ਜਲੰਧਰ— ਸ਼ਾਮ ਦੀ ਚਾਹ ਦੇ ਨਾਲ ਕੁਝ ਨਾ ਕੁਝ ਖਾਣਾ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ। ਇਸ ਲਈ ਸ਼ਾਮ ਦੀ ਚਾਹ ਦੇ ਨਾਲ ਤੁਸੀਂ ਭਿੰਡੀ ਦੇ ਪਕੌੜੇ ਬਣਾ ਸਕਦੇ ਹੋ। ਭਿੰਡੀ ਇਕ ਆਮ ਸਬਜ਼ੀ ਹੈ ਜੋ ਹਰ ਸਮੇਂ ਬਾਜ਼ਾਰ 'ਚ ਉਪਲੱਬਧ ਰਹਿੰਦੀ ਹੈ। ਤੁਸੀਂ ਚਾਹੋ ਤਾਂ ਇਸ ਦੀ ਸਬਜ਼ੀ ਬਣ ਕੇ ਆਖੀਰ 'ਚ ਕੁਝ ਭਿੰਡੀਆਂ ਬਚਾ ਲਓ। ਬਚੀ ਹੋਈ ਭਿੰਡੀ ਦੇ ਪਕੌੜੇ ਬਣਾ ਸਕਦੇ ਹੋ ਅਤੇ ਫਿਰ ਚਾਹ ਦੇ ਨਾਲ ਇਸ ਦਾ ਮਜ਼ਾ ਲੈ ਸਕਦੇ ਹੋ ਇਨ੍ਹਾਂ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ ਇਹ ਖਾਣ 'ਚ ਵੀ ਬਹੁਤ ਸੁਆਦ ਹੁੰਦੇ ਹਨ। ਭਿੰਡੀ 'ਚ ਕਾਫੀ ਸਾਰਾ ਫਾਈਬਰ ਅਤੇ ਕਾਰਬੋਹਾਈਡਰੇਟਸ ਪਾਇਆ ਜਾਂਦਾ ਹੈ।ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
1. ਭਿੰਡੀ ਕੱਟੀ
2. ਬੇਸਨ ਲੋੜ ਮੁਤਾਬਕ
3. 1ਕੱਪ ਹਰੀ ਮਿਰਚ
4. 2-3 ਚਮਚ ਸੋਡਾ
5. 1/4 ਚਮਚ ਪਾਣੀ
6. ਲੋੜ ਅਨੁਸਾਰ ਨਮਕ ਸੁਆਦ ਅਨੁਸਾਰ
7.ਤੇਲ ਲੋੜ ਮੁਤਾਬਕ
8.ਚੁਟਕੀ ਭਰ ਹਿੰਂਗ
ਵਿਧੀ
1. ਸਭ ਤੋਂ ਪਹਿਲਾਂ ਭਿੰਡੀ ਫਰਾਈ ਕਰ ਲਓ।
2. ਫਿਰ ਇੱਕ ਕੌਲੀ 'ਚ ਬੇਸਨ ਦਾ ਘੋਲ ਤਿਆਰ ਕਰ ਲਓ।
3. ਫਿਰ ਉਸ 'ਚ ਮਿਰਚ, ਫਰਾਈ, ਭਿੰਡੀ, ਸੋਡਾ, ਨਮਕ, ਹਿੰਂਗ ਅਤੇ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ।
4. ਕੜਾਹੀ 'ਚ ਤੇਲ ਗਰਮ ਕਰੋ। ਉਸ 'ਚ ਭਿੰਡੀ ਵਾਲੇ ਮਿਸ਼ਰਨ ਦੇ ਛੋਟੇ-ਛੋਟੇ ਟੁੱਕੜੇ ਪਾ ਦਿਓ।
ਅਤੇ ਕ੍ਰਿਸਪੀ ਗੋਲਡਨ ਬਰਾਊਨ ਕਰੋ।
3. ਜਦੋਂ ਭਿੰਡੀ ਕ੍ਰਿਸਪੀ ਲੱਗਣ ਲੱਗੇ ਤਾਂ ਇਸ ਨੂੰ ਕੱਢ ਕੇ ਹਰੀ ਚਟਨੀ ਜਾਂ ਟਮੈਟੋ ਸਾਸ ਦੇ ਨਾਲ ਪਰੋਸੋ
'ਲੈਕਮੇ ਫੈਸ਼ਨ ਵੀਕ' 'ਚ ਫੈਸ਼ਨ ਡਿਜ਼ਾਈਨਰ ਤਰੁਣ ਦੇ ਲਈ ਰੈਂਪ ਵਾਕ ਕਰੇਗੀ ਪਦਮਾ ਲਕਸ਼ਮੀ
NEXT STORY