਵਾਉਣ 'ਚ ਰੁਝੇ ਰਹਿੰਦੇ ਹਨ ਪਰ ਜੇਕਰ ਕੰਧਾਂ 'ਤੇ ਜੰਮੀ ਕਾਈ ਨੂੰ ਸਾਫ਼ ਕੀਤੇ ਬਿਨਾਂ ਪੇਂਟ ਕਰਵਾ ਲਿਆ ਜਾਵੇ ਤਾਂ ਪੇਂਟ ਜਲਦੀ ਖ਼ਰਾਬ ਹੋ ਜਾਂਦਾ ਹੈ ਅਤੇ ਤੁਹਾਡੇ ਪੈਸੇ ਬੇਕਾਰ ਚਲੇ ਜਾਂਦੇ ਹਨ। ਇਕ ਬੇਹੱਦ ਆਸਾਨ ਅਤੇ ਸਸਤਾ ਤਰੀਕਾ ਹੈ, ਜਿਸ ਨਾਲ ਤੁਸੀਂ ਸਿਰਫ਼ 10 ਰੁਪਏ 'ਚ ਜਿੱਦੀ ਕਾਈ ਮਿੰਟਾਂ 'ਚ ਸਾਫ਼ ਕਰ ਸਕਦੇ ਹੋ।
ਕਾਈ ਕਿਉਂ ਜੰਮਦੀ ਹੈ
ਨਮੀ ਵਾਲੀਆਂ ਥਾਵਾਂ 'ਤੇ ਕਾਈ ਜਾਂ ਫੰਗਸ ਦਾ ਜੰਮਣਾ ਬਿਲਕੁਲ ਆਮ ਹੈ। ਖ਼ਾਸ ਕਰ ਕੇ ਮਾਨਸੂਨ 'ਚ ਕੰਧਾਂ 'ਤੇ ਪਾਣੀ ਦਾ ਰਿਸਾਅ, ਸੀਲਣ ਜਾਂ ਲਗਾਤਾਰ ਟਪਕਦਾ ਪਾਣੀ ਕਾਈ ਬਣਨ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਕੰਧਾਂ ਨੂੰ ਗੰਦਾ ਬਣਾ ਦਿੰਦਾ ਹੈ, ਨਾਲ ਹੀ ਪੇਂਟ ਦੀ ਪਕੜ ਵੀ ਕਮਜ਼ੋਰ ਕਰ ਦਿੰਦਾ ਹੈ। ਜੇਕਰ ਅਜਿਹੀ ਕੰਧ 'ਤੇ ਪੇਂਟ ਕਰ ਦਿੱਤਾ ਜਾਵੇ ਤਾਂ ਪੇਂਟ ਜਲਦੀ ਉਖੜਣ ਲੱਗਦਾ ਹੈ ਅਤੇ ਸਾਰਾ ਖਰਚ ਬੇਕਾਰ ਚਲਾ ਜਾਂਦਾ ਹੈ।
ਕਿਹੜੀਆਂ ਚੀਜ਼ਾਂ ਦੀ ਹੋਵੇਗੀ ਲੋੜ?
