ਨਵੀਂ ਦਿੱਲੀ— ਦ ਨੈਸ਼ਨਲ ਡਾਈਟ ਐਂਡ ਨਿਊਟ੍ਰੀਸ਼ਨ ਦੇ ਸਰਵੇ ਮੁਤਾਬਕ ਤੀਹ ਸਾਲ ਦੀ ਉਮਰ ਦੇ ਬਾਅਦ ਜ਼ਿਆਦਾਤਰ ਲੋਕਾਂ ਦੇ ਸਰੀਰ 'ਚ ਜ਼ਰੂਰੀ ਪੋਸ਼ਕ ਤੱਤ ਜਿਵੇਂ ਆਇਰਨ, ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਰੀਮਾ ਭਾਟੀਆ ਮੁਤਾਬਕ ਤੀਹ ਸਾਲ ਤੋਂ ਉੱਪਰ ਹੋ ਜਾਣ 'ਤੇ ਮੈਟਾਬੋਲੇਟਿਕ ਦਰ 'ਚ ਕਮੀ ਆ ਜਾਂਦੀ ਹੈ ਅਤੇ ਸਰੀਰ ਦੀ ਇਮਨਿਊਟੀ ਵੀ ਘੱਟ ਹੋਣ ਲੱਗਦੀ ਹੈ। ਜਿਸ ਕਾਰਨ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਇਸ ਲਈ ਤੀਹ ਸਾਲ ਦੀ ਉਮਰ ਦੇ ਬਾਅਦ ਕਸਰਤ ਦੇ ਇਲਾਵਾ ਸਿਹਤਮੰਦ ਖੁਰਾਕ ਲੈਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਤੀਹ ਸਾਲ ਦੀ ਉਮਰ ਦੇ ਬਾਅਦ ਲਈ ਜਾਣ ਵਾਲੀ ਸਿਹਤਮੰਦ ਖੁਰਾਕ ਦੀ ਜਾਣਕਾਰੀ ਦੇ ਰਹੇ ਹਾਂ।
ਤੀਹ ਸਾਲ ਦੀ ਉਮਰ ਦੇ ਬਾਅਦ ਸਰੀਰ 'ਚ ਹੁੰਦੇ ਹਨ ਇਹ ਬਦਲਾਅ
1. ਭਾਰ ਵੱਧਣਾ
2. ਹੱਡੀਆਂ ਕਮਜ਼ੋਰ ਹੋਣਾ
3. ਦਿਲ ਸੰਬੰਧੀ ਸਮੱਸਿਆਵਾਂ
4. ਡਾਇਬੀਟੀਜ਼
5. ਹੱਡੀਆਂ ਕਮਜ਼ੋਰ
ਸਿਹਤਮੰਦ ਖੁਰਾਕ
1. ਬਦਾਮ
ਇਸ 'ਚ ਵਿਟਾਮਿਨ ਬੀ-6 ਅਤੇ ਫਾਲਿਕ ਐਸਿਡ ਹੁੰਦਾ ਹੈ, ਜਿਸ ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ ਅਤੇ ਨਪੁੰਸਕਤਾ ਤੋਂ ਬਚਾਅ ਹੁੰਦਾ ਹੈ।
2. ਦਹੀਂ
ਇਸ 'ਚ ਕੈਲਸ਼ੀਅਮ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ। ਜੋ ਭਾਰ ਕੰਟਰੋਲ 'ਚ ਰੱਖਦੇ ਹਨ ਅਤੇ ਹੱਡੀਆਂ ਮਜ਼ਬੂਤ ਕਰਦੇ ਹਨ।
3. ਟਮਾਟਰ
ਇਸ 'ਚ ਫਾਈਬਰਸ ਅਤੇ ਫਲੇਵੋਨਾਈਡਸ ਹੁੰਦੇ ਹਨ। ਜਿਸ ਨਾਲ ਭਾਰ ਘੱਟ ਹੁੰਦਾ ਹੈ ਅਤੇ ਖੂਬਸੂਰਤੀ ਵੱਧਦੀ ਹੈ।
4. ਦੁੱਧ
ਦੁੱਧ 'ਚ ਐਂਟੀ ਆਕਸੀਡੈਂਟਸ ਅਤੇ ਪ੍ਰੋਟੀਨ ਹੁੰਦਾ ਹੈ। ਜੋ ਹੱਡੀਆਂ ਮਜ਼ਬੂਰ ਬਣਾਉਂਦੇ ਹਨ ਅਤੇ ਸਕਿਨ ਲਈ ਫਾਇਦੇਮੰਦ ਹੁੰਦੇ ਹਨ।
5. ਸਾਬਤ ਅਨਾਜ
ਇਸ 'ਚ ਫਾਈਬਰਸ ਅਤੇ ਪ੍ਰੋਟੀਨ ਹੁੰਦਾ ਹੈ। ਜੋ ਪਾਚਨ ਸ਼ਕਤੀ ਠੀਕ ਰੱਖਦੇ ਹਨ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
6. ਪਾਲਕ
ਪਾਲਕ 'ਚ ਆਇਰਨ ਅਤੇ ਵਿਟਾਮਿਨ ਡੀ ਹੁੰਦਾ ਹੈ। ਜੋ ਐਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ ਅਤੇ ਹੱਡੀਆਂ ਲਈ ਫਾਇਦੇਮੰਦ ਹੈ।
7. ਡਾਰਕ ਚਾਕਲੇਟ
ਡਾਰਕ ਚਾਕਲੇਟ 'ਚ ਫਲੇਵੋਨਾਈਡਸ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ। ਜਿਸ ਨਾਲ ਚਿਹਰੇ 'ਤੇ ਝੁਰੜੀਆਂ ਨਹੀਂ ਹੁੰਦੀਆਂ ਅਤੇ ਮੂਡ ਚੰਗਾ ਰਹਿੰਦਾ ਹੈ।
8. ਮੱਛੀ
ਮੱਛੀ 'ਚ ਓਮੈਗਾ-3 ਅਤੇ ਫੈਟੀ ਐਸਿਡ ਹੁੰਦੇ ਹਨ। ਜਿਸ ਨਾਲ ਦਿਲ ਸੰਬੰਧੀ ਸਮੱਸਿਆਵਾਂ ਅਤੇ ਤਣਾਅ ਤੋਂ ਬਚਾਅ ਹੁੰਦਾ ਹੈ।
9. ਅੰਡੇ
ਅੰਡਿਆਂ 'ਚ ਵਿਟਾਮਿਨ ਏ ਅਤੇ ਫਾਸਫੋਰਸ ਹੁੰਦਾ ਹੈ। ਜਿਸ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਦੰਦ ਮਜ਼ਬੂਤ ਹੁੰਦੇ ਹਨ।
10. ਓਟਸ
ਇਸ 'ਚ ਫਾਈਬਰਸ ਅਤੇ ਕਾਰਬੋਹਾਈਡ੍ਰੇਟਸ ਹੁੰਦੇ ਹਨ। ਜਿਸ ਨਾਲ ਡਾਈਜੇਸ਼ਨ ਠੀਕ ਹੁੰਦਾ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
ਫੇਸਵਾਸ਼ ਦੀ ਵਰਤੋਂ ਦੌਰਾਨ ਨਾ ਕਰੋ ਇਹ ਗਲਤੀਆਂ
NEXT STORY