ਹੈਲਥ ਡੈਸਕ- ਅੱਜਕੱਲ੍ਹ ਹਰ ਕੋਈ ਸਿਹਤਮੰਦ ਰਹਿਣ ਲਈ ਆਪਣੀ ਡਾਇਟ 'ਤੇ ਖ਼ਾਸ ਧਿਆਨ ਦਿੰਦਾ ਹੈ। ਲੋਕ ਨਟਸ, ਸੀਡਸ, ਗ੍ਰੀਨ ਟੀ, ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਖੁਰਾਕ ਦਾ ਹਿੱਸਾ ਬਣਾਉਂਦੇ ਹਨ। ਪਰ ਇਕ ਅਜਿਹਾ ਫਲ ਵੀ ਹੈ ਜੋ ਸਸਤਾ ਹੋਣ ਦੇ ਨਾਲ-ਨਾਲ ਆਸਾਨੀ ਨਾਲ ਬਾਜ਼ਾਰ 'ਚ ਮਿਲ ਜਾਂਦਾ ਹੈ ਅਤੇ ਸਿਹਤ ਲਈ ਕਈ ਲਾਭ ਪਹੁੰਚਾਉਂਦਾ ਹੈ। ਇਹ ਹੈ ਪਪੀਤਾ (Papaya)।
ਭਾਰ ਘਟਾਉਣ 'ਚ ਮਦਦਗਾਰ
ਪਪੀਤੇ 'ਚ ਕੈਲੋਰੀ ਘੱਟ ਅਤੇ ਫਾਈਬਰ ਵਧੀਆ ਮਾਤਰਾ 'ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਲੰਮੇ ਸਮੇਂ ਲਈ ਭਰਿਆ ਮਹਿਸੂਸ ਹੁੰਦਾ ਹੈ, ਜਿਸ ਕਰਕੇ ਵਾਰ-ਵਾਰ ਖਾਣ ਦੀ ਆਦਤ ਘੱਟ ਹੁੰਦੀ ਹੈ। ਇਸ ਲਈ ਭਾਰ ਘਟਾਉਣ ਵਾਲਿਆਂ ਲਈ ਪਪੀਤਾ ਬਿਹਤਰੀਨ ਵਿਕਲਪ ਹੈ।
ਦਿਲ ਅਤੇ ਬਲੱਡ ਸ਼ੂਗਰ ਲਈ ਲਾਭਕਾਰੀ
ਪਪੀਤੇ 'ਚ ਮੌਜੂਦ ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਜੋ ਦਿਲ ਦੀ ਸਿਹਤ ਲਈ ਵਧੀਆ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਰਕੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸੁਰੱਖਿਅਤ ਤੇ ਲਾਭਕਾਰੀ ਮੰਨਿਆ ਜਾਂਦਾ ਹੈ।
ਪਾਚਨ ਸ਼ਕਤੀ ਦਾ ਰੱਖੇ ਖਿਆਲ
ਪਪੀਤੇ 'ਚ ਮੌਜੂਦ ਪਪੀਨ ਐਂਜ਼ਾਈਮ ਭੋਜਨ ਨੂੰ ਜਲਦੀ ਅਤੇ ਠੀਕ ਤਰੀਕੇ ਨਾਲ ਪਚਾਉਂਦੇ ਹਨ। ਇਸ 'ਚ ਮੌਜੂਦ ਫਾਈਬਰ ਗੈਸ, ਐਸਿਡਿਟੀ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ। ਨਾਲ ਹੀ, ਇਹ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਚਮੜੀ ਲਈ ਕੁਦਰਤੀ ਗਲੋ
ਪਪੀਤਾ ਵਿਟਾਮਿਨ C, ਲਾਇਕੋਪੀਨ ਤੇ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹ ਐਂਟੀ-ਆਕਸੀਡੈਂਟ ਚਮੜੀ ਨੂੰ ਗਲੋਅ ਦਿੰਦੇ ਹਨ, ਝੁਰੜੀਆਂ ਘਟਾਉਂਦੇ ਹਨ ਅਤੇ ਸਕਿਨ ਨੂੰ ਜਵਾਨ ਬਣਾਈ ਰੱਖਦੇ ਹਨ।
ਪਪੀਤਾ ਖਾਣ ਦੇ ਤਰੀਕੇ
- ਸਵੇਰੇ ਨਾਸ਼ਤੇ 'ਚ ਤਾਜ਼ੇ ਪਪੀਤੇ ਦੇ ਟੁਕੜੇ ਖਾਓ।
- ਸਵਾਦ ਵਧਾਉਣ ਲਈ ਨਿੰਬੂ ਨਿਚੋੜ ਸਕਦੇ ਹੋ।
- ਸਮੂਦੀ, ਸਲਾਦ ਜਾਂ ਦਹੀਂ ਨਾਲ ਮਿਲਾ ਕੇ ਖਾਓ।
- ਟਮਾਟਰ, ਪਿਆਜ਼ ਤੇ ਹਰੀ ਧਨੀਆ ਪਾ ਕੇ ਪਪੀਤੇ ਦੀ ਸਾਲਸਾ ਵੀ ਬਣਾ ਸਕਦੇ ਹੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਤੁਸੀਂ ਵੀ ਬਰਸ਼ ਕਰਨ ਦੇ ਤੁਰੰਤ ਬਾਅਦ ਪੀਂਦੇ ਹੋ ਚਾਹ? ਜਾਣ ਲਵੋ ਇਸ ਦੇ ਨੁਕਸਾਨ
NEXT STORY