ਮੁੰਬਈ— ਵਿਆਹ ਜਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ। ਇਸ ਉਮਰ ਭਰ ਦੇ ਰਿਸ਼ਤੇ ਨੂੰ ਨਿਭਾਉਣ ਦੇ ਲਈ ਚੰਗੇ ਜੀਵਨ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਤੁਹਾਨੂੰ ਅਤੇ ਪਰਿਵਾਰ ਨੂੰ ਸਮਝ ਸਕੇ। ਸਾਥੀ ਸਮਝਦਾਰ ਅਤੇ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਣ ਵਾਲਾ ਹੋਵੇ ਤਾਂ ਸਫਰ ਬਹੁਤ ਹਸੀਨ ਹੋ ਜਾਂਦਾ ਹੈ। ਕਈ ਵਾਰ ਕੁਝ ਲੜਕੀਆਂ ਰਿਸ਼ਤੇ ਨੂੰ ਲੈ ਕੇ ਫਿਕਰਮੰਦ ਹੁੰਦੀਆਂ ਹਨ। ਇਸ ਲਈ ਉਨ੍ਹਾਂ ਦਾ ਜੀਵਨਸ਼ੈਲੀ ਬਹੁਤ ਮਹੱਤਵ ਰੱਖਦੀ ਹੈ। ਤੁਸੀਂ ਵੀ ਵਿਆਹ ਲਈ ਲੜਕੀ ਲੱਭ ਰਹੇ ਹੋ ਤਾਂ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਪਰਖ ਕੇ ਤੁਸੀਂ ਸਹੀਂ ਜੀਵਨ ਸਾਥੀ ਚੁਣ ਸਕਦੇ ਹੋ।
1. ਰਿਸ਼ਤੇਦਾਰੀ 'ਚ ਨਾ ਹੋਵੇ
ਵਿਆਹ ਦੇ ਲਈ ਇਸ ਗੱਲ ਨੂੰ ਪਰਖ ਲਓ ਕਿ ਲੜਕੀ ਰਿਸ਼ਤੇਦਾਰੀ 'ਚ ਨਾ ਹੋਵੇ। ਕਈ ਵਾਰ ਰਿਸ਼ਤੇਦਾਰੀ ਹੋਣ ਤੇ ਰਿਸ਼ਤੇ 'ਚ ਪਰੇਸ਼ਾਨੀਆਂ ਵੱਧਣ ਲੱਗਦੀਆਂ ਹਨ। ਜਿਸ ਨਾਲ ਕਈ ਵਾਰ ਇਹ ਸਮਝਣ 'ਚ ਮੁਸ਼ਕਲ ਆਉਂਦੀ ਹੈ ਕਿ ਕੀ ਸਹੀ ਹੈ ਕੀ ਨਹੀਂ।
2. ਲੜਕੀ ਦੇ ਨਾ ਹੋਣ ਜ਼ਿਆਦਾ ਦੋਸਤ
ਦੋਸਤ ਹੋਣਾ ਚੰਗੀ ਗੱਲ ਹੈ ਪਰ ਹਰ ਸਮੇਂ ਦੋਸਤਾਂ ਦੇ ਵਿੱਚ ਰਹਿਣਾ ਹਮੇਸ਼ਾ ਉਨ੍ਹਾਂ ਦੇ ਬਾਰੇ 'ਚ ਗੱਲਾਂ ਕਰਨਾ ਠੀਕ ਨਹੀਂ ਹੁੰਦਾ ਇਸ ਨਾਲ ਵਿਆਹ ਦੇ ਪਤਨੀ ਦੇ ਇਹ ਦੋਸਤ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।
3. ਹਰ ਸਮੇਂ ਸ਼ੋਸ਼ਲ ਸਾਈਟਸ ਤੇ ਰਹਿਣਾ
ਕੁਝ ਲੜਕੀਆਂ ਹਰ ਸਮੇਂ ਸ਼ੋਸ਼ਲ ਸਾਈਟਸ ਤੇ ਵਿਆਸਥ ਰਹਿੰਦੀਆਂ ਹਨ। ਕੁਝ ਲੜਕੀਆਂ ਇੰਨੀਆਂ ਵਿਆਸਥ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਘਰ ਪਰਿਵਾਰ ਦਾ ਵੀ ਕੋਈ ਖਿਆਲ ਨਹੀਂ ਰਹਿੰਦਾ। ਇਸ ਲਈ ਵਿਆਹ ਤੋਂ ਪਹਿਲਾਂ ਇਹ ਗੱਲ ਕਰ ਲਓ ਕਿ ਥੋੜੇ ਸਮੇਂ ਲਈ ਹੀ ਇਸ ਦਾ ਇਸਤੇਮਾਨ ਕਰੋ।
4. ਦੇਰ ਤਕ ਸੌਂਣਾ
ਵਿਆਹ ਦੇ ਬਾਅਦ ਜਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਜੋ ਲੜਕੀਆਂ ਦੇਰ ਤੱਕ ਸੌਂਦੀਆਂ ਹਨ ਉਹ ਜਿੰਮੇਦਾਰੀ ਠੀਕ ਤਰ੍ਹਾਂ ਨਹੀਂ ਨਿਭਾ ਸਕਦੀਆਂ। ਤੁਸੀਂ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਦੀ ਜਿੰਮੇਦਾਰੀ ਨਹੀਂ ਦੇ ਸਕਦੇ।
5. ਗੱਲ -ਗੱਲ 'ਤੇ ਗਲਤ ਬੋਲਣਾ
ਕੁਝ ਲੜਕੀਆਂ ਗੱਲ ਕਰਦੇ ਸਮੇਂ ਗਲਤ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ। ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰਾਂ 'ਤੇ ਵੀ ਗਲਤ ਅਸਰ ਪੈਂਦਾ ਹੈ। ਕਈ ਵਾਰ ਤਾਂ ਇਸ ਨਾਲ ਆਪਸੀ ਝਗੜੇ ਸ਼ੁਰੂ ਹੋ ਜਾਂਦੇ ਹਨ।
ਭਾਰ ਨੂੰ ਵਧਾਉਣ ਲਈ ਭੋਜਨ 'ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY