ਨਵੀਂ ਦਿੱਲੀ— ਇਸ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ, ਰੀਤੀ-ਰਿਵਾਜ ਅਤੇ ਵਸਤੂਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਅਜਿਹਾ ਹੀ ਇੱਕ ਹੋਟਲ ਹੈ ਜੋ ਸਵਿਟਜ਼ਰਲੈਂਡ 'ਚ ਹੈ। ਇਸ ਹੋਟਲ ਦੀ ਖਾਸ ਗੱਲ ਇਹ ਹੈ ਕਿ ਇਸਦਾ ਇੱਕ ਤਿਹਾਈ ਹਿੱਸਾ ਸਵਿਟਰਜ਼ਲੈਂਡ 'ਚ ਹੈ ਤਾਂ ਦੋ ਤਿਹਾਈ ਫਰਾਂਸ ਦੀ ਹੱਦ 'ਚ ਆਉਂਦਾ ਹੈ। 150 ਸਾਲਾਂ ਤੋਂ ਵੀ ਪੁਰਾਣਾ ਇਹ ਹੋਟਲ ਸਵਿਟਜ਼ਰਲੈਂਡ ਅਤੇ ਫਰਾਂਸ ਦੀ ਸਰਹੱਦ ਦੇ ਵਿਚਕਾਰ ਸਥਿਤ ਹੈ। ਇਹ ਟੂ ਸਟਾਰ ਹੋਟਲ ਇੱਕ ਛੋਟੇ ਜਿਹੇ ਪਿੰਡ 'ਲਾ ਕਿਓਰ' ਵਿੱਚ ਸਥਿਤ ਹੈ, ਜਿਸਦਾ ਨਾਂ ਹੋਟਲ 'ਅਰਵੇਜ ਫ੍ਰੈਂਕੋ ਸਇਜ' ਹੈ। ਇਸ ਹੋਟਲ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਇੱਥੇ ਜਾਣ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਦੇਸ਼ 'ਚ ਸੌਣਾ ਪਸੰਦ ਕਰੋਗੋ।
ਇਸ ਅਨੋਖੇ ਹੋਟਲ ਦੇ ਸਾਰੇ ਕਮਰੇ ਦੋ ਹਿੱਸਿਆ 'ਚ ਵੰਡੇ ਹਨ। ਇਸ ਹੋਟਲ ਦੇ ਕਮਰਿਆਂ 'ਚ ਕੁਝ ਇਸ ਤਰ੍ਹਾਂ ਡਬਲ ਬੈਂਡ ਸੈੱਟ ਕੀਤੇ ਗਏ ਹਨ ਕਿ ਬੈਂਡ ਦਾ ਅੱਧਾ ਹਿੱਸਾ ਇੱਕ ਦੇਸ਼ 'ਚ ਦੂਜਾ ਹਿੱਸਾ ਦੂਜੇ ਦੇਸ਼ 'ਚ ਆਉਂਦਾ ਹੈ। ਇਨ੍ਹਾਂ ਦੇ ਸਿਰਹਾਣੇ ਵੀ ਦੋਵਾਂ ਦੇਸ਼ਾਂ ਦੇ ਹਿਸਾਬ ਨਾਲ ਵੱਖ-ਵੱਖ ਲਗਾਏ ਜਾਂਦੇ ਹਨ।
ਚੀਕੂ ਖਾਣ ਦੇ ਫਾਇਦੇ
NEXT STORY