ਇਸ ਆਸਾਨ ਤਰੀਕੇ ਲਈ ਸਿਰਫ਼ 2 ਚੀਜ਼ਾਂ ਦੀ ਲੋੜ ਹੈ।
ਟਾਇਲਟ ਕਲੀਨਰ- ਜੋ ਜ਼ਿਆਦਾਤਰ ਘਰਾਂ 'ਚ ਪਹਿਲਾਂ ਤੋਂ ਮੌਜੂਦ ਹੁੰਦਾ ਹੈ।
ਸਫੇਦ ਪਾਊਡਰ- 10 ਰੁਪਏ ਦਾ ਐਂਟਾਸਿਡ (ਈਨੋ) ਪਾਊਡਰ ਜਾਂ ਬੇਕਿੰਗ ਸੋਡਾ।
ਕਾਈ ਹਟਾਉਣ ਦਾ ਤਰੀਕਾ
ਕਾਈ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਜਿੱਥੇ ਕਾਈ ਜੰਮੀ ਹੋਵੇ ਉੱਥੇ ਟਾਇਲਟ ਕਲੀਨਰ ਦੀਆਂ ਕੁਝ ਬੂੰਦਾਂ ਸੁੱਟੋ ਅਤੇ ਪੁਰਾਣੇ ਬਰੱਸ਼ ਨਾਲ ਉਸ ਨੂੰ ਪੂਰੀ ਸਤਿਹ 'ਤੇ ਫੈਲਾ ਦਿਓ। ਫਿਰ ਉਸ ਜਗ੍ਹਾ ਈਨੋ ਪਾਊਡਰ ਜਾਂ ਬੇਕਿੰਗ ਸੋਡਾ ਛਿੜਕੋ। ਕੁਝ ਹੀ ਸਕਿੰਟ 'ਚ ਝੱਗ ਬਣਨ ਲੱਗੇਗੀ, ਜੋ ਕਾਈ ਨੂੰ ਜੜ੍ਹੋਂ ਢਿੱਲਾ ਕਰ ਦੇਵੇਗੀ। ਇਸ ਮਿਸ਼ਰਨ ਨੂੰ ਲਗਭਗ 5 ਮਿੰਟ ਤੱਕ ਇੰਝ ਹੀ ਛੱਡ ਦਿਓ। ਇਸ ਤੋਂ ਬਾਅਦ ਬਰੱਸ਼ ਨੂੰ ਹਲਕੇ ਹੱਥਾਂ ਨਾਲ ਰਗੜੋ, ਕਾਈ ਤੁਰੰਤ ਨਿਕਲ ਜਾਵੇਗੀ ਅਤੇ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ।
ਕਿਉਂ ਅਸਰਦਾਰ ਹੈ ਇਹ ਤਰੀਕਾ?
ਇਹ ਤਰੀਕਾ ਇਸ ਲਈ ਅਸਰਦਾਰ ਹੈ, ਕਿਉਂਕਿ ਟਾਇਲਟ ਕਲੀਨਰ 'ਚ ਮੌਜੂਦ ਹਾਈਡ੍ਰੋਕਲੋਰਿਕ ਐਸਿਡ ਕਾਈ ਅਤੇ ਫੰਗਸ ਨੂੰ ਸਾੜ ਦਿੰਦਾ ਹੈ। ਉੱਥੇ ਹੀ ਈਨੋ ਜਾਂ ਬੇਕਿੰਗ ਸੋਡਾ ਐਲਕਲਾਈਨ ਦਿੰਦੇ ਹਨ। ਜਦੋਂ ਐਸਿਡ ਅਤੇ ਐਲਕਲਾਈਨ ਆਪਸ 'ਚ ਮਿਲਦੇ ਹਨ ਤਾਂ ਕੈਮੀਕਲ ਰਿਐਕਸ਼ਨ ਨਾਲ ਝੱਗ ਬਣਦਾ ਹੈ। ਇਹ ਝੱਗ ਕਾਈ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਉਸ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਕਾਈ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ ਅਤੇ ਕੰਧਾਂ ਇਕਦਮ ਚਮਕਣ ਲੱਗਦੀਆਂ ਹਨ। ਇਸ ਸਸਤੇ ਅਤੇ ਆਸਾਨ ਤਰੀਕੇ ਨਾਲ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਪੇਂਟ ਕਰਵਾਉਣ ਤੋਂ ਪਹਿਲਾਂ ਕੰਧਾਂ ਇਕਦਮ ਸਾਫ਼ ਹੋ ਜਾਣਗੀਆਂ ਅਤੇ ਪੇਂਟ ਲੰਬੇ ਸਮੇਂ ਤੱਕ ਟਿਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਫ਼ਲ, ਮੋਟਾਪਾ ਘਟਾਉਣ ਦੇ ਨਾਲ-ਨਾਲ ਚਿਹਰੇ 'ਤੇ ਲਿਆਂਦਾ ਹੈ ਗਲੋਅ
NEXT STORY