ਜਲੰਧਰ (ਬਿਊਰੋ) - ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਜਲਦੀ ਪਿਆਰ ਦੇ ਰਾਹ ਪੈ ਜਾਂਦੀ ਹੈ, ਜਿਸ ਕਾਰਨ ਉਹ ਰਿਸ਼ਤੇ ਵਿੱਚ ਬੱਝਣਾ ਪਸੰਦ ਕਰਦੇ ਹਨ। ਜਿਨ੍ਹੀਂ ਜਲਦੀ ਉਹ ਵਿਆਹ ਕਰਵਾਉਂਦੇ ਨੇ, ਓਨੀ ਹੀ ਛੇਤੀ ਰਿਸ਼ਤਿਆਂ ਵਿੱਚ ਕੁੜੱਤਣ ਆਉਣ ਨਾਲ ਦੂਰੀ ਵੀ ਬਣਾ ਲੈਂਦੇ ਹਨ। ਵਿਆਹ ਦੀ ਸ਼ੁਰੂਆਤ 'ਚ ਲਵ ਲਾਈਫ ਬਹੁਤ ਰੋਮਾਂਟਿਕ ਤਰੀਕੇ ਨਾਲ ਅਤੇ ਪਿਆਰ ਨਾਲ ਚਲਦੀ ਹੈ। ਜਿਵੇਂ-ਜਿਵੇਂ ਸਮਾਂ ਲੰਘਦਾ ਜਾਂਦਾ ਹੈ, ਉਸ ਦੇ ਨਾਲ-ਨਾਲ ਰਿਸ਼ਤਾ ਵੀ ਬੋਰਿੰਗ ਹੋਣ ਲੱਗਦਾ ਹੈ। ਲਾਈਫ ਨੂੰ ਰੋਮਾਂਟਿਕ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ, ਜਿਨ੍ਹਾਂ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁੱਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੀ ਸੰਬੰਧ ਲਾਈਫ ਬਿਹਤਰ ਬਣਾ ਸਕਦੇ ਹੋ।
1. ਪਿਆਰ ਭਰੀਆਂ ਗੱਲਾਂ
ਅਕਸਰ ਲੋਕ ਰਿਸ਼ਤਾ ਪੁਰਾਣਾ ਹੋਣ 'ਤੇ ਸੋਚਦੇ ਹਨ ਕਿ ਉਨ੍ਹਾਂ ਦੇ ਬੋਲੇ ਹੋਏ ਸ਼ਬਦ ਉਸ ਦੇ ਪਾਰਟਨਰ ਦੇ ਲਈ ਮਾਇਨੇ ਨਹੀਂ ਰੱਖਦੇ ਪਰ ਅਜਿਹਾ ਕੁੱਝ ਵੀ ਨਹੀਂ ਹੈ। ਆਪਣੇ ਪਾਰਟਨਰ ਨਾਲ ਪਿਆਰ ਵਾਲੀਆਂ ਗੱਲਾਂ ਕਰੋ। ਇਸ ਨਾਲ ਤੁਹਾਡੇ ਰਿਸ਼ਤੇ 'ਚ ਰੋਮਾਂਸ ਕਾਇਮ ਰਹੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ
2. ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਓ
ਪਾਰਟਨਰ ਦੇ ਸਾਹਮਣੇ ਸਮਾਰਟਫੋਨ ਦਾ ਇਸਤੇਮਾਲ ਨਾ ਕਰੋ। ਉਸਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੀਤਾਓ। ਘਰ 'ਚ ਸਿਰਫ ਇਕ-ਦੂਜੇ ਨੂੰ ਸਮਾਂ ਦਿਓ।
ਪੜ੍ਹੋ ਇਹ ਵੀ ਖ਼ਬਰ - Health Tips: ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
3. ਇਕ-ਦੂਜੇ ਵੱਲ ਕਮੀਆ ਨਾ ਕੱਢੋ
ਆਪਣੇ ਪਾਰਟਨਰ ਨੂੰ ਉਨ੍ਹਾਂ ਦੀਆਂ ਕਮੀਆਂ ਦਾ ਅਹਿਸਾਸ ਦਿਲਾਉਣਾ ਗਲਤ ਗੱਲ ਹੈ। ਇਸ ਨਾਲ ਘਰ 'ਚ ਤਣਾਅ ਪੈਦਾ ਹੁੰਦਾ ਹੈ।
4. ਜੀਵਨ ਸਾਥੀ ਨਾਲ ਖੁੱਲ੍ਹ ਕੇ ਜਿਓ ਜ਼ਿੰਦਗੀ
ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁੱਲ੍ਹ ਕੇ ਜ਼ਿੰਦਗੀ ਜਿਓਗੇ ਤਾਂ ਤੁਹਾਡੇ ਰਿਸ਼ਤੇ ਵਿਚ ਕਦੇ ਕੋਈ ਪਰੇਸ਼ਾਨੀ ਨਹੀਂ ਆਵੇਗੀ। ਰਿਸ਼ਤਿਆਂ ਦਾ ਮਜ਼ਾ ਲਓ ਤੇ ਇਕ-ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰੋ। ਆਪਣੀਆਂ ਗੱਲਾਂ ਜੀਵਨ ਸਾਥੀ ਦੇ ਨਾਲ ਸਾਂਝੀਆਂ ਕਰੋ। ਪਾਰਟਨਰ ਦੇ ਨਾਲ ਖੁੱਲ੍ਹਕੇ ਜ਼ਿੰਦਗੀ ਜਿਊਣ ਨਾਲ ਰਿਲੇਸ਼ਨਸ਼ਿਪ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
5. ਸਾਂਝੀਆਂ ਕਰੋ ਆਪਣੇ ਜੀਵਨ ਦੀਆਂ ਕੁਝ ਖ਼ਾਸ ਗੱਲਾਂ
ਰਿਸ਼ਤੇ ’ਚ ਪਿਆਰ ਭਰਨ ਲਈ ਆਪਣੇ ਜੀਵਨ ਸਾਥੀ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰੋ। ਜੀਵਨ ਸਾਥੀ ਨਾਲ ਖੁੱਲ੍ਹਕੇ ਜ਼ਿੰਦਗੀ ਜਿਊਣ ਨਾਲ ਰਿਸ਼ਤੇ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਹਮੇਸ਼ਾ ਪਿਆਰ ਰਹੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ
6. ਲੁਕ 'ਤੇ ਧਿਆਨ ਦਿਓ
ਰਿਸ਼ਤਾ ਪੁਰਾਣਾ ਹੋਣ 'ਤੇ ਲੋਕ ਆਪਣੀ ਡ੍ਰੈਸਿੰਗ ਸਟਾਈਲ ਅਤੇ ਲੁਕ ਦੇ ਵੱਲ ਧਿਆਨ ਨਹੀਂ ਦਿੰਦੇ। ਖਾਸ ਕਰਕ ਔਰਤਾਂ। ਆਪਣੇ ਪਾਰਟਨਰ ਦੇ ਨਾਲ ਘਰ 'ਚ ਚੰਗੀ ਲੁਕ ਨਾ ਸਾਹਮਣੇ ਆਓ। ਸਮੇਂ-ਸਮੇਂ 'ਤੇ ਹੇਅਰ ਸਟਾਈਲ ਚੇਂਜ ਕਰਦੇ ਰਹੋ।
ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ
Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
NEXT STORY