ਜਲੰਧਰ— ਕਹਿੰਦੇ ਹਨ ਕਿ ਬੱਚਿਆਂ ਦਾ ਪਹਿਲਾਂ ਸਕੂਲ ਘਰ ਹੁੰਦਾ ਹੈ। ਉੱਥੇ ਹੀ ਬੱਚਿਆਂ ਦੀ ਪਾਲਣ-ਪੋਸ਼ਣ ਦੀ ਸ਼ੁਰੂਆਤ ਘਰ ਦੇ ਬਜ਼ੁਰਗਾ ਤੋਂ ਹੁੰਦੀ ਹੈ। ਦਾਦਾ-ਦਾਦੀ ਅਤੇ ਨਾਨਾ-ਨਾਨੀ ਤੋਂ ਬਿਨਾਂ ਬਚਪਨ ਅਧੂਰਾ ਲੱਗਦਾ ਹੈ ਕਿਉਂਕਿ ਉਹ ਹੀ ਤਾਂ ਹਨ ਜੋ ਪਰਿਵਾਰ ਅਤੇ ਸੰਸਕਾਰਾਂ ਦੀ ਨੀਂਹ ਰੱਖਦੇ ਹਨ ਪਰ ਅੱਜ ਦੇ ਦੌਰ 'ਚ ਸਾਰਾ ਕੁਝ ਪਿੱਛੇ ਰਹਿ ਗਿਆ ਹੈ ਅਤੇ ਬਦਲਦਾ ਜਾ ਰਿਹਾ ਹੈ। ਫਿਰ ਵੀ ਕਿਤੇ ਨਾ ਕਿਤੇ ਇਸ ਦੀ ਕਮੀ ਮਹਿਸੂਸ ਹੁੰਦੀ ਹੈ ਕਿਉਂਕਿ ਬੱਚਿਆਂ ਦੇ ਵਿਕਾਸ 'ਚ ਇਨ੍ਹਾਂ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਹਰ ਬੱਚੇ ਨੂੰ ਇੰਨ੍ਹਾਂ ਦੀ ਜ਼ਰੂਰਤ ਹੁੰਦੀ ਹੈ।
ਦਾਦਾ-ਦਾਦੀ ਤੋਂ ਕਿ ਸਿੱਖਦੇ ਹਨ ਬੱਚੇ?
ਬੱਚੇ ਆਪਣੇ ਵੱਡਿਆਂ ਤੋਂ ਹੀ ਸਭ ਕੁਝ ਸਿੱਖਦੇ ਹਨ। ਜੀਵਨ ਦੇ ਕਿਸੇ ਸਬਕ ਬਾਰੇ ਕਿਸੇ ਕਿਤਾਬ ਤੋਂ ਨਹੀਂ ਬਲਕਿ ਆਪਣੇ ਦਾਦਾ-ਦਾਦੀ ਤੋਂ ਹੀ ਸਿੱਖਦੇ ਹਨ। ਬੱਚੇ ਪ੍ਰਮਾਤਮਾ ਦੇ ਅੱਗੇ ਹੱਥ ਜੋੜਨਾ, ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨੂੰ ਪਿਆਰ ਇਹ ਸਾਰੀਆਂ ਗੱਲਾਂ ਬੱਚੇ ਆਪਣੇ ਵੱਡਿਆਂ ਤੋਂ ਹੀ ਸਿੱਖਦੇ ਹਨ। ਇਨਾਂ ਹੀ ਨਹੀਂ ਆਪਣੇ ਰੀਤੀ-ਰਿਵਾਜਾਂ ਅਤੇ ਸੰਸਕਾਰਾਂ ਦਾ ਗਿਆਨ ਵੀ ਬੱਚਿਆਂ ਨੂੰ ਵੱਡਿਆਂ ਤੋਂ ਹੀ ਮਿਲਦਾ ਹੈ।
ਬੱਚਿਆਂ ਲਈ ਜ਼ਰੂਰੀ ਦਾਦਾ-ਦਾਦੀ ਦਾ ਰਿਸ਼ਤਾ
