Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    4:43:33 PM

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

  • iran us escalation

    'ਗੱਲਬਾਤ ਲਈ ਤਿਆਰ ਹਾਂ..!' ਇਰਾਨੀ ਵਿਦੇਸ਼ ਮੰਤਰੀ...

  • air india schedule

    AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ...

  • punjab congress in charge sachin pilot holds meeting with ludhiana leaders

    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਪਤੀ-ਪਤਨੀ ਦੇ ਝਗੜੇ ਅਤੇ ਫ਼ੌਜਦਾਰੀ ਕਾਨੂੰਨ

LIFE-STYLE News Punjabi(ਲਾਈਫ ਸਟਾਈਲ)

ਪਤੀ-ਪਤਨੀ ਦੇ ਝਗੜੇ ਅਤੇ ਫ਼ੌਜਦਾਰੀ ਕਾਨੂੰਨ

  • Edited By Rajwinder Kaur,
  • Updated: 30 Jun, 2020 12:27 PM
Jalandhar
husband and wife quarrels laws friends
  • Share
    • Facebook
    • Tumblr
    • Linkedin
    • Twitter
  • Comment

ਮਿੱਤਰ ਸੈਨ ਮੀਤ

ਪਤੀ ਪਤਨੀ ਦੇ ਝਗੜੇ ਅਤੇ ਫ਼ੌਜਦਾਰੀ ਕਾਨੂੰਨ

ਪਤੀ-ਪਤਨੀ ਦੇ ਰਿਸ਼ਤਿਆਂ ਵਿੱਚ ਵੱਧ ਰਹੀ ਤਰੇੜ ਅੱਜ ਕੱਲ ਘਰ-ਘਰ ਦੀ ਕਹਾਣੀ ਹੈ। ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣ ਬਾਅਦ ਧਿਰਾਂ ਜਦੋਂ ਕਾਨੂੰਨ ਦੇ ਰਾਹ ਪੈਂਦੀਆਂ ਹਨ ਤਾਂ ਪੈਰ-ਪੈਰ ’ਤੇ ਸਮੱਸਿਆਵਾਂ ਉਨ੍ਹਾਂ ਨੂੰ ਘੇਰਦੀਆਂ ਹਨ। ਹੁਣ ਗਲ ਆ ਪਈ ਬਲਾ ਤੋਂ ਸੁੱਖੀ ਸਾਂਦੀ ਖਹਿੜਾ ਛੁੱਟ ਸਕੇ। ਇਸ ਲਈ ਇਸ ਸਮੱਸਿਆ ਨਾਲ ਸਬੰਧਤ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਮੁੱਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ।

ਝਗੜੇ ਸੁਲਝਾਉਣ ਦੀ ਸ਼ੁਰੂਆਤ, ਝਗੜਿਆਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਲਈ ਬਣੇ ‘ਪਰਿਵਾਰਕ ਝਗੜੇ ਸੁਲਝਾਊ ਕੇਂਦਰ‘ ਤੋਂ ਹੁੰਦੀ ਹੈ। ਕਾਨੂੰਨ ਦੀ ਭਾਸ਼ਾ ਵਿਚ ਇਸ ਪ੍ਰਕ੍ਰਿਆ ਨੂੰ ਪੁਲਸ ਪੜਤਾਲ ਕਿਹਾ ਜਾਂਦਾ ਹੈ।

ਪਰਿਵਾਰਕ ਝਗੜੇ ਸੁਲਝਾਊ ਕੇਂਦਰ/ਪੁਲਸ ਪੜਤਾਲ
ਜਦੋਂ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜ ਪਤੀ-ਪਤਨੀ ਦੇ ਆਪਸੀ ਝਗੜੇ ਸੁਲਝਾਉਣ ਵਿਚ ਅਸਫ਼ਲ ਹੋ ਜਾਂਦੇ ਹਨ ਤਾਂ ਮਾਮਲਾ ਪੁਲਸ ਅਤੇ ਅਦਾਲਤਾਂ ਵਿਚ ਪੁੱਜ ਜਾਂਦਾ ਹੈ। ਹਿੰਦੂ ਧਰਮ ਵਿਆਹ ਨੂੰ ਇੱਕ ਸੰਸਕਾਰ ਮੰਨਦਾ ਹੈ। ਪੁਰਾਣੀ ਧਾਰਨਾ ਅਨੁਸਾਰ ਡੋਲੀ ਵਿਚ ਸਹੁਰੇ ਘਰ ਆਈ ਜਨਾਨੀ ਦੀ ਅਰਥੀ ਹੀ ਘਰੋਂ ਨਿਕਲਣੀ ਚਾਹੀਦੀ ਹੈ। ਉੱਚੀ ਸਿੱਖਿਆ ਅਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਨੇ ਇਸ ਮਿੱਥ ਨੂੰ ਤੋੜਨਾ ਸ਼ੁਰੂ ਕੀਤਾ ਹੈ। ਬੀਬੀਆਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦੇਣ ਲਈ ਕਾਨੂੰਨ ਵੱਲੋਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸਾਲ 1956 ਵਿਚ ਹਿੰਦੂ ਮੈਰਿਜ ਐਕਟ ਕਾਨੂੰਨ ਬਣਿਆ ਅਤੇ ਇਸ ਕਾਨੂੰਨ ਵਿਚ ਪਹਿਲੀ ਵਾਰ ਤਲਾਕ ਦੀ ਵਿਵਸਥਾ ਕੀਤੀ ਗਈ।

ਕਾਨੂੰਨ ਦੀ ਮਨਸ਼ਾ
ਭੂਚਾਲ ਵਾਂਗ ਪਰਿਵਾਰ ਦੇ ਟੁੱਟਣ ’ਤੇ ਪੈਣ ਵਾਲੇ ਪ੍ਰਭਾਵ ਲੰਬੇ ਸਮੇਂ ਤੱਕ ਮਹਿਸੂਸ ਹੁੰਦੇ ਹਨ। ਇਸ ਲਈ ਕਾਨੂੰਨ ਪਰਿਵਾਰਾਂ ਨੂੰ ਤੋੜਨ ਦੀ ਥਾਂ ਜੋੜਨ ਦੇ ਹੱਕ ਵਿਚ ਭੁਗਤਦਾ ਹੈ। ਇਸੇ ਲਈ ਹਿੰਦੂ ਮੈਰਿਜ ਐਕਟ ਦੀ ਧਾਰਾ 23(2) ਜੱਜ ਨੂੰ ਹਦਾਇਤ ਕਰਦੀ ਹੈ ਕਿ ਤਲਾਕ ਦਾ ਫ਼ੈਸਲਾ ਦੇਣ ਤੋਂ ਪਹਿਲਾਂ ਉਹ ਧਿਰਾਂ ਨੂੰ ਸਮਝਾਉਣ ਅਤੇ ਰਾਜ਼ੀਨਾਮੇ ਲਈ ਪੂਰੇ ਯਤਨ ਕਰੇ। ਜੱਜ ਉੱਪਰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਪਾਉਣ ਵਾਲਾ ਸ਼ਾਇਦ ਇਹ ਇੱਕੋ-ਇੱਕ ਕਾਨੂੰਨ ਹੈ।

ਕਾਨੂੰਨ ਦੀ ‘ਪਰਿਵਾਰਕ ਰਿਸ਼ਤਿਆਂ ਨੂੰ ਜੋੜੀ ਰੱਖਣ’ ਵਾਲੀ ਇਸ ਮਨਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਸ ਮਹਿਕਮੇ ਵੱਲੋਂ ਅਜਿਹੇ ਮਾਮਲਿਆਂ ਨੂੰ ਨਜਿੱਠਣ ਲਈ ਪਰਿਵਾਰਕ ਝਗੜੇ ਸੁਲਝਾਊ ਕੇਂਦਰ (Marriage Dispute Cell) ਸਥਾਪਿਤ ਕੀਤੇ ਗਏ ਹਨ।

ਪੁਲਸ ਕੋਲ ਅਕਸਰ ਪੀੜਤ ਕੁੜੀ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ। ਪਤੀ, ਸੱਸ, ਸਹੁਰਾ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਉਸਨੂੰ ਤੰਗ ਪਰੇਸ਼ਾਨ ਕਰਨ ਅਤੇ ਉਸਦੇ ਦਹੇਜ ਦੇ ਗਬਨ ਕਰਨ ਦੇ ਦੋਸ਼ ਲਗਾਏ ਜਾਂਦੇ ਹਨ। ਅਜਿਹੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਆਮ ਜ਼ੁਰਮਾਂ ਵਾਂਗ ਪੁਲਸ ਦੋਸ਼ੀਆਂ ’ਤੇ ਸਿੱਧਾ ਮੁਕੱਦਮਾ ਦਰਜ ਨਹੀਂ ਕਰਦੀ। ਧਿਰਾਂ ਨੂੰ ਸਮਝਾਉਣ ਅਤੇ ਸਮੱਸਿਆ ਨੂੰ ਉਸਾਰੂ ਢੰਗ ਨਾਲ ਸੁਲਝਾਉਣ ਲਈ ਮਸਲਾ ਪਹਿਲਾਂ ਇਸ ਉਦੇਸ਼ ਲਈ ਵਿਸ਼ੇਸ਼ ਤੌਰ ’ਤੇ ਸਥਾਪਿਤ ਕੀਤੇ ਗਏ, ‘ਪਰਿਵਾਰਕ ਝਗੜੇ ਸੁਲਝਾਊ ਕੇਂਦਰ’ ਕੋਲ ਭੇਜਿਆ ਜਾਂਦਾ ਹੈ। ਇਸ ਪ੍ਰਕ੍ਰਿਆ ਨੂੰ ‘ਪੁਲਸ ਪੜਤਾਲ’ ਵੀ ਆਖਿਆ ਜਾਂਦਾ ਹੈ।

ਕੇਂਦਰਾਂ ਦਾ ਗਠਨ
ਇਹ ਕੇਂਦਰ ਹਰ ਪੁਲਸ ਜ਼ਿਲ੍ਹੇ ਦੇ ਹੈਡਕੁਆਟਰ ਵਿਖੇ ਸਥਾਪਿਤ ਕੀਤੇ ਗਏ ਹਨ। ਕੇਂਦਰ ਦੀ ਵਾਗਡੋਰ ਬੀਬੀਆਂ ਦੇ ਥਾਣੇ ਦੀ ਮੁੱਖ ਅਫਸਰ (ਜੋ ਕਿ ਅਕਸਰ ਬੀਬੀ ਹੁੰਦੀ ਹੈ) ਦੇ ਹੱਥ ਹੁੰਦੀ ਹੈ। ਸੀਨੀਅਰ ਪੁਲਸ ਅਧਿਕਾਰੀ (ਡੀ.ਐੱਸ.ਪੀ. ਅਤੇ ਐੱਸ.ਐੱਸ.ਪੀ.) ਕੇਂਦਰ ਦੇ ਕੰਮਕਾਜ ਦੀ ਲਗਾਤਾਰ ਨਿਗਰਾਨੀ ਕਰਦੇ ਹਨ। ਕਾਨੂੰਨ ਚਾਹੁੰਦਾ ਹੈ ਕਿ ਪਰਿਵਾਰਕ ਝਗੜਿਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਸਮਝਣ ਵਾਲੇ ਮਾਹਰ ਵੀ ਕੇਂਦਰ ਦੇ ਮੈਂਬਰ ਹੋਣ ਤਾਂ ਜੋ ਸਮੱਸਿਆ ਦੀ ਜੜ੍ਹ ਨੂੰ ਫੜ ਕੇ ਚਿਰਸਥਾਈ ਹੱਲ ਲੱਭਿਆ ਜਾ ਸਕੇ। ਪਰਿਵਾਰਕ ਝਗੜਿਆਂ ਦੇ ਮੁੱਖ ਕਾਰਨ ਸਮਾਜਿਕ, ਆਰਥਿਕ ਤਾਂ ਹੁੰਦੇ ਹੀ ਹਨ ਕਈ ਵਾਰ ਇਹ ਸਮੱਸਿਆਵਾਂ ਸਰੀਰਿਕ ਅਤੇ ਮਨੋਵਿਗਿਆਨਕ ਕਾਰਨਾਂ ਕਰਕੇ ਵੀ ਖੜੀਆਂ ਹੁੰਦੀਆਂ ਹਨ। ਕਾਨੂੰਨ ਚਾਹੁੰਦਾ ਹੈ ਕਿ ਕੇਂਦਰਾਂ ਵਿਚ ਮਨੋਵਿਗਿਆਨੀ, ਡਾਕਟਰ, ਪ੍ਰੋਫੈਸਰ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਪੱਖੀ ਲੋਕ ਨਾਮਜ਼ਦ ਹੋਣ। ਇਸੇ ਲਈ ਕਾਨੂੰਨ ਵੱਲੋਂ ਇਨ੍ਹਾਂ ਕੇਂਦਰਾਂ ਵਿਚ ਅਜਿਹੇ ਮਾਹਰਾਂ ਨੂੰ ਨਿਯੁਕਤ ਕਰਨ ਦੀ ਵਿਵਸਥਾ ਕੀਤੀ ਗਈ ਹੈ।

ਕੇਂਦਰ ਦਾ ਕਾਰਜ ਖੇਤਰ
ਕੇਂਦਰਾਂ ਨੂੰ ਹੇਠ ਲਿਖੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ:

(ੳ) ਧਿਰਾਂ ਵਿਚਕਾਰ ਸਮਝੌਤਾ: ਕੇਂਦਰ ਦੀ ਪ੍ਰਮੁੱਖ ਜ਼ਿੰਮੇਵਾਰੀ ਧਿਰਾਂ ਵਿਚਕਾਰਲੀ ਸਮੱਸਿਆ ਦੇ ਕਾਰਨਾਂ ਨੂੰ ਸਮਝ ਕੇ, ਹੱਲ ਸੁਝਾਅ ਕੇ ਸਮੱਸਿਆ ਨੂੰ ਸੁਲਝਾਉਣ ਦੀ ਹੈ। ਘਰ ਵਸਾਉਣ ਦੀ ਹੈ।
(ਅ) ਤਲਾਕ: ਜੇ ਕੇਂਦਰ ਆਪਣੇ ਪਹਿਲੇ ਉਦੇਸ਼ ਵਿਚ ਕਾਮਯਾਬ ਨਾ ਹੋ ਸਕੇ ਤਾਂ ਉਸਦਾ ਦੂਸਰਾ ਯਤਨ ਧਿਰਾਂ ਨੂੰ ਸਮਝਾ-ਬੁਝਾ ਕੇ ਤਲਾਕ ਲਈ ਰਾਜ਼ੀ ਕਰਾਉਣਾ ਹੈ। ਓਪਰੀ ਨਜ਼ਰੇ ਇਹ ਜ਼ਿੰਮੇਵਾਰੀ ਅਜੀਬ ਲੱਗਦੀ ਹੈ ਪਰ ਜੇ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਇਹੋ ਹੱਲ ਢੁੱਕਵਾਂ ਹੈ। ਦਹਾਕਿਆਂ ਬੱਧੀਂ ਕਚਹਿਰੀਆਂ ਵਿਚ ਧੱਕੇ ਖਾਣ ਨਾਲੋਂ ਤਲਾਕ ਲੈ ਕੇ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨਾ ਜ਼ਿਆਦਾ ਲਾਭਦਾਇਕ ਰਹਿੰਦਾ ਹੈ।
(ੲ) ਮੁਕੱਦਮਾ ਦਰਜ ਕਰਾਉਣਾ: ਜੇ ਕੇਂਦਰ ਨੂੰ ਉਕਤ ਉਦੇਸ਼ਾਂ ਵਿਚ ਕਾਮਯਾਬੀ ਨਾ ਮਿਲੇ ਤਾਂ ਕੇਂਦਰ ਵੱਲੋਂ ਇਹ ਘੋਖਣਾ ਹੁੰਦਾ ਹੈ ਕਿ ਦਰਖਾਸਤ ਵਿਚ ਦੋਸ਼ੀ ਠਹਿਰਾਏ ਗਏ ਕਿਹੜੇ ਵਿਅਕਤੀ ਸਹੀ ਮੁਲਜ਼ਮ ਹਨ ਅਤੇ ਕਿਹੜੇ ਬੇਕਸੂਰ। ਕੇਂਦਰ ਨੇ ਕੇਵਲ ਕਸੂਰਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਕਰਨੀ ਹੁੰਦੀ ਹੈ।

ਸਰਕਾਰ ਦੀਆਂ ਕੇਂਦਰਾਂ ਨੂੰ ਮੌਖਿਕ ਹਦਾਇਤਾਂ
ਮੌਖਿਕ ਤੌਰ ’ਤੇ ਸਰਕਾਰ ਵੱਲੋਂ ਕੇਂਦਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮੁਕੱਦਮਾ ਦਰਜ ਕਰਾਉਣ ਦੀ ਸਥਿਤੀ ਵਿਚ ਉਹ ਆਮ ਤੌਰ ’ਤੇ ਹੇਠ ਲਿਖੀਆਂ ਸਿਫਾਰਿਸ਼ਾਂ ਹੀ ਕਰਨ:

(ੳ) ਕਸੂਰਵਾਰਾਂ ਦੀ ਸੂਚੀ ਵਿਚ ਪੀੜਤ ਕੁੜੀ ਦੇ ਪਤੀ, ਸੱਸ ਅਤੇ ਸਹੁਰੇ ਨੂੰ ਰੱਖਿਆ ਜਾਵੇ। ਜੇ ਇਨ੍ਹਾਂ ਵਿਚੋਂ ਵੀ ਕੋਈ ਸੱਚਮੁੱਚ ਬੇਕਸੂਰ ਹੋਵੇ ਤਾਂ ਉਸ ਵਿਰੁੱਧ ਮੁਕੱਦਮਾ ਦਰਜ ਨਾ ਕਰਾਇਆ ਜਾਵੇ।
(ਅ) ਪਤੀ, ਸੱਸ ਅਤੇ ਸਹੁਰੇ ਤੋਂ ਬਿਨ੍ਹਾਂ ਸ਼ਿਕਾਇਤ ਵਿਚ ਦਰਜ ਬਾਕੀ ਰਿਸ਼ਤੇਦਾਰਾਂ (ਨਣਦ, ਨਣਦੋਈਆ, ਜੇਠ/ ਦਿਓਰ, ਜੇਠਾਣੀ/ਦਰਾਣੀ, ਮਾਮੇ, ਨਾਨੇ ਆਦਿ) ਨੂੰ ਕਸੂਰਵਾਰ ਨਾ ਠਹਿਰਾਇਆ ਜਾਵੇ। ਜੇ ਇਨ੍ਹਾਂ ਵਿਚੋਂ ਸੱਚਮੁੱਚ ਹੀ ਕੋਈ ਵੱਡਾ ਕਸੂਰਵਾਰ ਹੋਵੇ ਤਾਂ ਹੀ ਉਸਦੇ ਨਾਂ ਨੂੰ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ।

ਕੇਂਦਰ ਦੇ ਗਠਨ ਅਤੇ ਕੰਮਕਾਰ ਦੀ ਯਥਾਰਥਕ ਸਥਿਤੀ
ਬਹੁਤੇ ਕੇਂਦਰ ਕਾਨੂੰਨ ਦੀ ਮਨਸ਼ਾ ਅਨੁਸਾਰ, ਹੇਠ ਲਿੱਖੇ ਕਾਰਨਾਂ ਕਰਕੇ, ਲੋੜੀਂਦੇ ਸਿੱਟੇ ਨਹੀਂ ਕੱਢ ਰਹੇ।

1. ਕੇਂਦਰਾਂ ਦੇ ਗਠਨ ਸਮੇਂ ਕਾਨੂੰਨ ਦੀ ਮੂਲ ਭਾਵਨਾ ਦੀ ਥਾਂ ਸਿਆਸੀ ਮਨੋਰਥ ਨੂੰ ਪਹਿਲ ਦਿੱਤੀ ਜਾਂਦੀ ਹੈ। ਕੇਂਦਰਾਂ ਵਿਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਚੌਧਰ ਘੋਟਣ ਵਾਲੇ, ਅਫਸਰਾਂ ਦੇ ਅੱਗੇ ਪਿੱਛੇ ਫਿਰਨ ਵਾਲੇ, ‘ਦਾਨੀ’ ਸਨਅਤਕਾਰ ਆਦਿ (ਸਟੇਟਸ ਦੇ ਚਾਹਵਾਨ ਵਿਅਕਤੀ) ਨਾਮਜ਼ਦ ਕੀਤੇ ਜਾਂਦੇ ਹਨ। ਅਜਿਹੇ ਮੈਂਬਰਾਂ ਦਾ ਧਿਆਨ ਆਪਣੇ ਵੋਟ ਬੈਂਕ ਨੂੰ ਪੱਕਾ ਕਰਨਾ ਜਾਂ ਆਪਣਾ ਰੋਹਬ ਦਾਬ ਪਾਉਣ ਵੱਲ ਵੱਧ ਅਤੇ ਸਮੱਸਿਆ ਨੂੰ ਸੁਲਝਾਉਣ ਵੱਲ ਘੱਟ ਹੁੰਦਾ ਹੈ। ਇਸੇ ਲਈ ਕੇਂਦਰ ਬਹੁਤੀ ਵਾਰ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਕਾਮਯਾਬ ਨਹੀਂ ਹੁੰਦੇ। ਕੇਂਦਰ ਦੇ ਕੰਮਕਾਜ ਵਿਚ ਪੁਲਸ ਦੀ ਦਖਲ ਅੰਦਾਜ਼ੀ ਲੋੜੋਂ ਵੱਧ ਹੁੰਦੀ ਹੈ। ਨਤੀਜੇ ਵਜੋਂ ਰਾਹਤ ਦੀ ਥਾਂ ਪੀੜਤ ਧਿਰ ਨੂੰ ਖੱਜਲ ਖੁਆਰੀ ਵੱਧ ਹੁੰਦੀ ਹੈ।
2. ਪੁਲਸ ਪੜਤਾਲ ਦੇ ਨਾਂ ਤੇ ਪੀੜਤ ਧਿਰ ਨੂੰ ਦਹੇਜ ਵਿਚ ਦਿੱਤੀਆਂ ਚੀਜ਼ਾਂ ਦੇ ਬਿਲ ਪੇਸ਼ ਕਰਨ, ਵਿਆਹ ਵਿਚ ਸ਼ਾਮਲ ਗਵਾਹਾਂ ਦੇ ਬਿਆਨ ਦਰਜ ਕਰਾਉਣ ਆਦਿ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਦੋਂਕਿ ਪਰਚਾ ਦਰਜ ਕਰਾਉਣ ਲਈ ਕੇਵਲ ਪੀੜਤ ਕੁੜੀ ਵੱਲੋਂ ਦਿੱਤੀ ਅਰਜ਼ੀ ਜਾਂ ਉਸਦਾ ਬਿਆਨ ਹੀ ਕਾਫੀ ਹੁੰਦਾ ਹੈ।
3. ਪੀੜਤ ਕੁੜੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਪਹਿਲਾਂ ਕੇਂਦਰ ਦੇ ਮੈਂਬਰਾਂ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਾ ਅਤੇ ਬਿਆਨ ਆਦਿ ਦਰਜ ਕਰਾਉਣੇ ਪੈਂਦੇ ਹਨ। ਫਿਰ ਇਹੋ ਕਾਰਵਾਈ ਡੀ.ਐੱਸ.ਪੀ. ਅਤੇ ਐੱਸ.ਐੱਸ.ਪੀ. ਅੱਗੇ ਪੇਸ਼ ਹੋ ਕੇ ਦੁਹਰਾਉਣੀ ਪੈਂਦੀ ਹੈ। ਵਾਰ-ਵਾਰ ਅਫਸਰਾਂ ਸਾਹਮਣੇ ਪੇਸ਼ ਹੋਣ ਨਾਲ ਧਿਰਾਂ ਨੂੰ ਮਾਨਸਿਕ ਕਸ਼ਟ ਦੇ ਨਾਲ-ਨਾਲ ਆਰਥਿਕ ਅਤੇ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
4. ਛੋਟੇ ਪੁਲਸ ਜ਼ਿਲ੍ਹਿਆਂ ਵਿਚ ਪੜਤਾਲ ਛੇ-ਛੇ ਮਹੀਨੇ ਚੱਲਦੀ ਹੈ। ਵੱਡੇ ਜ਼ਿਲ੍ਹਿਆਂ ਵਿਚ ਇਹ ਸਮਾਂ ਵੱਧ ਕੇ ਸਾਲ/ਸਾਲਾਂ ਵਿਚ ਬਦਲ ਜਾਂਦਾ ਹੈ। ਇਨਸਾਫ ਪ੍ਰਾਪਤੀ ਵਿਚ ਹੋ ਰਹੀ ਦੇਰ ਕਾਰਨ ਧਿਰਾਂ ਦਾ ਇਸ ਵਿਵਸਥਾ ਤੋਂ ਵਿਸ਼ਵਾਸ ਉੱਠਣ ਲੱਗ ਪੈਂਦਾ ਹੈ।
5. ਸਰਕਾਰ ਵੱਲੋਂ, ਕਿਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਉਣਾ ਹੈ ਅਤੇ ਕਿਹਨਾਂ ਨੂੰ ਨਹੀਂ, ਬਾਰੇ ਜਾਰੀ ਮੌਖਿਕ ਹਦਾਇਤਾਂ ਦੀ ਜਾਣਕਾਰੀ ਨਾ ਹੋਣ ਕਾਰਨ ਦੋਵੇਂ ਧਿਰਾਂ ਮੋਹਤਵਰ ਵਿਅਕਤੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪੜਤਾਲ ਦੇ ਲੰਬਾ ਚੱਲਣ ਕਾਰਨ, ਸ਼ਸ਼ੋਪੰਜ ਵਿਚ ਪਈ ਪੀੜਤ ਧਿਰ, ਕੇਵਲ ਪਤੀ, ਸੱਸ ਅਤੇ ਸਹੁਰੇ ਵਿਰੁੱਧ ਮੁਕੱਦਮਾ ਦਰਜ ਕਰਾਉਣ ਲਈ ਰਾਜ਼ੀ ਹੀ ਨਹੀਂ ਹੁੰਦੀ ਸਗੋਂ ਇਸਦਾ ਮੁੱਲ ਵੀ ਚੁਕਾਉਂਦੀ ਹੈ। ਦੂਸਰੇ ਪਾਸੇ ਦੋਸ਼ੀ ਧਿਰ ਆਪਣੇ ਬਾਕੀ ਦੇ ਰਿਸ਼ਤੇਦਾਰਾਂ ਨੂੰ ਮੁਕੱਦਮੇ ਵਿਚੋਂ ਕੱਢੇ ਜਾਣ ਨੂੰ ਮੋਹਤਵਰਾਂ ਦਾ ਅਹਿਸਾਨ ਸਮਝਦੀ ਹੈ ਅਤੇ ਇਸ ਅਹਿਸਾਨ ਦਾ ਮੁੱਲ ਚੁਕਾਉਂਦੀ ਹੈ। ਜਦੋਂਕਿ ਹੋਣਾ ਉਂਝ ਵੀ ਇਹੋ ਹੁੰਦਾ ਹੈ।ਇਸ ਤਰਾਂ ਦੋਵੇਂ ਧਿਰਾਂ ਪ੍ਰੇਸ਼ਾਨ ਹੁੰਦੀਆਂ ਹਨ।

