ਜਲੰਧਰ— ਲੋਕ ਖੀਰ ਨੂੰ ਮਿੱਠੇ 'ਚ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਹ ਖਾਣ 'ਚ ਜਿੰਨੀ ਸੁਆਦ ਹੁੰਦੀ ਹੈ ਉਨ੍ਹਾਂ ਹੀ ਇਸਨੂੰ ਬਣਾਉਣਾ ਵੀ ਆਸਾਨ ਹੁੰਦਾ ਹੈ। ਇਸਨੂੰ ਫਿਰਨੀ ਵੀ ਕਿਹਾ ਜਾਂਦਾ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 100 ਗ੍ਰਾਮ ਚੌਲ
- 1 ਲੀਟਰ ਫੁਲ ਕਰੀਮ ਦੁੱਧ
- 20,25 ਟੁਕੜ ਕੇਸਰ
- 75 ਗ੍ਰਾਮ ਚੀਨੀ
- 3 ਛੋਟੀਆਂ ਇਲਾਇਚੀ ਦਾ ਪਾਊਡਰ
- ਥੋੜੇ ਬਦਾਮ ਕੱਟੇ ਹੋਏ
ਵਿਧੀ
1. ਚੌਲਾਂ ਨੂੰ ਸਾਫ ਕਰਕੇ, ਧੋ ਕੇ ਅਤੇ ਅੱਧੇ ਘੰਟੇ ਦੇ ਲਈ ਪਾਣੀ 'ਚ ਭਿਓ ਦਿਓ।
2. ਥੋੜੇ ਸਮੇਂ ਬਾਅਦ ਪਾਣੀ ਕੱਢ ਦਿਓ ਅਤੇ ਹਲਕਾ ਮੋਟਾ ਪੀਸ ਲਓ।
3. ਕਿਸੇ ਭਾਰੇ ਤਲੇ ਦੇ ਭਾਂਡੇ 'ਚ ਦੁੱਧ ਨੂੰ ਗਰਮ ਕਰ ਲਈ ਗੈਸ 'ਤੇ ਰੱਖੋ, ਦੁੱਧ 'ਚ ਉਬਾਲ ਆਉਂਣ ਤੋਂ ਬਾਅਦ ਪੀਸੇ ਹੋਏ ਚੌਲ ਪਾਓ ਅਤੇ ਫਿਰ ਉਬਾਲ ਆਉਣ ਤੱਕ ਹਲਾਓ।
4. ਘੱਟ ਗੈਸ 'ਤੇ ਚੌਲਾਂ ਨੂੰ ਪਕਾਉਣ ਤੱਕ ਅਤੇ ਫਿਰਨੀ ਦੇ ਗਾੜੇ ਹੋਣ ਤੱਕ ਪਕਾਓ।
5. 2 ਮਿੰਟ ਤੱਕ ਫਿਰਨੀ ਨੂੰ ਹਲਾਉਂਦੇ ਰਹੋ। ਧਿਆਨ ਰੱਖੋ ਕਿ ਮਿਸ਼ਰਨ ਥੱਲੇ ਨਾ ਲੱਗ ਜਾਵੇ।
6. ਫਿਰ ਇਸ 'ਚ ਚੀਨੀ ਪਾ ਕੇ ਹਿਲਾਓ ਅਤੇ ਕੇਸਰ ਨੂੰ ਥੋੜ੍ਹੇ ਦੁੱਧ 'ਚ ਘੋਲ ਕੇ ਪਾ ਦਿਓ।
7. ਥੋੜ੍ਹਾਂ ਉਬਾਲ ਆਉਂਣ ਦੇ ਲਈ ਅਤੇ ਗੈਸ ਬੰਦ ਕਰ ਦਿਓ। ਫਿਰ ਇਸ 'ਚ ਇਲਾਇਚੀ ਪਾਊਡਰ ਮਿਲਾ ਦਿਓ।
8. ਤੁਹਾਡੀ ਖੀਰ ਤਿਆਰ ਹੈ।
ਸਰਦੀਆ 'ਚ ਵੀ ਗਰਮ ਰਹਿੰਦਾ ਹੈ ਇਸ ਆਈਲੈਂਡ ਦਾ ਪਾਣੀ!
NEXT STORY