ਵੈੱਬ ਡੈਸਕ- ਮੀਂਹ ਦੇ ਦਿਨ ਚੱਲ ਰਹੇ ਹਨ, ਇਸ ਮੌਸਮ 'ਚ ਗਰਮਾ-ਗਰਮ ਚਾਹ ਨਾਲ ਪਕੌੜੇ ਖਾਣ ਦਾ ਕਿਸ ਦਾ ਮਨ ਨਹੀਂ ਕਰਦਾ। ਪਕੌੜੇ ਅਜਿਹੀ ਡਿਸ਼ ਹਨ ਜਿਸ ਦਾ ਨਾਂ ਸੁਣਦੇ ਹੀ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਚਾਹ ਨਾਲ ਜੇਕਰ ਪਕੌੜੇ ਖਾਣ ਨੂੰ ਮਿਲ ਜਾਣ ਤਾਂ ਮਜ਼ਾ ਹੀ ਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਘਰ 'ਚ ਹੀ ਬਹੁਤ ਆਸਾਨ ਤਰੀਕੇ ਨਾਲ ਬਰੈੱਡ ਪਕੌੜੇ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਬਣਾਈਏ
ਸਮੱਗਰੀ
ਸਟਫਿੰਗ ਲਈ
ਉੱਬਲੇ ਆਲੂ-180 ਗ੍ਰਾਮ
ਹਰੇ ਮਟਰ- 50 ਗ੍ਰਾਮ
ਤੇਲ- 1 ਚਮਚ
ਸਰ੍ਹੋਂ ਦਾ ਤੇਲ-- 1/2 ਚਮਚ
ਅਦਰਕ ਦਾ ਪੇਸਟ- 1/2 ਚਮਚ
ਹਰੀ ਮਿਰਚਾਂ ਸੁਆਦ ਅਨੁਸਾਰ
ਨਮਕ ਸਵਾਦ ਅਨੁਸਾਰ
ਪਾਣੀ ਲੋੜ ਅਨੁਸਾਰ
ਧਨੀਆ - 10-12 ਪੱਤੀਆਂ ਬਾਰੀਕ ਕੱਟਿਆ ਹੋਇਆ
ਬਰੈੱਡ ਸਲਾਈਸ
ਵੇਸਣ- ਲੋੜ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਭਾਂਡੇ 'ਚ ਸਾਰੀ ਸਮੱਗਰੀ ਮਿਕਸ ਕਰੋ। ਫਿਰ ਤਿਆਰ ਸਟਫਿੰਗ ਨੂੰ ਬਰੈੱਡ ਪੀਸ ਕੱਟ ਦੇ ਉਸ 'ਚ ਭਰ ਲਓ। ਉਸ ਤੋਂ ਬਾਅਦ ਇਕ-ਇਕ ਪੀਸ ਨੂੰ ਫਰਾਈ ਕਰਦੇ ਹੋਏ ਤੇਲ 'ਚ ਬਾਹਰ ਕੱਢਦੇ ਜਾਓ। ਇਸ ਤਰ੍ਹਾਂ ਹੀ ਸਾਰੇ ਬਰੈੱਡ ਪੀਸ ਫਰਾਈ ਕਰ ਲਏ ਜਾਣ। ਇਸ ਪਕਵਾਨ ਨੂੰ ਤੁਸੀਂ ਘਰ 'ਚ ਮਹਿਮਾਨਾਂ ਦੇ ਆਏ ਤੇ ਵੀ ਘਰ ਹੀ ਬਰੈੱਡ ਪਕੌੜੇ ਬਣਾ ਸਕਦੇ ਹੋ।
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਲਾਂਗ ਬਲੈਕ ਡ੍ਰੈੱਸ
NEXT STORY