ਜਲੰਧਰ (ਬਿਊਰੋ)– ਔਰਤਾਂ ਚਮੜੀ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਹੁੰਦੀਆਂ ਹਨ ਤੇ ਗਰਮੀਆਂ 'ਚ ਉਹ ਆਪਣੀ ਚਮੜੀ ਨੂੰ ਗਰਮੀ ਤੇ ਧੁੱਪ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਣ ਲੱਗਦੀਆਂ ਹਨ ਪਰ ਇਹ ਦੇਖਿਆ ਗਿਆ ਹੈ ਕਿ ਪੁਰਸ਼ ਇਸ ਦੌੜ ’ਚ ਅਕਸਰ ਪਿੱਛੇ ਰਹਿ ਜਾਂਦੇ ਹਨ ਤੇ ਇਸ ਕਾਰਨ ਉਨ੍ਹਾਂ ਦੀ ਚਮੜੀ ਧੁੱਪ ਤੇ ਗਰਮੀ ਕਾਰਨ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ।
ਗਰਮੀਆਂ ’ਚ ਪੁਰਸ਼ ਅਕਸਰ ਆਪਣੀ ਚਮੜੀ ਨੂੰ ਲੈ ਕੇ ਕਈ ਗਲਤੀਆਂ ਕਰਦੇ ਹਨ ਤੇ ਪੂਰੀ ਸੁਰੱਖਿਆ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਵੀ ਉਨ੍ਹਾਂ ਪੁਰਸ਼ਾਂ ’ਚੋਂ ਇਕ ਹੋ ਤੇ ਤੁਹਾਡੀ ਚਮੜੀ ਆਪਣੀ ਚਮਕ ਗੁਆ ਰਹੀ ਹੈ ਤਾਂ ਕੁਝ ਘਰੇਲੂ ਨੁਸਖ਼ੇ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ। ਇਸ ਲੇਖ ’ਚ ਅਸੀਂ ਤੁਹਾਨੂੰ ਅਜਿਹੀਆਂ 5 ਕੁਦਰਤੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਪੁਰਸ਼ਾਂ ਦੀ ਸਖ਼ਤ ਚਮੜੀ ’ਤੇ ਵੀ ਵਧੀਆ ਕੰਮ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੁਦਰਤੀ ਚਮਕ ਦੇਣ ’ਚ ਮਦਦ ਕਰਦੀਆਂ ਹਨ।
ਸੰਤਰੇ ਤੇ ਹਲਦੀ ਦਾ ਪੇਸਟ
ਜ਼ਿਆਦਾਤਰ ਪੁਰਸ਼ਾਂ ਨੂੰ ਆਪਣੇ ਕੰਮ ਕਾਰਨ ਘਰੋਂ ਬਾਹਰ ਜਾਣਾ ਪੈਂਦਾ ਹੈ ਤੇ ਇਸ ਕਾਰਨ ਉਨ੍ਹਾਂ ਦੀ ਚਮੜੀ ਧੁੱਪ ਤੇ ਗਰਮੀ ਦੇ ਸੰਪਰਕ ’ਚ ਆਉਂਦੀ ਹੈ। ਤੇਜ਼ ਧੁੱਪ ਤੇ ਜ਼ਿਆਦਾ ਗਰਮੀ ਤੁਹਾਡੀ ਚਮੜੀ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੀ ਹੈ, ਇਸ ਨੁਕਸਾਨ ਨੂੰ ਘੱਟ ਕਰਨ ਲਈ ਸੰਤਰੇ ਤੇ ਹਲਦੀ ਦੇ ਪੇਸਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚੰਦਨ ਤੇ ਮੁਲਤਾਨੀ ਮਿੱਟੀ
ਚੰਦਨ ਤੇ ਮੁਲਤਾਨੀ ਮਿੱਟੀ ਦੀ ਵਰਤੋਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ ਤੇ ਇਹ ਪੁਰਸ਼ਾਂ ਦੀ ਸਖ਼ਤ ਚਮੜੀ ’ਤੇ ਵੀ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਜੇਕਰ ਤੁਹਾਨੂੰ ਅਕਸਰ ਧੁੱਪ ਤੇ ਗਰਮੀ ’ਚ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਤਾਂ ਚੰਦਨ ਤੇ ਮੁਲਤਾਨੀ ਮਿੱਟੀ ਨੂੰ ਬਰਾਬਰ ਮਾਤਰਾ ’ਚ ਲੈ ਕੇ ਲੋੜ ਮੁਤਾਬਕ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਸਵੇਰੇ-ਸ਼ਾਮ ਚਿਹਰੇ ’ਤੇ ਲਗਾਓ ਤੇ ਘੱਟੋ-ਘੱਟ 15 ਮਿੰਟ ਲਈ ਰੱਖੋ।
ਦੁੱਧ ਤੇ ਪਪੀਤਾ
ਗਰਮੀਆਂ ਦੇ ਦਿਨਾਂ ’ਚ ਚਮੜੀ ’ਚ ਆਪਣੇ ਆਪ ਹੀ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਤੇ ਇਸ ਕਾਰਨ ਕਈ ਹੋਰ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਪਪੀਤੇ ਨੂੰ ਪੀਸ ਲਓ ਤੇ ਇਸ ’ਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਪੇਸਟ ਤਿਆਰ ਕਰੋ। ਪੇਸਟ ਬਣਾਉਣ ਤੋਂ ਬਾਅਦ ਇਸ ਨੂੰ ਚਮੜੀ ’ਤੇ ਲਗਾਓ, ਜਿਸ ਨਾਲ ਚਮੜੀ ਨੂੰ ਕੁਦਰਤੀ ਨਮੀ ਮਿਲੇਗੀ। ਇਸ ਦੇ ਨਾਲ ਹੀ ਇਸ ਪੇਸਟ ਨੂੰ ਸਵੇਰੇ-ਸ਼ਾਮ ਲਗਾਉਣ ਨਾਲ ਚਮੜੀ ਨੂੰ ਹੋਰ ਵੀ ਲਾਭ ਮਿਲਦਾ ਹੈ।
ਨਿੰਬੂ ਤੇ ਸ਼ਹਿਦ
ਸੂਰਜ ਦੀ ਰੌਸ਼ਨੀ, ਗਰਮੀ ਤੇ ਧੂੜ ਦੇ ਸੰਪਰਕ ’ਚ ਆਉਣ ਵਾਲੇ ਪੁਰਸ਼ਾਂ ਦੀ ਚਮੜੀ ’ਚ ਅਕਸਰ ਮੁਹਾਸੇ ਵਾਰ-ਵਾਰ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ ’ਚ ਇਕ ਚਮਚ ਸ਼ਹਿਦ ’ਚ ਇਕ ਚਮਚ ਨਿੰਬੂ ਮਿਲਾ ਕੇ ਕੁਝ ਦੇਰ ਤੱਕ ਚਿਹਰੇ ’ਤੇ ਲਗਾਉਣਾ ਚਾਹੀਦਾ ਹੈ। ਇਹ ਚਮੜੀ ਨੂੰ ਲਗਾਤਾਰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ਤੇ ਇਸ ਦੇ ਨਾਲ ਹੀ ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਮੁਹਾਸੇ ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦੇ ਹਨ।
ਔਰਤਾਂ ਨੂੰ ਸਟਾਈਲਿਸ਼ ਲੁੱਕ ਦੇ ਰਹੀ ‘ਪਲੇਨ ਸਾੜ੍ਹੀ’
NEXT STORY