ਦਾਦਾ-ਦਾਦੀ ਅਤੇ ਪੋਤੇ-ਪੋਤੀਆਂ ਦਾ ਰਿਸ਼ਤਾ ਮਹਿਸੂਸ ਕਰਨ ਦਾ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਬੱਚੇ ਆਪਣੇ ਮਾਤਾ-ਪਿਤਾ ਤੋਂ ਜ਼ਿਆਦਾ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਕਰੀਬ ਹੁੰਦੇ ਹਨ। ਉਨ੍ਹਾਂ ਦੇ ਨਾਲ ਮਸਤੀ ਕਰਦੇ ਹਨ ਅਤੇ ਸਾਰੀਆਂ ਗੱਲਾਂ ਵੀ ਸ਼ੇਅਰ ਕਰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਨ੍ਹਾਂ ਦੀਆਂ ਚੰਗੀਆਂ-ਮਾੜੀਆ ਗੱਲਾਂ ਨੂੰ ਨਜ਼ਰ-ਅੰਦਾਜ ਕਰਨ ਲੱਗ ਜਾਣ। ਇਸ ਤਰ੍ਹਾਂ ਕਰਨ ਨਾਲ ਬੱਚੇ ਵਿਗੜ ਜਾਂਦੇ ਹਨ। ਦਾਦਾ-ਦਾਦੀ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸਹੀ ਅਤੇ ਗਲਤ ਬਾਰੇ ਦੱਸਣ। ਉਨ੍ਹਾਂ ਨੂੰ ਅਨੁਸ਼ਾਸਨ 'ਚ ਰਹਿਣਾ ਬਾਰੇ ਦੱਸਣ।
ਅੱਜ ਦੀ ਦਾਦੀ-ਨਾਨੀ ਦੀ ਪਾਠਸ਼ਾਲਾ
ਭਾਵੇ ਹੀ ਅੱਜ ਇੰਟਰਟਰਨੈੱਟ 'ਤੇ ਦਾਦੀ-ਨਾਨੀ ਦੀਆਂ ਕਹਾਣੀਆਂ ਮਿਲ ਜਾਦੀਆਂ ਹਨ, ਪਰ ਅਸਲੀ ਮਜ਼ਾ ਉਨ੍ਹਾਂ ਦੀ ਗੋਦ 'ਚ ਬੈਠ ਕੇ ਸੁਣਨ 'ਚ ਹੀ ਆਉਦਾ ਹੈ। ਅੱਜ ਦੇ ਜ਼ਮਾਨੇ 'ਚ ਬੱਚਿਆਂ ਦੀ ਸੋਚ ਅਤੇ ਉਨ੍ਹਾਂ ਦਾ ਵੱਡਿਆਂ ਲਈ ਪਿਆਰ ਕੀਤੇ ਗੁਆਚ ਦਾ ਜਾ ਰਿਹਾ ਹੈ ਪਰ ਇਸਦੇ ਪਿੱਛੇ ਜਿੰਮੇਵਾਰ ਅਸੀ ਆਪ ਹੀ ਹਾਂ। ਜੇਕਰ ਤੁਸੀਂ ਬੱਚਿਆਂ ਦੇ ਸਿਰ 'ਤੇ ਸੰਸਕਾਰਾ ਅਤੇ ਵਿਚਾਰਾਂ ਦੀ ਗਠੜੀ ਬੰਨ ਕੇ ਰੱਖ ਦਿੰਦੇ ਹੋ ਤਾਂ ਬੱਚੇ ਇਸਨੂੰ ਸਹਿਣ ਨਹੀ ਕਰ ਸਕਣਗੇ। ਇਸ ਲਈ ਅੱਜ ਦੀ ਬਦਲਦੀ ਜ਼ਿੰਦਗੀ 'ਚ ਵੱਡਿਆਂ ਨੂੰ ਖੁਦ 'ਚ ਬਦਲਾਵ ਲਿਆਉਣਾ ਪਵੇਗਾ। ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਸਮਝਾਉਣ ਲਈ ਉਨ੍ਹਾਂ ਦੀ ਉਮਰ ਦਾ ਬਣਨਾ ਪਵੇਗਾ। ਫਿਰ ਹੀ ਉਹ ਤੁਹਾਡੀਆਂ ਗੱਲਾਂ ਵੱਲ ਧਿਆਨ ਦੇ ਸਕਣਗੇ।
ਇਹ ਹਨ ਦੁਨੀਆ ਦੇ ਸਭ ਤੋਂ ਉੱਚੇ ਡੈਮ
NEXT STORY