ਜਲੰਧਰ—ਗਹਿਣਿਆਂ ਦੀ ਚਮਕ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਸਹੀ ਦੇਖ-ਭਾਲ ਕਰਨਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਗਹਿਣੇ ਪਾ ਕੇ ਰੱਖਣ ਨਾਲ ਉਨ੍ਹਾਂ ਦੀ ਚਮਕ ਘੱਟਣੀ ਸ਼ਰੂ ਹੋ ਜਾਂਦੀ ਹੈ। ਅਜਿਹੇ 'ਚ ਅਸੀਂ ਗਹਿਣਿਆਂ ਨੂੰ ਪਾਲਿਸ਼ ਕਰਵਾਉਂਦੇ
ਹਾਂ। ਕਈ ਵਾਰ ਕਿਸੇ ਪਾਰਟੀ, ਸਮਾਰੋਹ ਤੇ ਜਾਣਾ ਹੁੰਦਾ ਹੈ ਤਾਂ ਗਹਿਣੇ ਪਾਲਿਸ਼ ਕਰਵਾਉਣ ਦਾ ਸਮਾਂ ਨਹੀਂ ਹੁੰਦਾ। ਅਜਿਹੀ ਹਾਲਤ 'ਚ ਇਨ੍ਹਾਂ ਤਰੀਕਿਆਂ ਦੀਆਂ ਵਰਤੋਂ ਕਰਕੇ ਗਹਿਣਿਆਂ ਦੀ ਚਮਕ ਵਾਪਸ ਲਿਆ ਸਕਦੇ ਹੋ।
ਅਮੋਨੀਅÎਾਂ-
1. 1 ਕੱਪ ਕੋਸੇ ਪਾਣੀ 'ਚ ਅਮੋਨੀਆਂ ਪਾ ਕੇ ਘੋਲ ਤਿਆਰ ਕਰ ਲਓ। ਹੁਣ ਇਸ 'ਚ ਹੀਰੇ ਦੇ ਗਹਿਣਿਆਂ ਨੂੰ 15 ਮਿੰਟ ਦੇ ਲਈ ਰੱਖੋ। ਫਿਰ ਨਰਮ ਬਰੱਸ਼ ਦੇ ਨਾਲ ਸਾਫ ਕਰ ਲਓ।
2. ਐਲੂਮੀਨੀਅਮ ਫੁਆਇਲ
ਚਾਂਦੀ ਦੇ ਗਹਿਣਿਆਂ ਨੂੰ ਸਾਫ ਕਰਨ ਲਈ ਐਲੂਮੀਨੀਅਮ ਫੁਆਇਲ ਦੀ ਵਰਤੋਂ ਕਰੋ। ਇੱਕ ਐਲੂਮੀਨੀਅਮ
ਫੁਆਇਲ ਦੇ ਟੁੱਕੜੇ ਤੇ ਗਹਿਣਿਆਂ ਨੂੰ ਰੱਖੋ। ਇਸ ਦੇ ਉੱਪਰ ਸੋਡਾ ਪਾ ਦਿਓ। ਬਾਅਦ 'ਚ ਬਰੱਸ਼ ਦੇ ਨਾਲ ਸਾਫ
ਕਰੋ।
3.ਸਾਬਣ
ਗਰਮ ਪਾਣੀ 'ਚ ਸਰਫ ਪਾ ਕੇ ਗਹਿਣਿਆਂ ਨੂੰ ਧੋ ਲਓ। ਇਸ ਨਾਲ ਗਹਿਣਿਆਂ ਦੀ ਚਮਕ ਬਰਕਰਾਰ ਰਹਿੰਦੀ ਹੈ।
4. ਟੂੱਥਪੇਸਟ ਗਹਿਣਿਆਂ ਨੂੰ ਸਾਫ ਕਰਨ ਦੇ ਲਈ ਟੂੱਥਪੇਸਟ ਦੀ ਵਰਤੋਂ ਕਰੋ। ਥੋੜੇ ਜਿਹੇ ਟੂੱਥਪੇਸਟ ਨੂੰ ਗਹਿਣਿਆਂ ਤੇ ਲਗਾਓ ਅਤੇ
ਬਰੱਸ਼ ਨਾਲ ਰਗੜੋ। ਬਾਅਦ 'ਚ ਪਾਣੀ ਨਾਲ ਧੋ ਲਓ।
5. ਸਿਰਕਾ
ਛੋਟੇ ਜਿਹੇ ਕੱਪੜੇ ਨੂੰ ਸੇਬ ਦੇ ਸਿਰਕੇ 'ਚ ਭਿÀੁਂ ਕੇ, ਸਿਲਵਰ ਜਾਂ ਪਲੇਟੀਨਮ ਦੇ ਗਹਿਣਿਆਂ ਉੱਤੇ ਰਗੜੋ। ਇਸ ਨਾਲ
ਗਹਿਣੇ ਚਮਕ ਉੱਠਣ ਗਏ।
ਇਹ ਹਨ ਦੁਨੀਆ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ
NEXT STORY