ਮੁੰਬਈ- ਮੁਟਿਆਰਾਂ ਨੂੰ ਵੈਸਟਰਨ ਡ੍ਰੈੱਸਾਂ ’ਚ ਸਭ ਤੋਂ ਜ਼ਿਆਦਾ ਜੀਨਸ ਟਾਪ ’ਚ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਜੀਨਸ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਟਾਪ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਡਿਜ਼ਾਈਨਰ ਨੈੱਕਲਾਈਨ ਵਾਲੇ ਟਾਪ ਵੀ ਕਾਫ਼ੀ ਪਸੰਦ ਆ ਰਹੇ ਹਨ, ਜਿਨ੍ਹਾਂ ’ਚ ਬੋਟ ਨੈੱਕ, ਸਵੀਟਹਾਰਟ ਨੈੱਕ ਅਤੇ ਸਕੇਅਰ ਨੈੱਕ ਟਾਪ ਉਨ੍ਹਾਂ ਦੀ ਪਸੰਦ ਬਣੇ ਹੋਏ ਹਨ। ਸਕੇਅਰ ਨੈੱਕ ਟਾਪ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਅਤੇ ਅਟਰੈਕਟਿਵ ਲੁਕ ਦਿੰਦੇ ਹਨ।
ਸਕੇਅਰ ਨੈੱਕ ਟਾਪ ਇਕ ਅਜਿਹਾ ਟਾਪ ਹੁੰਦਾ ਹੈ ਜਿਸ ਦੀ ਨੈੱਕਲਾਈਨ ਚੌਰਸ ਆਕਾਰ ਦੀ ਹੁੰਦੀ ਹੈ। ਇਹ ਇਕ ਕਲਾਸਿਕ ਅਤੇ ਸਟਾਈਲਿਸ਼ ਡਿਜ਼ਾਈਨ ਹੈ, ਜੋ ਕਈ ਵੱਖ-ਵੱਖ ਆਊਟਫਿਟਸ ਨਾਲ ਪਹਿਨਿਆ ਜਾ ਸਕਦਾ ਹੈ। ਸਕੇਅਰ ਨੈੱਕ ਟਾਪ ਵੱਖ-ਵੱਖ ਕਿਸਮ ਦੇ ਫਿਟ ’ਚ ਆਉਂਦੇ ਹਨ, ਜਿਵੇਂ ਕਿ ਸਲਿਮ ਫਿਟ, ਲੂਜ਼ ਫਿਟ ਅਤੇ ਕ੍ਰਾਪ ਟਾਪ ਆਦਿ।
ਇਸ ਤਰ੍ਹਾਂ ਦੇ ਟਾਪ ਨੂੰ ਮੁਟਿਆਰਾਂ ਜੀਨਸ, ਸ਼ਾਰਟ ਸਕਰਟ ਜਾਂ ਟਰਾਊਜ਼ਰ ਦੇ ਨਾਲ ਪੇਅਰ ਕਰਨਾ ਪਸੰਦ ਕਰ ਰਹੀਆਂ ਹਨ। ਸਕੇਅਰ ਨੈੱਕ ਟਾਪ ਪਹਿਨਣ ’ਚ ਆਰਾਮਦਾਇਕ ਹੁੰਦੇ ਹਨ। ਸਕੇਅਰ ਨੈੱਕ ਟਾਪ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਸਕੇਅਰ ਨੈੱਕ ਪਲੇਨ ਟਾਪ ’ਚ ਸਾਧਾਰਣ ਡਿਜ਼ਾਈਨ ਹੁੰਦਾ ਹੈ। ਇਹ ਟਾਪ ਜ਼ਿਆਦਾਤਰ ਫੁੱਲ ਸਲੀਵਜ਼ ’ਚ ਆਉਂਦੇ ਹਨ। ਸਕੇਅਰ ਨੈੱਕ ਐਂਬ੍ਰਾਇਡਰੀ ਟਾਪ ’ਚ ਐਂਬ੍ਰਾਇਡਰੀ ਦਾ ਕੰਮ ਹੁੰਦਾ ਹੈ, ਜੋ ਇਸ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦਾ ਹੈ। ਸਕੇਅਰ ਨੈੱਕ ਪ੍ਰਿੰਟਿਡ ਟਾਪ ’ਚ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟ ਹੁੰਦੇ ਹਨ ਜਿਨ੍ਹਾਂ ਨੂੰ ਮੁਟਿਆਰਾਂ ਆਊਟਿੰਗ, ਪਿਕਨਿਕ, ਸ਼ਾਪਿੰਗ ਆਦਿ ’ਚ ਪਹਿਨਣਾ ਪਸੰਦ ਕਰਦੀਆਂ ਹਨ। ਸਕੇਅਰ ਨੈੱਕ ਲੈਸ ਟਾਪ ’ਚ ਲੈਸ ਦਾ ਕੰਮ ਹੁੰਦਾ ਹੈ, ਇਸ ਨੂੰ ਮੁਟਿਆਰਾਂ ਖਾਸ ਮੌਕਿਆਂ ’ਤੇ ਪਹਿਨਦੀਆਂ ਹਨ। ਸਕੇਅਰ ਨੈੱਕ ਕ੍ਰਾਪ ਟਾਪ ਇਕ ਛੋਟਾ ਟਾਪ ਹੁੰਦਾ ਹੈ।
ਸਕੇਅਰ ਨੈੱਕ ਟਾਪ ਕਈ ਰੰਗਾਂ ’ਚ ਆਉਂਦੇ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਬਲੈਕ, ਵ੍ਹਾਈਟ, ਰੈੱਡ, ਮੈਰੂਨ, ਬਲਿਊ, ਗ੍ਰੀਨ ਆਦਿ ਰੰਗਾਂ ਦੇ ਟਾਪ ’ਚ ਵੇਖਿਆ ਜਾ ਸਕਦਾ ਹੈ। ਸਕੇਅਰ ਨੈੱਕ ਟਾਪ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।
ਇਸ ਦੇ ਨਾਲ ਮੁਟਿਆਰਾਂ ਆਪਣੀ ਲੁਕ ਹੋਰ ਸੁੰਦਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਐਕਸੈੱਸਰੀਜ਼ ਨੂੰ ਸਟਾਈਲ ਕਰ ਰਹੀਆਂ ਹਨ, ਜਿਵੇਂ ਨੈਕਲੈੱਸ, ਈਅਰਰਿੰਗਸ, ਬੈਗ, ਕਲੱਚ ਆਦਿ। ਸਕੇਅਰ ਨੈੱਕ ਟਾਪ ਦੇ ਨਾਲ ਹੇਅਰ ਸਟਾਈਲ ’ਚ ਮੁਟਿਆਰਾਂ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਦੀ ਹੀਲਸ਼ ਜਾਂ ਫਲੈਟਸ ਪਹਿਨੇ ਵੇਖਿਆ ਜਾ ਸਕਦਾ ਹੈ।
ਮੁਟਿਆਰਾਂ ਨੂੰ ਗਰਮੀਆਂ ਦੇ ਮੌਸਮ ’ਚ ਸਟਾਈਲਿਸ਼ ਤੇ ਅਟ੍ਰੈਕਟਿਵ ਲੁਕ ਦਿੰਦੀ ਹੈ ਹਾਈ ਕੱਟ ਸਕਰਟ
NEXT STORY