ਵਰਤਮਾਨ ਕਾਨੂੰਨੀ ਸਥਿਤੀ
ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਇੱਕ ਪੀਠ ਨੇ ਸਾਲ 2013 ਵਿਚ ਆਪਣੇ ਇੱਕ ਮਹੱਤਵਪੂਰਨ ਫੈਸਲੇ ਲਲਿਤਾ ਕੁਮਾਰੀ ਬਨਾਮ ਗੌਰਮੈਂਟ ਆਫ ਯੂ.ਪੀ. ਵਿਚ ਪੜਤਾਲ ਦੇ ਸਾਲਾਂ ਤੱਕ ਲਟਕਣ ਦੇ ਮਸਲੇ ਨੂੰ ਸੁਲਝਾਉਂਦੇ ਹੋਏ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਅਜਿਹੀਆਂ ਪੜਤਾਲਾਂ ਸੱਤ ਦਿਨਾਂ ਦੇ ਅੰਦਰ-ਅੰਦਰ ਨਿੱਬੜਨੀਆਂ ਚਾਹੀਦੀਆਂ ਹਨ।

ਸੁਪਰੀਮ ਕੋਰਟ ਵੱਲੋਂ ਦਿੱਤਾ ਦਿਸ਼ਾ ਨਿਰਦੇਸ਼

Case: Lalita Kumari vs. Govt. of U.P. & Ors. 2013(4) RCR (Cri.) 979 (SC)

Para “111…. vii) While ensuring the protecting the rights of the accused and the complainant, a preliminary inquiry should be made time bound and in any case it should not exceed 7 days. The fact of such delay and the causes of it must be reflected in the General Diary entry….”

ਸਿੱਟਾ
ਇੰਨੀ ਕੁ ਮੁੱਢਲੀ ਜਾਣਕਾਰੀ ਨਾਲ ਪਰਿਵਾਰਕ ਝਗੜਿਆਂ ਵਿਚ ਫਸੀਆਂ ਧਿਰਾਂ ਕੁਝ ਹੱਦ ਤੱਕ ਲੁੱਟ-ਖਸੁੱਟ ਤੋਂ ਬਚ ਸਕਦੀਆਂ ਹਨ ਅਤੇ ਆਪਣੇ ਝਗੜਿਆਂ ਨੂੰ ਜਲਦੀ ਨਿਪਟਾਉਣ ਲਈ ਦਬਾਅ ਬਣਾ ਸਕਦੀਆਂ ਹਨ।

ਪਤੀ ਪਤਨੀ ਵਿਚਕਾਰ ਝਗੜਿਆਂ ਨਾਲ ਸਬੰਧਤ ਜ਼ੁਰਮ
ਪਤਨੀ ਦੀ ਸ਼ਿਕਾਇਤ ਤੇ ਉਸਦੇ ਪਤੀ ਅਤੇ ਰਿਸ਼ਤੇਦਾਰਾਂ ਉੱਪਰ ਜਦੋਂ ਮੁਕੱਦਮਾ ਦਰਜ ਹੁੰਦਾ ਹੈ ਤਾਂ ਦੋਸ਼ੀਆਂ ਉੱਪਰ ਅਕਸਰ ਹੇਠ ਲਿਖੇ ਦੋ ਜ਼ੁਰਮ ਲੱਗਦੇ ਹਨ।

ਧਾਰਾ 406: ਅਮਾਨਤ ਵਿੱਚ ਖਮਾਨਤ
ਧਾਰਾ 498-ਏ: ਅੱਤਿਆਚਾਰ

ਇਨ੍ਹਾਂ ਜ਼ੁਰਮਾਂ ਬਾਰੇ ਸੰਖੇਪ ਜਾਣਕਾਰੀ 

ਅਮਾਨਤ ਵਿੱਚ ਖਮਾਨਤ-(ਧਾਰਾ 406)
ਆਈ.ਪੀ.ਸੀ.ਦੀ ਧਾਰਾ 406 ‘ਅਮਾਨਤ ਵਿੱਚ ਖਮਾਨਤ’ ਦਾ ਜ਼ੁਰਮ ਕਰਨ ਵਾਲੇ ਦੋਸ਼ੀ ਨੂੰ ਤਿੰਨ ਸਾਲ ਤੱਕ ਕੈਦ ਜਾਂ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਕਰਨ ਦੀ ਵਿਵਸਥਾ ਕਰਦੀ ਹੈ।

ਟਰਮ ‘ਅਮਾਨਤ ਵਿੱਚ ਖਮਾਨਤ‘ ਦਾ ਅਰਥ: ਕਾਨੂੰਨੀ ਸ਼ਬਦ ‘ਅਮਾਨਤ ਵਿੱਚ ਖਮਾਨਤ’ ਦਾ ਅਰਥ ਧਾਰਾ 405 ਵਿਚ ਦਿੱਤਾ ਗਿਆ ਹੈ। ਇਸ ਪਰਿਭਾਸ਼ਾ ਨੂੰ ਸੌਖੇ ਢੰਗ ਨਾਲ ਹੇਠ ਲਿਖੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ।

