ਜਲੰਧਰ— ਸਰਦੀਆਂ 'ਚ ਚਿਹਰੇ ਦੇ ਨਾਲ-ਨਾਲ ਪੈਰਾਂ ਦਾ ਰੁੱਖਾਪਨ ਵੀ ਤੰਗ ਕਰਨ ਲੱਗ ਜਾਂਦਾ ਹੈ, ਜਿਸ ਦੇ ਕਾਰਨ ਪੈਰ ਬਹੁਤ ਗੰਦੇ ਲੱਗਦੇ ਹਨ। ਇਸ ਲਈ ਲੋਕ ਅੱਲਗ-ਅਲੱਗ ਤਰ੍ਹਾਂ ਦੀਆਂ ਕਰੀਮਾਂ ਅਤੇ ਵਧੀਆ ਤੋਂ ਵਧੀਆ ਟ੍ਰੀਟਮੇਂਟ ਵੀ ਕਰਵਾਉਂਦੇ ਹਨ, ਤਾਂ ਜੋ ਪੈਰ ਹਮੇਸ਼ਾ ਗੋਰੇ ਅਤੇ ਕੋਮਲ ਰਹਿਣ ਪਰ ਇਹ ਓਪਾਅ ਵੀ ਕਈ ਵਾਰ ਅਸਫਲ ਹੋ ਜਾਂਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਵੀ ਆਪਣੇ ਪੈਰਾਂ ਨੂੰ ਸੁੰਦਰ ਅਤੇ ਕੋਮਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਤਰੀਕੇ ਦੇ ਬਾਰੇ ਜਿਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।
ਸਮੱਗਰੀ
- 1/4 ਕੱਪ ਕੱਦੂ ਦੀ ਪਿਊਰੀ
- 1/4 ਕੱਪ ਦਹੀਂ
- 1/4 ਚਮਚ ਦਾਲਚੀਨੀ ਪਾਊਡਰ
ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਕੱਦੂ ਦੀ ਪਿਊਰੀ 'ਚ ਦਾਲਚੀਨੀ ਪਾਊਡਰ ਮਿਲਾਓ ਅਤੇ ਫਿਰ ਇਸ 'ਚ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਆਪਣੇ ਪੈਰਾਂ 'ਤੇ ਲਗਾਓ ਅਤੇ ਥੋੜਾ ਸਮੇਂ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਸਾਫ ਕਰ ਲਓ।
ਪੇਸਟ ਦੇ ਫਾਇਦੇ
1. ਕੱਦੂ ਨਾਲ ਚਮੜੀ 'ਤੇ ਚਮਕ ਆਉਂਦੀ ਹੈ। ਕੱਦੂ 'ਚ ਜਿੰਕ, ਵਿਟਾਮਿਨ ਏ ਅਤੇ ਸੀ, ਐਂਟੀਆਕਸੀਡੇਂਟ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
2. ਦਹੀਂ 'ਚ ਇਸ ਤਰ੍ਹਾਂ ਦੇ ਬੈਕਟੀਰੀਆਂ ਹੁੰਦੇ ਹਨ, ਜੋ ਚਮੜੀ 'ਚ ਮੌਜੂਦ ਫੰਗਲ ਇੰਨਫੈਕਸ਼ਨ ਨੂੰ ਦੂਰ ਕਰਦੇ ਹਨ।
- ਦਾਲਚੀਨੀ 'ਚ ਮੌਜੂਦ ਐਂਟੀਆਕਸੀਡੇਂਟਸ ਚਮੜੀ ਦੀ ਥਕਾਨ ਨੂੰ ਦੂਰ ਕਰਦੇ ਹਨ।
ਪਪੀਤਾ ਖਾਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY