ਨਵੀਂ ਦਿੱਲੀ— ਅੱਜ ਦੇ ਸਮੇਂ ਵਿਚ ਬੁਆਏਫਰੈਂਡ ਜਾਂ ਗ੍ਰਲਫਰੈਂਡ ਬਣਾਉਣਾ ਆਮ ਗੱਲ ਹੈ ਪਰ ਕਈ ਜੋੜੇ ਅਜਿਹੇ ਵੀ ਹੁੰਦੇ ਹਨ, ਜੋ ਛੋਟੀਆਂ-ਛੋਟੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੇ ਹਨ ਅਤੇ ਬ੍ਰੇਕਅੱਪ ਕਰ ਲੈਂਦੇ ਹਨ। ਰਿਸ਼ਤੇ ਦੇ ਟੁੱਟਣ ਦੀ ਜੋ ਵੀ ਵਜ੍ਹਾ ਹੋਵੇ ਪਰ ਇਸ ਨਾਲ ਤਕਲੀਫ ਦੋਹਾਂ ਨੂੰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਲੜਕਿਆਂ ਦੀਆਂ ਉਨ੍ਹਾਂ ਹਰਕਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਲੜਕੀਆਂ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ ਹਨ ਅਤੇ ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਰਿਸ਼ਤਾ ਟੁੱਟਣ ਦੀ ਵਜ੍ਹਾ ਵੀ ਬਣਦੀਆਂ ਹਨ।
ਜਾਣੋ ਲੜਕਿਆਂ ਦੀਆਂ ਕਿਹੜੀਆਂ ਹਰਕਤਾਂ ਨੂੰ ਨਾਪਸੰਦ ਕਰਦੀਆਂ ਹਨ ਲੜਕੀਆਂ:-
1. ਇਕ ਰਿਸ਼ਤੇ ਵਿਚ ਹੋਣ ਦੇ ਬਾਵਜੂਦ ਜੇ ਤੁਸੀਂ ਸਾਰੇ ਫੈਂਸਲੇ ਖੁੱਦ ਹੀ ਲੈਂਦੇ ਹੋ ਅਤੇ ਉਨ੍ਹਾਂ ਵਿਚੋਂ ਆਪਣੇ ਪਾਰਟਨਰ ਦੀ ਸਲਾਹ ਲੈਣਾ ਵੀ ਜ਼ਰੂਰੀ ਨਹੀਂ ਸਮਝਦੇ ਤਾਂ ਇਹ ਵਜ੍ਹਾ ਗ੍ਰਲਫਰੈਂਡ ਦੀਆਂ ਨਜ਼ਰਾਂ ਵਿਚ ਤੁਹਾਡੀ ਇਮੇਜ ਖਰਾਬ ਕਰ ਸਕਦੀ ਹੈ।
2. ਜੇ ਤੁਸੀਂ ਆਪਣੇ ਪਾਰਟਨਰ ਨਾਲ ਬਤਮੀਜ਼ੀ ਨਾਲ ਗੱਲ ਕਰ ਹੋ ਤਾਂ ਉਨ੍ਹਾਂ ਨੂੰ ਹਮੇਸ਼ਾ ਇਹੀ ਡਰ ਸਤਾਉਂਦਾ ਹੈ ਕਿ ਤੁਸੀਂ ਲਾਈਫ ਵਿਚ ਕਦੇਂ ਵੀ ਉਨ੍ਹਾਂ ਨੂੰ ਉਹ ਰਿਸਪੈਕਟ ਨਹੀਂ ਦਿਓਗੇ, ਜਿਨ੍ਹਾਂ ਦੀ ਉਹ ਹੱਕਦਾਰ ਹੈ।
3. ਗ੍ਰਲਫਰੈਂਡ ਨਾਲ ਗੱਲ ਕਰਦੇ ਸਮੇਂ ਗੱਲਾਂ 'ਤੇ ਧਿਆਨ ਨਾ ਦੇਣਾ ਅਤੇ ਹਰ ਸਮੇਂ ਖੁਦ ਦੀ ਤਾਰੀਫ ਕਰਦੇ ਰਹਿਣਾ। ਲੜਕੀਆਂ ਨੂੰ ਲੜਕਿਆਂ ਦੀਆਂ ਇਹ ਆਦਤਾਂ ਬਿਲਕੁਲ ਪਸੰਦ ਨਹੀਂ ਆਉਂਦੀਆਂ।
ਬੁੱਲਾਂ ਨੂੰ ਗੁਲਾਬੀ ਬਣਾਉਣ ਲਈ ਇਸ ਤਰ੍ਹਾਂ ਬਣਾਓ ਲਿਪ ਬਾਮ
NEXT STORY