(ੳ) ਇੱਕ ਧਿਰ (ਪਹਿਲੀ) ਜਾਇਦਾਦ (ਚੱਲ ਜਾਂ ਅਚੱਲ) ਦੀ ਮਾਲਕ ਹੁੰਦੀ ਹੈ।
(ਅ) ਪਹਿਲੀ ਧਿਰ ਕੁਝ ਸਮੇਂ ਲਈ ਆਪਣੀ ਜਾਇਦਾਦ ਦੂਜੀ ਧਿਰ ਦੇ ਹਵਾਲੇ ਕਰਦੀ ਹੈ।
(ੲ) ਜਾਇਦਾਦ ਦੇ ਅਜਿਹੇ ਅਦਾਨ ਪ੍ਰਦਾਨ ਨਾਲ ਦੋਹਾਂ ਧਿਰਾਂ ਵਿਚਕਾਰ ਇੱਕ ਕਾਨੂੰਨੀ ਰਿਸ਼ਤਾ ਬਣ ਜਾਂਦਾ ਹੈ। (ਜਿਵੇਂ ਮਕਾਨ ਮਾਲਕ ਅਤੇ ਕਿਰਾਏਦਾਰ, ਕਾਰ ਦਾ ਮਾਲਕ ਅਤੇ ਮਿਸਤਰੀ, ਪਤਨੀ ਅਤੇ ਉਸਦਾ ਪਤੀ ਆਦਿ)
(ਸ) ਅਜਿਹੇ ਅਦਾਨ ਪ੍ਰਦਾਨ ਨਾਲ ਦੂਜੀ ਧਿਰ ਨੂੰ ਜਾਇਦਾਦ ਉੱਪਰ ਕੇਵਲ ਕਬਜ਼ਾ ਪ੍ਰਾਪਤ ਹੁੰਦਾ ਹੈ। ਮਾਲਕੀ ਦਾ ਹੱਕ ਨਹੀਂ।
(ਹ) ਦੂਜੀ ਧਿਰ ਵੱਲੋਂ ਪ੍ਰਾਪਤ ਹੋਈ ਜਾਇਦਾਦ ਦੀ ਵਰਤੋਂ ਜਾਂ ਦੇਖਭਾਲ ਪਹਿਲੀ ਧਿਰ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਕਰਨੀ ਹੁੰਦੀ ਹੈ। ਆਪਣੇ ਹਿਤਾਂ ਲਈ ਨਹੀਂ।
(ਕ) ਦੂਜੀ ਧਿਰ ਦਾ ਇੱਕੋ ਇੱਕ ਹੱਕ ਜਾਇਦਾਦ ਦੀ ਦੇਖਭਾਲ ਤੇ ਆਇਆ ਖਰਚ ਅਤੇ ਆਪਣਾ ਮਿਹਨਤਾਨਾ ਵਸੂਲਣ ਦਾ ਹੁੰਦਾ ਹੈ।
(ਖ) ਅਜਿਹੀ ਸਥਿਤੀ ਵਿਚ ਜੇ ਦੂਜੀ ਧਿਰ, ਅਮਾਨਤ ਵਿਚ ਮਿਲੀ ਜਾਇਦਾਦ ਨੂੰ ਖੁਰਦ-ਬੁਰਦ ਕਰ ਦਿੰਦੀ ਹੈ ਜਾਂ ਉਸਦੀ ਦੁਰਵਰਤੋਂ ਕਰਦੀ ਹੈ ਤਾਂ ਦੂਜੀ ਧਿਰ ਦੇ ਅਜਿਹੇ ਕਾਰਜ ਨੂੰ ‘ਅਮਾਨਤ ਵਿਚ ਖਮਾਨਤ’ ਆਖਿਆ ਜਾਂਦਾ ਹੈ।

ਨੋਟ: ਪਤੀ ਪਤਨੀ ਵਿਚਕਾਰਲੇ ਝਗੜਿਆਂ ਵਿਚ ਪਤਨੀ ਪਹਿਲੀ ਧਿਰ, ਪਤੀ ਅਤੇ ਪਤੀ ਦੇ ਰਿਸ਼ਤੇਦਾਰ ਦੂਜੀ ਧਿਰ ਹੁੰਦੇ ਹਨ।

ਪਤਨੀ ਦੀ ਜਾਇਦਾਦ ਦੀ ਪਰਿਭਾਸ਼ਾ
ਦਹੇਜ
ਵਿਆਹ ਸਮੇਂ ਪਤੀ ਪਤਨੀ (ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ) ਵਿਚਕਾਰ ਬਹੁਤ ਕਿਸਮ ਦੇ ਤੋਹਫਿਆਂ ਦਾ ਅਦਾਨ ਪ੍ਰਦਾਨ ਹੁੰਦਾ ਹੈ। ਪਰ ਇਹ ਸਾਰੇ ਤੋਹਫੇ ਦਹੇਜ ਨਹੀਂ ਹੁੰਦੇ। ਇਸੇ ਤਰਾਂ ਵਿਆਹ ਦੀਆਂ ਰਸਮਾਂ ਤੇ ਵੀ ਬਹੁਤ ਵੱਡੀ ਰਕਮ ਖਰਚ ਹੁੰਦੀ ਹੈ। ਇਹ ਖਰਚ ਵੀ ਦਹੇਜ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦਾ ।

ਕਿਹੜੀ ਚੀਜ਼ ਦਹੇਜ ਹੈ ਅਤੇ ਕਿਹੜੀ ਨਹੀਂ, ਇਹ ਸਮਝਣਾ ਜ਼ਰੂਰੀ ਹੈ।
ਹੇਠ ਲਿਖਿਆ ਸਮਾਨ ਦਹੇਜ ਹੁੰਦਾ ਹੈ:
(ੳ) ਵਿਆਹ ਸਮੇਂ ਕੁੜੀ ਨੂੰ (ਉਸ ਦੀ ਆਪਣੀ ਵਰਤੋਂ ਲਈ) ਮਾਪਿਆਂ ਵੱਲੋਂ ਦਿੱਤਾ ਗਿਆ ਸਮਾਨ।
(ਅ) ਸਹੁਰਿਆਂ ਅਤੇ ਉਨ੍ਹਾਂ ਰਿਸ਼ਤੇਦਾਰਾਂ ਦੇ ਵੱਲੋਂ ਕੁੜੀ ਨੂੰ ਦਿੱਤੇ ਗਏ ਤੋਹਫ਼ੇ (ਜਿਵੇਂ ਬਰੀ ਦਾ ਸਮਾਨ ਆਦਿ)।

 ਹੇਠ ਲਿਖਿਆ ਸਮਾਨ ਦਹੇਜ ਨਹੀਂ ਹੁੰਦਾ
(ੳ) ਵਿਆਹ ਸਮੇਂ ਕੁੜੀ ਦੇ ਮਾਪਿਆਂ ਵੱਲੋਂ ਕੁੜੀ ਦੇ ਪਤੀ, ਸੱਸ, ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਤੋਹਫ਼ੇ। ਇਹ ਰਿਸ਼ਤੇਦਾਰਾਂ ਦੇ ਆਪਣੇ ਹੁੰਦੇ ਹਨ।
(ਅ) ਵਿਆਹ ਦੀਆਂ ਰਸਮਾਂ (ਮੰਗਣਾ, ਸ਼ਗਨ, ਵਿਆਹ ਆਦਿ) ਤੇ ਹੋਇਆ ਖਰਚ।

2. ਇਸਤਰੀ ਧਨ : ਵਿਆਹ ਦੇ ਸਾਲਾਂ ਬਾਅਦ ਵੀ ਜਨਾਨੀ ਨੂੰ ਵੱਖ ਵੱਖ ਤਿੱਥਾਂ ਤਿਉਹਾਰਾਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਜਿਵੇਂ ਮੁੰਡਾ ਜੰਮਣ ਅਤੇ ਦਿਓਰ ਦੇ ਵਿਆਹ ਆਦਿ ਸਮੇਂ। ਕਾਨੂੰਨ ਦੀ ਪਰਿਭਾਸ਼ਾ ਵਿੱਚ ਸ਼ਬਦ ‘ਇਸਤਰੀ ਧਨ’ ਦੇ ਅਰਥ ਵਿਸ਼ਾਲ ਹਨ। ਇਸ ਵਿੱਚ ਵਿਆਹ ਸਮੇਂ ਕੁੜੀ ਨੂੰ ਦਿੱਤਾ ਗਿਆ ਦਹੇਜ ਹੀ ਸ਼ਾਮਲ ਨਹੀਂ ਹੈ ਸਗੋਂ ਵਿਆਹ ਤੋਂ ਬਾਅਦ ਮਿਲੇ ਅਜਿਹੇ ਤੋਹਫੇ ਵੀ ਸ਼ਾਮਲ ਹਨ।

ਨੋਟ: ਜੇ ਕੁੜੀ ਨੌਕਰੀ ਕਰਦੀ ਹੋਵੇ ਤਾਂ ਉਸਦੀ ਤਨਖਾਹ ਵੀ ਇਸਤਰੀ ਧਨ ਹੁੰਦੀ ਹੈ।

ਧਾਰਾ 406 ਦੇ ਜ਼ੁਰਮ ਦੇ ਤੱਤ
ਪੀੜਤ ਜਨਾਨੀ ਦਾ ਪਤੀ ਜਾਂ ਉਸਦੇ ਰਿਸ਼ਤੇਦਾਰ, ਕੇਵਲ ਦਹੇਜ ਵਿਚ ਪ੍ਰਾਪਤ ਹੋਈਆਂ ਵਸਤੂਆਂ ਦੇ ਗਬਨ ਲਈ ਹੀ ਨਹੀਂ ਸਗੋਂ, ਇਸਤਰੀ ਧਨ ਦੀ ਪਰਿਭਾਸ਼ਾ ਵਿੱਚ ਆਉਂਦੀ ਹਰ ਵਸਤੂ ਦੇ ਗਬਨ ਲਈ ਧਾਰਾ 406 ਦੇ ਜ਼ੁਰਮ ਦੀ ਸਜ਼ਾ ਦੇ ਭਾਗੀਦਾਰ ਹੁੰਦੇ ਹਨ।

