ਵੈੱਬ ਡੈਸਕ- ਚਿਹਰੇ ’ਤੇ ਪੈਣ ਵਾਲੇ ਦਾਗ-ਧੱਬਿਆਂ ਅਤੇ ਛਾਈਆਂ ਦੀ ਸਮੱਸਿਆ ਦਾ ਸਾਹਮਣਾ ਕਿਸੇ ਨੂੰ ਵੀ ਕਰਨਾ ਪੈ ਸਕਦਾ ਹੈ। ਔਰਤਾਂ ਦੀ ਚਮੜੀ ਬਹੁਤ ਜ਼ਿਆਦਾ ਸੈਂਸਟਿਵ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਚਿਹਰੇ 'ਤੇ ਛਾਈਆਂ ਜਲਦੀ ਪੈ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ 'ਤੇ ਦਾਗ ਲੱਗ ਜਾਂਦਾ ਹੈ। ਆਪਣੇ ਚਿਹਰੇ ਨੂੰ ਬੇਦਾਗ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਲੱਗਦੀਆਂ ਹਨ। ਇਸ ਨਾਲ ਚਿਹਰਾ ਸਾਫ ਹੋਣ ਦੀ ਬਜਾਏ ਹੋਰ ਜ਼ਿਆਦਾ ਖਰਾਬ ਹੋਣ ਲੱਗਦਾ ਹੈ। ਉਂਝ ਵੀ ਕਿਸੇ ਵੀ ਚੀਜ਼ ਦਾ ਇਲਾਜ ਉਦੋਂ ਤਕ ਹੀ ਲੱਭਿਆ ਜਾ ਸਕਦਾ ਹੈ ਜਦੋਂ ਉਸ ਦੇ ਹੋਣ ਦਾ ਕਾਰਨ ਪਤਾ ਚਲੇ। ਜੇ ਤੁਸੀਂ ਵੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਤਾਂ ਚਿਹਰੇ 'ਤੇ ਛਾਈਆਂ ਕਿਉਂ ਪੈ ਰਹੀ ਹੈ ਤਾਂ ਅੱਜ ਅਸੀਂ ਇਨ੍ਹਾਂ ਦੇ ਹੋਣ ਵਾਲੇ ਕਾਰਨ ਦੱਸਣ ਜਾ ਰਹੇ ਹਾਂ....
ਇਹ ਵੀ ਪੜ੍ਹੋ- Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
1. ਮੁਹਾਸੇ
ਚਿਹਰੇ 'ਤੇ ਛਾਈਆਂ ਪੈਣ ਦਾ ਇਕ ਕਾਰਨ ਮੁਹਾਸੇ ਵੀ ਹੁੰਦੇ ਹਨ। ਉਂਝ ਮੁਹਾਸੇ ਕਿਸੇ ਵੀ ਚਮੜੀ 'ਤੇ ਨਿਕਲ ਆਉਂਦੇ ਹਨ। ਜੇ ਤੁਹਾਡੀ ਚਮੜੀ ਆਇਲੀ ਹੈ ਤਾਂ ਉਨ੍ਹਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਮੁਹਾਸੇ ਨਿਕਲਣ ਨਾਲ ਚਿਹਰੇ 'ਤੇ ਉਨ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਛਾਈਆਂ ਦਾ ਰੂਪ ਲੈ ਲੈਂਦੇ ਹਨ। ਇਸ ਨਾਲ ਚਿਹਰਾ ਗੰਦਾ ਦਿਖਾਈ ਦੇਣ ਲੱਗਦਾ ਹੈ।
2. ਸੂਰਜ ਦੀਆਂ ਕਿਰਨਾਂ ਦੇ ਕਾਰਨ
ਜਿਨ੍ਹਾਂ ਲੋਕਾਂ ਦੀ ਚਮੜੀ ਧੂਪ 'ਚ ਜ਼ਿਆਦਾ ਰਹਿੰਦੀ ਹੈ ਉਨ੍ਹਾਂ ਦੇ ਚਿਹਰੇ 'ਤੇ ਬ੍ਰਾਊਨ ਕਲਰ ਦੇ ਇਹ ਧੱਬੇ ਤਿਲ ਦੇ ਰੂਪ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਇਹ ਕਾਲਾਪਨ ਦੇ ਵਾਂਗ ਵੀ ਦਿਖਾਈ ਦੇਣੇ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ-ਇਸ 'Diwali' ਰਿਸ਼ਤੇਦਾਰਾਂ 'ਚ ਵੰਡੋ ਖੁਸ਼ੀਆਂ ਦੇ ਨਾਲ ਸਿਹਤ ਦੀ ਸੌਗਾਤ, ਤੋਹਫ਼ੇ 'ਚ ਦਿਓ Dry Fruits
3. ਪੋਸ਼ਕ ਤੱਤਾਂ ਦੀ ਕਮੀ
ਸਰੀਰ 'ਚ ਜਦੋਂ ਵੀ ਤੁਹਾਡੀ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਤਾਂ ਉਨ੍ਹਾਂ ਦਾ ਅਸਰ ਚਿਹਰੇ 'ਤੇ ਦਿਖਾਈ ਦੇਣ ਲੱਗਦਾ ਹੈ। ਇਸ ਦਾ ਮਤਲੱਬ ਇਹ ਹੈ ਕਿ ਤੁਹਾਡੇ ਸਰੀਰ 'ਚ ਆਹਾਰ ਨਹੀਂ ਮਿਲ ਪਾ ਰਿਹਾ। ਜੇ ਤੁਸੀਂ ਵੀ ਚਿਹਰੇ ਨੂੰ ਬੇਦਾਗ ਬਣਾਉਣਾ ਚਾਹੁੰਦੇ ਹੋ ਤਾਂ ਸਰੀਰ 'ਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਦਿਓ।
ਇਹ ਵੀ ਪੜ੍ਹੋ- 'Dust' ਤੋਂ ਹੈ ਐਲਰਜੀ ਤਾਂ ਦੀਵਾਲੀ ਦੀ ਸਫ਼ਾਈ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
4. ਗਰਭ ਅਵਸਥਾ
ਕੁਝ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਵੀ ਚਿਹਰੇ 'ਤੇ ਛਾਈਆਂ ਪੈਂਦੀਆਂ ਹਨ। ਅਜਿਹਾ ਇਸ ਅਵਸਥਾ 'ਚ ਤਣਾਅ, ਹਾਰਮੋਨਸ, ਹਾਰਮੋਨਲ ਬਦਲਾਅ ਅਤੇ ਖੂਨ ਦੀ ਕਮੀ ਦੇ ਕਾਰਨ ਹੁੰਦਾ ਹੈ। ਇਨ੍ਹਾਂ ਕਾਰਨ ਨਾਲ ਚਮੜੀ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਛਾਈਆਂ ਉਭਰਣ ਲੱਗਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਸ 'Diwali' ਰਿਸ਼ਤੇਦਾਰਾਂ 'ਚ ਵੰਡੋ ਖੁਸ਼ੀਆਂ ਦੇ ਨਾਲ ਸਿਹਤ ਦੀ ਸੌਗਾਤ, ਤੋਹਫ਼ੇ 'ਚ ਦਿਓ Dry Fruits
NEXT STORY