ਨਵੀਂ ਦਿੱਲੀ- ਜੇਕਰ ਅੱਜ ਬਿਨਾਂ ਤੇਲ ਵਾਲੇ ਸਨੈਕਸ ਖਾਣ ਦਾ ਮਨ ਹੈ ਤਾਂ ਅੱਜ ਸ਼ਾਮ ਦੀ ਚਾਹ ਨਾਲ ਕੋਥਿਮਬੀਰ ਵੜੀ ਬਣਾ ਕੇ ਖਾਓ। ਇਹ ਖਾਣ ’ਚ ਸਪਾਇਸੀ, ਸੁਆਦੀ ਹੋਣ ਦੇ ਨਾਲ ਬਣਾਉਣ ’ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਬਣਦੀ ਹੈ ਕੋਥਿਮਬੀਰ ਵੜੀ
ਸਮੱਗਰੀ
- ਮੂੰਗਫਲੀ 45 ਗ੍ਰਾਮ
- ਅਦਰਕ 1 ਚੱਮਚ
- ਲਸਣ 1 ਚੱਮਚ
- ਹਰੀ ਮਿਰਚ 2
- ਪਾਣੀ 2 ਚੱਮਚ
- ਚੌਲਾਂ ਦਾ ਆਟਾ 30 ਗ੍ਰਾਮ
- ਧਨੀਆ 65 ਗ੍ਰਾਮ
- ਹਲਦੀ 1/4 ਚੱਮਚ
- ਲਾਲ ਮਿਰਚ 1/4 ਚੱਮਚ
- ਧਨੀਆ ਪਾਊਡਰ 1/2 ਚੱਮਚ
- ਜੀਰਾ ਪਾਊਡਰ 1/2 ਚੱਮਚ
- ਹਿੰਗ 1/4 ਚੱਮਚ
- ਤਿਲ ਦੇ ਬੀਜ 1 ਚੱਮਚ
- ਵੇਸਣ 120 ਗ੍ਰਾਮ
- ਖੰਡ 1/2 ਚੱਮਚ
- ਨਮਕ 1/2 ਚੱਮਚ
- ਪਾਣੀ 110 ਮਿਲੀਲੀਟਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ਨੂੰ ਘੱਟ ਗੈਸ ’ਤੇ ਗਰਮ ਕਰੋ ਅਤੇ ਉਸ ’ਚ 45 ਗ੍ਰਾਮ ਮੂੰਗਫਲੀ ਪਾ ਕੇ ਬ੍ਰਾਊਨ ਅਤੇ ਕ੍ਰੰਚੀ ਹੋਣ ਤਕ ਭੁੰਨ ਲਓ ਅਤੇ ਫਿਰ ਬਲੈਂਡ ਕਰਕੇ ਇਕ ਪਾਸੇ ਰੱਖ ਦਿਓ।
2. ਫਿਰ ਕੋਲੀ ’ਚ 1 ਚੱਮਚ ਅਦਰਕ, 1 ਚੱਮਚ ਲਸਣ, 2 ਹਰੀ ਮਿਰਚ, 2 ਚੱਮਚ ਪਾਣੀ ਲੈ ਕੇ ਉਦੋਂ ਤਕ ਬਲੈਂਡ ਕਰੋ ਜਦੋਂ ਤਕ ਕਿ ਇਹ ਸਮੂਥ ਪੇਸਟ ਨਾ ਬਣ ਜਾਵੇ।
3. ਫਿਰ ਬਾਊਲ ’ਚ ਬਲੈਂਡ ਕੀਤੇ ਹੋਏ ਮਿਸ਼ਰਣ, 30 ਗ੍ਰਾਮ ਚੌਲਾਂ ਦਾ ਆਟਾ, 65 ਗ੍ਰਾਮ ਧਨੀਆ, 1/4 ਚੱਮਚ ਹਲਦੀ, 1/4 ਚੱਮਚ ਲਾਲ ਮਿਰਚ, 1/2 ਚੱਮਚ ਧਨੀਆ ਪਾਊਡਰ,1/2 ਚੱਮਚ ਹਿੰਗ, 1 ਚੱਮਚ ਤਿਲ ਦੇ ਬੀਜ, 120 ਗ੍ਰਾਮ ਵੇਸਣ, 1/2 ਚੱਮਚ ਖੰਡ, 1/2 ਚੱਮਚ ਨਮਕ, ਬਲੈਂਡ ਕੀਤੀ ਹੋਈ ਮੂੰਗਫਲੀ, 110 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
4. ਇਸ ਤੋਂ ਬਾਅਦ ਮਿਸ਼ਰਣ ਨੂੰ ਸਟੀਮਰ ’ਚ ਪਾਓ ਅਤੇ 20 ਤੋਂ 25 ਮਿੰਟ ਲਈ ਸਟੀਮ ਨਾਲ ਪਕਾਓ।
5. ਫਿਰ ਇਸ ਨੂੰ ਟੁੱਕੜਿਆਂ ’ਚ ਕੱਟ ਕੇ ਧਨੀਏ ਨਾਲ ਗਾਰਨਿਸ਼ ਕਰੋ।
6. ਕੋਥਿਮਬੀਰ ਵੜੀ ਬਣ ਕੇ ਤਿਆਰ ਹੈ ਇਸ ਨੂੰ ਕੈਚਅਪ ਨਾਲ ਸਰਵ ਕਰੋ।
ਘਰ ’ਚ ਨਾ ਲਗਾਓ ਹਨੂਮਾਨ ਜੀ ਦੀਆਂ ਅਜਿਹੀਆਂ ਤਸਵੀਰਾਂ, ਹੋਵੇਗਾ ਉਲਟਾ ਅਸਰ
NEXT STORY