ਇਸ ਜੁਰਮ ਬਾਰੇ ਕੁਝ ਡੂੰਘੀ ਜਾਣਕਾਰੀ
ਪਤਨੀ ਦੀ ਇਸਤਰੀ ਧਨ ਉੱਪਰ ਪੂਰੀ (absolute) ਮਾਲਕੀ
ਪਤਨੀ ਆਪਣੇ ਇਸਤਰੀ ਧਨ ਦੀ ਪੂਰੀ ਤਰ੍ਹਾਂ (absolute) ਮਾਲਕ ਹੁੰਦੀ ਹੈ। ਇਸਤਰੀ ਧੰਨ ਦੇ ਉਸਦੇ ਪਤੀ ਜਾਂ ਪਤੀ ਦੇ ਕਿਸੇ ਰਿਸ਼ਤੇਦਾਰ ਦੇ ਹਵਾਲੇ ਕਰ ਦੇਣ ਨਾਲ ਪਤੀ ਜਾਂ ਉਸਦਾ ਰਿਸ਼ਤੇਦਾਰ ਇਸਤਰੀ ਧਨ ਦਾ ਸਾਂਝਾ ਮਾਲਕ ਨਹੀਂ ਬਣ ਜਾਂਦਾ। ਪਤੀ ਅਤੇ ਉਸਦੇ ਰਿਸ਼ਤੇਦਾਰ ਇਸਤਰੀ ਧਨ ਦੇ ਕੇਵਲ ਅਮਾਨਤਦਾਰ (trustee) ਹੁੰਦੇ ਹਨ।ਜਨਾਨੀ ਵੱਲੋਂ ਜਦੋਂ ਵੀ ਇਸਤਰੀ ਧਨ ਵਾਪਿਸ ਮੰਗਿਆ ਜਾਵੇ ਉਹ ਤੁਰੰਤ ਉਸ ਧਨ ਨੂੰ ਵਾਪਿਸ ਕਰਨ ਲਈ ਪ੍ਰਤੀਬੱਧ ਹੁੰਦੇ ਹਨ। ਜੇ ਇਸਤਰੀ ਧਨ ਨੂੰ ਖੁਰਦ-ਬੁਰਦ ਕਰ ਦਿੱਤਾ ਜਾਵੇ ਤਾਂ ਜਨਾਨੀ ਦਾ ਪਤੀ ਜਾਂ ਉਸਦੇ ਕਸੂਰਵਾਰ ਰਿਸ਼ਤੇਦਾਰ ਸਜ਼ਾ ਦੇ ਭਾਗੀਦਾਰ ਬਣ ਜਾਂਦੇ ਹਨ।

ਸੁਪਰੀਮ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤੇ ਗਏ ਹਨ:
Case : Pratibha Rani v/s Suraj Kumar & another, 1985 Cri.L.J. 817 (1) (SC – FB)

ਇਸਤਰੀ ਧਨ ਦੇ ਗਬਨ ਦੇ ਜ਼ੁਰਮ ਦੀ ਸ਼ੁਰੂਆਤ
ਜਨਾਨੀ ਵੱਲੋਂ ਆਪਣੇ ਇਸਤਰੀ ਧਨ ਦੇ ਵਾਪਿਸ ਮੰਗੇ ਜਾਣ ਦੇ ਬਾਵਜੂਦ ਵੀ ਜੇ ਇਸਤਰੀ ਧਨ ਉਸਨੂੰ ਵਾਪਿਸ ਨਹੀਂ ਕੀਤਾ ਜਾਂਦਾ ਤਾਂ ਮੰਗ ਠੁਕਰਾਏ ਜਾਣ ਦੇ ਸਮੇਂ ਤੋਂ ਅਮਾਨਤ ਵਿੱਚ ਖਮਾਨਤ ਦਾ ਜ਼ੁਰਮ  ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।

ਸੁਪਰੀਮ ਕੋਰਟ ਵਲੋਂ ਇਹ ਸਿਧਾਂਤ ਵੀ ਉੱਪਰ ਦਰਜ (ਪ੍ਰਤਿਭਾ ਰਾਣੀ ਵਾਲੇ) ਫੈਸਲੇ ਵਿੱਚ ਹੀ ਸਪਸ਼ਟ ਕੀਤਾ ਗਿਆ ਹੈ:

ਮੁਕੱਦਮੇ ਦੀ ਸੁਣਵਾਈ ਵਾਲੀ ਥਾਂ: ਇਸਤਰੀ ਧਨ ਦੀ ਵਾਪਸੀ ਦੀ ਮੰਗ ਸਮੇਂ ਪੀੜਤ ਦੀ ਰਿਹਾਇਸ਼ ਵਾਲੀ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ। ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਧਾਰਾ 406 ਦੇ ਜ਼ੁਰਮ ਦੇ ਮੁਕੱਦਮੇ ਦੀ ਸੁਣਵਾਈ ਕੇਵਲ ਉਸ ਥਾਂ ਦੀ ਅਦਾਲਤ ਹੀ ਕਰ ਸਕਦੀ ਹੈ ਜਿਸਦੇ ਇਲਾਕੇ ਵਿਚ ਦੋਸ਼ੀਆਂ ਨੂੰ ਇਸਤਰੀ ਧਨ ਸਪੁਰਦ ਕੀਤਾ ਗਿਆ ਹੋਵੇ। ਜਾਂ ਜਿੱਥੇ ਗਬਨ ਸਮੇਂ ਦਹੇਜ ਦੀਆਂ ਵਸਤੂਆਂ ਮੌਜੂਦ ਹੋਣ ਜਾਂ ਜਿੱਥੇ ਆਖਰੀ ਸਮੇਂ ਪਤੀ ਪਤਨੀ ਇਕੱਠੇ ਰਹਿੰਦੇ ਰਹੇ ਹੋਣ।

ਮੁਕੱਦਮੇ ਦੀ ਸੁਣਵਾਈ ਵਾਲੀ ਥਾਂ ਸਬੰਧੀ, ਪੀੜਤ ਪਤਨੀ ਦੇ ਹੱਕ ਵਿਚ, ਇੱਕ ਹੋਰ ਨਿਯਮ ਵੀ ਹੈ।  

ਉਸ ਨਿਯਮ ਅਨੁਸਾਰ ਪਤੀ ਆਪਣੀ ਪਤਨੀ ਨੂੰ ਉਸ ਜਗ੍ਹਾ ਤੇ ਇਸਤਰੀ ਧਨ ਵਾਪਿਸ ਕਰਨ ਲਈ ਪ੍ਰਤੀਬੱਧ ਹੈ ਜਿੱਥੇ ਉਹ ਮੰਗ ਸਮੇਂ  ਰਹਿ ਰਹੀ ਹੋਵੇ। ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਨ ਨਾਲ ਪਤੀ ਤੇ ਧਾਰਾ 498-ਏ ਆਈ.ਪੀ.ਸੀ. ਦਾ ਜ਼ੁਰਮ ਵੀ ਬਣ ਜਾਂਦਾ ਹੈ। ਇਸਤਰੀ ਧਨ ਦੀ ਮੰਗ ਸਮੇਂ ਜਨਾਨੀ ਜਿਸ ਅਦਾਲਤ ਦੀ ਹੱਦ ਵਿੱਚ (last residing) ਰਹਿ ਰਹੀ ਹੈ, ਉਸ ਅਦਾਲਤ ਵੀ ਨੂੰ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੈ।

ਦਿੱਲੀ ਹਾਈ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤਾ ਗਿਆ ਹੈ:

Case : Surinder Kumar Yadav vs The State 2000(3) RCR (Criminal)  494 (Delhi – HC, DB)

