ਜਲੰਧਰ— ਅਕਸਰ ਮਾਤਾ-ਪਿਤਾ ਨੂੰ ਨੌਕਰੀ ਲਈ ਜਾਂ ਫਿਰ ਜ਼ਰੂਰੀ ਕੰੰਮ ਲਈ ਬੱਚਿਆਂ ਨੂੰ ਘਰ 'ਚ ਇਕੱਲਾ ਛੱਡਣਾ ਪੈਦਾਂ ਹੈ। ਕਈ ਮਾਤਾ-ਪਿਤਾ ਸੋਚਦੇ ਹਨ ਕਿ ਘਰ 'ਚ ਬੱਚੇ ਨੂੰ ਇਕੱਲਾ ਛੱਡਣਾ ਸੁਰੱਖਿਅਤ ਹੈ। ਜੇਕਰ ਤੁਸੀਂ ਵੀ ਬੱਚਿਆਂ ਨੂੰ ਘਰ 'ਚ ਇਕੱਲਾ ਛੱਡ ਕੇ ਜਾਂਦੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ। ਬੱਚਿਆਂ ਨੂੰ ਕੁਝ ਗੱਲਾਂ ਸਮਝਾਓ ਤਾਂ ਕਿ ਤੁਹਾਡੀ ਗੈਰ-ਮੌਜ਼ੂਦਗੀ 'ਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ।
1. ਮੋਬਾਇਲ
ਜਦੋ ਵੀ ਤੁਸੀਂ ਬੱਚੇ ਨੂੰ ਘਰ 'ਚ ਇਕੱਲਾ ਛੱਡ ਰਹੇ ਹੋ ਤਾਂ ਉਸ ਨੂੰ ਮੋਬਾਇਲ ਜ਼ਰੂਰ ਦੇ ਕੇ ਜਾਓ। ਬੱਚੇ ਨੂੰ ਵੀ ਦੱਸੋ ਕਿ ਜਦੋਂ ਵੀ ਉਹ ਕਿਸੇ ਵੀ ਪਰੇਸ਼ਾਨੀ 'ਚ ਹੋਣ ਤਾਂ ਤੁਹਾਨੂੰ ਤੁਰੰਤ ਕਾਲ ਕਰਨ।
2. ਅਜਨਬੀ
ਬੱਚੇ ਨੂੰ ਪਹਿਲਾਂ 'ਤੋਂ ਹੀ ਇਹ ਸਿਖਾ ਦਿਓ ਕਿ ਜੇਕਰ ਤੁਹਾਡੀ ਗੈਰ-ਮੌਜ਼ੂਦਗੀ 'ਚ ਕੋਈ ਅਜਨਬੀ ਆ ਜਾਂਦਾ ਹੈ ਤਾਂ ਦਰਵਾਜ਼ਾ ਬਿਲਕੁਲ ਨਾ ਖੋਲੋ।
3. ਖਾਣ-ਪੀਣ ਦੀਆਂ ਚੀਜ਼ਾਂ
ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਡਾਇਨਗ ਟੇਬਲ 'ਤੇ ਰੱਖ ਕੇ ਜਾਓ ਤਾਂ ਕਿ ਭੁੱਖ ਲੱਗਣ ਉਪਰੰਤ ਉਹ ਕੁਝ ਖਾਂ ਸਕੇ।
4. ਰੁਝੇ ਰਹਿਣ
ਬੱਚਿਆਂ ਨੂੰ ਕੁਝ ਹੋਮਵਰਕ ਜਾਂ ਫਿਰ ਕੁਝ ਕਰੀਏੇਟਿਵ ਕੰਮ ਦੇ ਕੇ ਜਾਓ ਜਿਸ ਨਾਲ ਰਝੇ ਰਹਿਣ 'ਤੇ ਕੁਝ ਇਸ ਤਰ੍ਹਾਂ ਦਾ ਨਾ ਕਰ ਸਕਣ ਜਿਸ ਨਾਲ ਕੁਝ ਖ਼ਤਰਨਾਕ ਹੋ ਸਕੇ।
5.ਦਰਵਾਜ਼ਾ
ਜੇਕਰ ਤੁਹਾਡਾ ਬੱਚਾ ਛੋਟਾ ਹੈ ਤਾਂ ਉਸਨੂੰ ਦਰਵਾਜ਼ਾ ਖੋਲਣਾ 'ਤੇ ਬੰਦ ਕਰਨਾ ਸਿਖਾਓ 'ਤੇ ਉਸਨੂੰ ਇਕ ਕਮਰੇ 'ਚ ਬੰਦ ਨਾ ਕਰੋ। ਨਹੀ ਤਾਂ ਕੋਈ ਅਣਹੋਣੀ ਹੋਣ 'ਤੇ ਬੱਚਾ ਬਾਹਰ ਨਹੀ ਨਿਕਲ ਸਕੇਗਾ।
6. ਨੁਕਸਾਨਦਾਰ ਚੀਜ਼ਾਂ ਨੂੰ ਹਟਾ ਦੋ
ਘਰ 'ਚੋ ਉਹ ਸਾਰੀਆਂ ਚੀਜ਼ਾਂ ਬੱਚਿਆਂ ਦੀਆਂ ਅੱਖਾਂ 'ਤੋਂ ਦੂਰ ਕਰ ਦਿਓ ਜਿਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਹੋ ਸਕੇ। ਜਿਸ ਤਰ੍ਹਾਂ ਕਿ ਅਲਕੋਹਲ, ਚਾਕੂ ਵਰਗੇ ਹਥਿਆਰ ਆਦਿ।
ਇਸ ਤਰ੍ਹਾਂ ਕਰੋ ਤੁਲਸੀ ਦੇ ਪੌਦੇ ਦੀ ਦੇਖਭਾਲ
NEXT STORY