ਨਵੀਂ ਦਿੱਲੀ—ਅੱਜ ਕਲ ਜ਼ਿਆਦਾ ਕਰ ਲੋਕ ਆਪਣੇ ਵੱਧ ਭਾਰ ਤੋਂ ਬਹੁਤ ਪਰੇਸ਼ਾਨ ਹਨ। ਭਾਰ ਘੱਟ ਕਰਨ ਲਈ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੋਈ ਫਰਕ ਦਿਖਾਈ ਨਹੀਂ ਦਿੰਦਾ । ਅੱਜਕਲ ਦੀ ਵਿਅਸਥ ਜਿੰਦਗੀ 'ਚ ਸੋਕਾਂ ਕੋਲ ਜਿਮ ਦਾ ਵੀ ਟਾਈਮ ਨਹੀਂ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਕਸਰਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਘਰ 'ਚ ਘਰ ਸਕਦੇ ਹੋ ਅਤੇ ਆਪਣੇ ਭਾਰ ਨੂੰ ਕੁਝ ਦਿਨਾਂ 'ਚ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਕਸਰਤਾਂ ਬਾਰੇ।
1. ਰੱਸੀ ਟੱਪਣਾ—ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਰੱਸੀ ਟੱਪਣਾ ਜ਼ਰੂਰ ਸ਼ਾਮਲ ਕਰੋ। ਦਿਨ ਭਰ 'ਚ ਤਿੰਨ ਵਾਰ 50-50 ਦੇ ਸੈੱਟ ਸਕਿਪਿੰਗ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਇੱਕ ਮਿੰਟ 'ਚ 5 ਕੈਲਰੀ ਬਰਨ ਕਰ ਸਕਦੇ ਹੋ।
2.ਪੁੱਸ਼ਅਪ-ਇਸ ਪਾਵਰਫੁਲ ਐਕਸਰਸਾਈਜ਼ ਨੂੰ ਤੁਸੀਂ ਆਰਾਮ ਨਾਲ ਘਰ ਵੀ ਕਰ ਸਕਦੇ ਹੋ। ਹਰ ਪੁੱਸ਼ਅਪ 'ਤੇ 1.5 ਕੈਲਰੀ ਬਰਨ ਕੀਤੀ ਜਾ ਸਕਦੀ ਹੈ। ਯਾਨੀ 1 ਘੰਟੇ 'ਚ 10 ਵਾਰ ਪੁੱਸ਼ਅਪਸ ਕਰੋ।
3.ਪੌੜੀਆਂ ਚੜ੍ਹੋ— ਇਸ ਤੋਂ ਬਿਹਤਰ ਐਕਸਰਸਾਈਜ਼ ਕੁਝ ਨਹੀਂ ਹੋ ਸਕਦੀ। ਤੁਸੀਂ ਸਿਰਫ ਆਪਣੇ ਘਰ ਦੀਆਂ ਪੌੜੀਆਂ ਚੜ੍ਹਨੀਆਂ ਹਨ। ਇੱਕ ਘੰਟੇ 'ਚ ਤੁਸੀਂ 415 ਕੈਲਰੀਜ਼ ਬਰਨ ਕਰ ਸਕਦੇ ਹੋ।
4.ਬੈਟਲ ਰੋਪਸ— ਆਪਣੇ ਭਾਰ ਤੋਂ ਤਿੰਨ ਗੁਣਾ ਜ਼ਿਆਦਾ ਭਾਰ ਦੀਆਂ ਦੋ ਰੱਸੀਆਂ ਲਓ ਤੇ ਇੱਕ ਕਿਨਾਰੇ ਨਾਲ ਬੰਨ੍ਹ ਦਿਓ। ਦੂਸਰੇ ਸਿਰੇ ਨੂੰ ਆਪਣੇ ਹੱਥਾਂ ਨਾਲ ਫੜ੍ਹੋ ਤੇ ਇਨ੍ਹਾਂ ਨਾਲ ਜ਼ੋਰ ਨਾਲ ਹੇਠਾਂ-ਉਪਰ ਕਰੋ। ਇਸ ਨਾਲ ਬਹੁਤ ਜਲਦੀ ਹੀ ਤੁਹਾਡੇ ਮਸਲਜ਼ ਵੀ ਸਟ੍ਰਾਂਗ ਹੋਣਗੇ ਤੇ ਕੈਲਰੀ ਵੀ ਬਰਨ ਹੋਵੇਗੀ।
5.ਡਾਂਸ— ਇਹ ਅਜਿਹੀ ਐਕਸਰਸਾਈਜ਼ ਹੈ ਜਿਸ ਦਾ ਤੁਸੀਂ ਖ਼ੂਬ ਲੁਤਫ ਉਠਾ ਸਕਦੇ ਹੋ। ਇਹ ਨਾ ਸਿਰਫ ਤਣਾਅ ਦੂਰ ਕਰਦਾ ਹੈ ਬਲਕਿ ਜਲਦੀ ਹੀ ਵਜ਼ਨ ਵੀ ਘੱਟ ਕਰਦਾ ਹੈ। ਇੱਕ ਘੰਟੇ ਤੱਕ ਡਾਂਸ ਕਰਨ ਨਾਲ 443 ਕੈਲਰੀ ਬਰਨ ਕੀਤੀ ਜਾ ਸਕਦੀ ਹੈ।
ਚਾਹ ਨਾਲ ਮਜ਼ਾ ਲਓ ਭਿੰਡੀ ਦੇ ਪਕੌੜਿਆਂ ਦਾ
NEXT STORY