ਇਸਤਰੀ ਧਨ ਦੀ ਸਪੁਰਦਾਰੀ
ਜੇ ਦਹੇਜ ਵਿਚ ਮਿਲੇ ਧਨ ਨਾਲ ਕੋਈ ਵਸਤੂ ਖਰੀਦ ਕੀਤੀ ਗਈ ਹੋਵੇ ਤਾਂ ਪੀੜਤ ਕੁੜੀ ਨੂੰ ਉਹ ਵਸਤੂ ਸਪੁਰਦਗੀ ਤੇ ਲੈਣ ਦਾ ਅਧਿਕਾਰ ਹੈ ਭਾਵੇਂ ਕਿ ਉਸ ਵਸਤੂ ਦੀ ਖਰੀਦ ਦੇ ਦਸਤਾਵੇਜ਼ਾਂ ਵਿੱਚ ਪਤੀ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਨਾਂ ਦਰਜ ਹੋਵੇ। ਜਿਵੇਂ: ਕਾਰ ਦੀ ਆਰ.ਸੀ. ਜਾਂ ਫਰਿਜ ਦਾ ਬਿਲ ਆਦਿ।

ਉੜੀਸਾ ਹਾਈ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤਾ ਗਿਆ ਹੈ:

Case: Rana Partap Singh v/s State of Orissa 2005 Cri.L.J.3879 (Orissa – HC)

ਪਤਨੀ ਉੱਪਰ ਅੱਤਿਆਚਾਰ
ਟਰਮ ‘ਅੱਤਿਆਚਾਰ’ ਆਈ.ਪੀ.ਸੀ. ਦੀ ਧਾਰਾ 498-ਏ ਵਿਚ ਦਿੱਤੇ ਸਪੱਸ਼ਟੀਕਰਨ ਵਿਚ ਪਰਿਭਾਸ਼ਿਤ ਕੀਤੀ ਗਈ ਹੈ। ਇਸ ਪਰਿਭਾਸ਼ਾ ਅਨੁਸਾਰ ਅੱਤਿਆਚਾਰ ਦੋ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਦੁਰਵਿਵਹਾਰ ਅਤੇ ਤੰਗ ਪਰੇਸ਼ਾਨ ਕਰਕੇ।

1. ਦੁਰਵਿਵਹਾਰ ਦੇ ਮੂਲ ਤੱਤ
(ੳ) ਦੁਰਵਿਵਹਾਰ ਜਾਣ ਬੁੱਝ ਕੇ ਕੀਤਾ ਜਾਂਦਾ ਹੋਵੇ।
(ਅ) ਇਹ ਸਰੀਰਿਕ ਵੀ ਸਕਦਾ ਹੈ ਅਤੇ ਮਾਨਸਿਕ ਵੀ।
(ੲ) ਦੁਰਵਿਵਹਾਰ ਲਗਾਤਾਰ ਹੁੰਦਾ ਹੋਵੇ।
(ਸ) ਦੁਰਵਿਵਹਾਰ ਦੇ ਪ੍ਰਭਾਵ: ਅਜਿਹੇ ਵਿਵਹਾਰ ਕਾਰਨ ਜਨਾਨੀ

(i) ਖ਼ੁਦਕੁਸ਼ੀ ਕਰ ਲਵੇ ਜਾਂ ਕਰਨ ਬਾਰੇ ਸੋਚਣ ਲਈ ਮਜ਼ਬੂਰ ਹੋ ਜਾਵੇ।
(ii) ਉਸਦੀ ਜ਼ਿੰਦਗੀ, ਸਿਹਤ ਜਾਂ ਸਰੀਰ ਦਾ ਕੋਈ ਅੰਗ ਖਤਰੇ ਵਿਚ ਪੈ ਜਾਵੇ। ਜਿਵੇਂ ਕਿ ਪਤਨੀ ਨੂੰ ਲਗਾਤਾਰ ਭੁੱਖਾ ਰੱਖਣਾ ਜਾਂ ਉਸਦਾ ਇਲਾਜ ਨਾ ਕਰਾਉਣਾ।
(iii) ਉਸਦੀ ਜ਼ਿੰਦਗੀ, ਸਿਹਤ ਜਾਂ ਸਰੀਰ ਦੇ ਕਿਸੇ ਅੰਗ ਨੂੰ ਸੱਚਮੁੱਚ ਗੰਭੀਰ ਚੋਟ (ਨੁਕਸਾਨ) ਪੁੱਜ ਜਾਵੇ। ਜਿਵੇਂ ਕਿ ਕੁੱਟਮਾਰ ਕਾਰਨ ਲੱਤ ਬਾਂਹ ਦਾ ਟੁੱਟ ਜਾਣਾ।

ਮਾਨਸਿਕ ਦੁਰਵਿਵਹਾਰ ਦੀਆਂ ਕੁਝ ਉਦਾਹਰਣਾਂ
(ੳ) ਜਨਾਨੀ ਦੇ ਲਗਾਤਾਰ ਕੁੜੀਆਂ ਦਾ ਪੈਦਾ ਹੋਣ ’ਤੇ।
(ਅ) ਬਾਂਝ ਜਾਂ ਕਰੂਪ ਹੋਣ ਤੇ ।
(ੲ) ਪਤੀ ਦੇ ਹੋਰ ਜਨਾਨੀਆਂ ਨਾਲ ਨਜਾਇਜ਼ ਸਰੀਰਕ ਸਬੰਧ ਹੋਣਾ।
(ਸ) ਚਾਲ ਚਲਨ ਤੇ ਸ਼ੱਕ ਕਰਨਾ।
(ਹ) ਬਿਨ੍ਹਾਂ ਕਾਰਨ ਬੱਚਿਆਂ ਤੋਂ ਵੱਖ ਕਰਨਾ ਆਦਿ।

2. ਤੰਗ ਪਰੇਸ਼ਾਨ ਕਰਨ ਦੇ ਮੂਲ ਤੱਤ
(ੳ) ਨਕਦੀ ਜਾਂ ਜਾਇਦਾਦ ਦੀ ਮੰਗ: ਪਹਿਲਾਂ ਪਤੀ ਜਾਂ ਉਸਦੇ ਕਿਸੇ ਰਿਸ਼ਤੇਦਾਰ ਵੱਲੋਂ ਪਤਨੀ ਜਾਂ ਉਸਦੇ ਕਿਸੇ ਰਿਸ਼ਤੇਦਾਰ ਤੋਂ ਗੈਰ ਕਾਨੂੰਨੀ ਢੰਗ ਨਾਲ ਕਿਸੇ ਨਕਦੀ, ਵਸਤੂ ਜਾਂ ਜਾਇਦਾਦ ਦੀ ਮੰਗ ਕਰਨਾ।
(ਅ) ਉਦੇਸ਼: ਫਿਰ ਉਸ ਮੰਗ ਨੂੰ ਪੂਰਾ ਕਰਾਉਣ ਦੇ ਉਦੇਸ਼ ਨਾਲ ਜਾਂ ਅਜਿਹੀ ਮੰਗ ਪੂਰੀ ਕਰਨ ਵਿਚ ਅਸਮਰੱਥ ਰਹਿਣ ਕਾਰਨ ਪਤਨੀ ਜਾਂ ਉਸਦੇ ਰਿਸ਼ਤੇਦਾਰ ਨੂੰ ਤੰਗ ਪਰੇਸ਼ਾਨ ਕਰਨਾ।

ਨੋਟ: ਕਾਨੂੰਨ ਦੀ ਇਹ ਵਿਸ਼ੇਸ਼ ਵਿਵਸਥਾ ਦਹੇਜ ਦੀ ਮੰਗ ਨੂੰ ਸਜ਼ਾ ਯੋਗ ਅਪਰਾਧ ਬਣਾਉਣ ਲਈ ਕੀਤੀ ਗਈ ਹੈ।

ਇਸ ਜ਼ੁਰਮ ਦੇ ਭਾਗੀਦਾਰ
ਪਤੀ ਜਾਂ/ਅਤੇ ਉਸਦੇ ਕਸੂਰਵਾਰ ਰਿਸ਼ਤੇਦਾਰ

ਇਸ ਜ਼ੁਰਮ ਦੀ ਸਜ਼ਾ
ਧਾਰਾ 498-ਏ ਦੇ ਜ਼ੁਰਮ ਲਈ ਤਿੰਨ ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਹੋ ਸਕਦਾ ਹੈ।

ਇਸ ਜ਼ੁਰਮ ਬਾਰੇ ਡੂੰਘੀ ਜਾਣਕਾਰੀ
1. ਲਗਾਤਰ ਬਣੇ ਰਹਿਣ ਵਾਲਾ ਜ਼ੁਰਮ (continuing offence)
ਇਹ ਜ਼ੁਰਮ ਪਤਨੀ ਦੇ ਸਹੁਰਾ ਘਰ ਛੱਡ ਦੇਣ ਨਾਲ ਸਮਾਪਤ ਨਹੀਂ ਹੋ ਜਾਂਦਾ। ਇਹ ਲਗਾਤਾਰ ਬਣੇ ਰਹਿਣ ਵਾਲਾ ਜ਼ੁਰਮ ਹੈ।

2. ਮੁਕੱਦਮੇ ਦੀ ਸੁਣਵਾਈ ਵਾਲੀ ਥਾਂ
(ੳ) ਹੋ ਸਕਦਾ ਹੈ ਕਦੇ ਕਿਸੇ ਇੱਕ ਸਥਿਤੀ ਵਿੱਚ ਅੱਤਿਆਚਾਰ ਕਿਸੇ ਇੱਕ ਥਾਂ ਕੀਤਾ ਜਾਵੇ ਅਤੇ ਉਸ ਅੱਤਿਆਚਾਰ ਵਿੱਚ ਕਈ ਦੋਸ਼ੀਆਂ ਵੱਲੋਂ ਹਿੱਸਾ ਲਿਆ ਜਾਵੇ। ਕਿਸੇ ਹੋਰ ਸਥਿਤੀ ਵਿੱਚ ਅੱਤਿਆਚਾਰ ਕਿਸੇ ਹੋਰ ਥਾਂ ਕੀਤਾ ਜਾਵੇ ਅਤੇ ਉਸ ਵਿੱਚ ਕੇਵਲ ਇਕੋ ਦੋਸ਼ੀ ਹਿੱਸਾ ਲਵੇ। ਅਜਿਹੀ ਸਥਿਤੀ ਵਿੱਚ ਦੋਹਾਂ ਥਾਵਾਂ ਵਾਲੀਆਂ ਅਦਾਲਤਾਂ ਨੂੰ ਸਾਰੇ ਦੋਸ਼ੀਆਂ ਵਿਰੁੱਧ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੈ।

(ਅ) ਸ਼ਿਕਾਇਤ ਕਰਦੇ ਸਮੇਂ ਜਿਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਪਤਨੀ ਰਹਿ ਰਹੀ ਹੋਵੇ ਉਹ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ।

ਨੋਟ: ਉਕਤ ਦੋਵੇਂ ਸਿਧਾਂਤ ਸੁਪਰੀਮ ਕੋਰਟ ਵੱਲੋਂ ਕੇਸ Smt.Sujata Mukherjee vs Prashant Kumar 1997 Cri.L.J.2985 (SC) ਅਤੇ ਦਿੱਲੀ ਹਾਈ ਕੋਰਟ ਵੱਲੋਂ ਕੇਸ Surinder Kumar Yadav vs The State 2000(3) RCR (Criminal)  494 (Delhi – HC, DB) ਵਿਚ ਸਪੱਸ਼ਟ ਕੀਤੇ ਗਏ ਹਨ।

  • Husband and wife
  • quarrels
  • laws
  • friends
  • mitter sain meet
  • ਪਤੀ-ਪਤਨੀ
  • ਝਗੜੇ
  • ਕਾਨੂੰਨ
  •  ਮਿੱਤਰ ਸੈਨ ਮੀਤ

ਸਪੇਸ 'ਚ ਖੋਜੇ ਗਏ ਦੋ ਨਵੇਂ ਗ੍ਰਹਿ, ਦੋਵੇਂ ਆਕਾਰ 'ਚ ਧਰਤੀ ਤੋਂ ਦੁੱਗਣੇ

NEXT STORY

Stories You May Like

  • wife  husband  police  maharashtra
    ਝਗੜੇ ਮਗਰੋਂ ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਵਿਅਕਤੀ, ਕਬੂਲਿਆ ਅਪਰਾਧ
  • alleged fraud of  50 lakh on the pretext of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ 50 ਲੱਖ ਦੀ ਕਥਿਤ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
  • husband and wife arrested for stealing motor wires from fields
    ਖੇਤਾਂ 'ਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ
  • husband  wife  coffee  knife  police
    ਪਤੀ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤੀ ਕੌਫ਼ੀ, ਫਿਰ ਪਤਨੀ ਨੇ...
  • husband killed  wife critically injured after being struck by a tipper truck
    ਟਿੱਪਰ ਟਰੱਕ ਦੀ ਲਪੇਟ ’ਚ ਆਉਣ ਨਾਲ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖਮੀ
  • husband  wife  lover  snake  court  punishment
    ਗਲ਼ਾ ਘੁੱਟ ਕੀਤਾ ਪਤੀ ਦਾ ਕਤਲ, ਮਗਰੋਂ ਘੜੀ ਸੱਪ ਦੇ 'ਡੰਗ' ਦੀ ਕਹਾਣੀ ! ਹੁਣ ਪਤਨੀ ਤੇ ਪ੍ਰੇਮੀ ਨੂੰ ਹੋਈ ਫਾਂਸੀ ਦੀ...
  • bathinda court complex
    ਰਿਸ਼ਵਤ ਮਾਮਲਾ : ਬਠਿੰਡਾ ਅਦਾਲਤੀ ਕੰਪਲੈਕਸ 'ਚ ਸਰਪੰਚ ਦੇ ਪਤੀ ਅਤੇ ਸ਼ਿਕਾਇਤਕਰਤਾ ਵਿਚਾਲੇ ਝੜਪ
  • husband flee
    ਪਤੀ ਨੇ ਸਿਲਬੱਟਾ ਮਾਰ ਕੇ ਮਾਰ'ਤੀ ਪਤਨੀ ! ਜਵਾਕਾਂ ਨੂੰ ਲਾਸ਼ ਕੋਲ ਛੱਡ ਹੋਇਆ ਫਰਾਰ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • benefits of applying cream
      ਚਿਹਰੇ 'ਤੇ ਆਵੇਗਾ ਨੈਚੁਰਲ ਗਲੋਅ ਤੇ ਦਾਗ-ਧੱਬੇ ਹੋਣਗੇ ਦੂਰ ! ਜਾਣੋ ਮਲਾਈ ਲਾਉਣ...
    • method for making banana raita
      ਇਸ ਨਰਾਤੇ ਦੌਰਾਨ ਬਣਾਓ ਕੇਲੇ ਦਾ ਰਾਇਤਾ, ਦੇਖੋ ਆਸਾਨ ਰੈਸਿਪੀ
    • if you are troubled by dandruff  try these methods
      ਬਦਲਦੇ ਮੌਸਮ 'ਚ ਡੈਂਡਰੱਫ ਤੋਂ ਹੋ ਗਏ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਤਰੀਕੇ
    • fashion  hat  young women  designer dress
      ਫੈਸ਼ਨ ’ਚ ਛਾਇਆ ਸਨ ਹੈਟ ਦਾ ਜਲਵਾ
    • a unique camp for women in the forest
      ਜੰਗਲ 'ਚ ਔਰਤਾਂ ਲਈ ਅਨੌਖਾ ਕੈਂਪ, ਭੜਾਸ ਕੱਢਣ ਦੇ ਨਾਲ ਖੁਦ ਨੂੰ ਕਰਦੀਆਂ ਹਨ ਸ਼ਾਂਤ,
    • party wear dress  flared bell sleeves  trend
      ਪਾਰਟੀ ਵੀਅਰ ਡਰੈੱਸਾਂ ’ਚ ਵਧਿਆ ਫਲੇਅਰਡ ਬੈੱਲ ਸਲੀਵਜ਼ ਦਾ ਟ੍ਰੈਂਡ
    • blazer co ord set  young women  boss lady look
      ਬਲੇਜ਼ਰ ਕੋ-ਆਰਡ ਸੈੱਟ ਮੁਟਿਆਰਾਂ ਨੂੰ ਦੇ ਰਹੇ ਬੌਸ ਲੇਡੀ ਲੁੱਕ
    • india  18 years age  girl  marriage  unicef
      ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ,...
    • monochrome long skirt set  young women  modern look
      ਮੋਨੋਕ੍ਰੋਮ ਲੌਂਗ ਸਕਰਟ ਸੈੱਟ ਮੁਟਿਆਰਾਂ ਨੂੰ ਦੇ ਰਹੇ ਮਾਡਰਨ ਲੁੱਕ
    • off shoulder dress  young women  glamorous look
      ਹਾਫ਼ ਸ਼ੋਲਡਰ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਅਤੇ ਗਲੈਮਰਸ ਲੁੱਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +