ਨਵੀਂ ਦਿੱਲੀ : ਜੇ ਤੁਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਨਾਗਰਿਕ ਦੇ ਗੁਣ ਨਹੀਂ ਸਿਖਾਓਗੇ ਤਾਂ ਉਹ ਵੱਡਾ ਹੋ ਕੇ ਸਮਾਜ ਪ੍ਰਤੀ ਜਿੰਮੇਦਾਰ ਨਹੀਂ ਹੋਵੇਗਾ। ਬੱਚਿਆਂ ਨੂੰ ਪੜ੍ਹਾਈ-ਲਿਖਾਈ ਅਤੇ ਚੰਗੀਆਂ ਆਦਤਾਂ, ਸੰਸਕਾਰਾਂ ਦੇ ਨਾਲ ਉਸ ਨੂੰ ਚੰਗੇ ਨਾਗਰਿਕ ਦੇ ਗੁਣ ਵੀ ਬਚਪਨ ਤੋਂ ਹੀ ਸਿਖਾਓ। ਸੰਸਕਾਰੀ ਅਤੇ ਹੁਸ਼ਿਹਾਰ ਸਿਵਿਕ ਸੈਂਸ (ਸਮਾਜਿਕ ਨੈਤਿਕਤਾ) ਵਾਲਾ ਬੱਚਾ ਹੀ ਅੱਗੇ ਚਲ ਕੇ ਚੰਗਾ ਨਾਗਰਿਕ ਬਣਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਸਿਖਾਈਏ ਬੱਚਿਆਂ ਨੂੰ ਸਿਵਿਕ ਸੈਂਸ।
ਜਨਤਕ ਸੰਪਤੀ ਦੀ ਸੁਰੱਖਿਆ
ਬੱਚਿਆਂ ਨੂੰ ਸਿਖਾਓ ਕਿ ਦੇਸ਼ ਦੀ ਜਨਤਕ ਸੰਪਤੀ ਜਿਵੇਂ ਸੜਕ, ਟ੍ਰੇਨ ਆਦਿ ਨੂੰ ਗੰਦਾ ਨਾ ਕਰੋ ਅਤੇ ਕੂੜਾ-ਕਰਕਟ ਨੂੰ ਡਸਟਬਿਨ 'ਚ ਸੁੱਟੋ। ਕੁਦਰਤੀ ਵਾਤਾਵਰਣ ਨੂੰ ਸਾਫ-ਸੁਥਰਾ ਰੱਖੋ। ਰੁੱਖ ਲਗਾਓ ਅਤੇ ਲੋਕਾਂ ਨੂੰ ਇਸ ਨੂੰ ਕੱਟਣ ਤੋਂ ਰੋਕੋ।
ਇਮਾਨਦਾਰੀ ਅਤੇ ਸੱਚਾਈ
ਬੱਚਿਆਂ ਨੂੰ ਇਮਾਨਦਾਰੀ ਅਤੇ ਸੱਚ ਦੇ ਰਸਤੇ 'ਤੇ ਚਲਣਾ ਸਿਖਾਓ। ਜੇ ਬੱਚਾ ਸ਼ੁਰੂ ਤੋਂ ਹੀ ਆਪਣੇ ਦੋਸਤਾਂ ਦੇ ਪ੍ਰਤੀ ਇਮਾਨਦਾਰ ਹੋਵੇਗਾ ਤਾਂ ਅੱਗੇ ਚਲ ਦੇ ਦੇਸ਼ ਦੇ ਪ੍ਰਤੀ ਵੀ ਇਮਾਨਦਾਰ ਹੋਵੇਗਾ। ਬੱਚਿਆਂ ਨੂੰ ਇਮਾਨਦਾਰੀ ਸਿਖਾਉਣ ਲਈ ਮਾਪਿਆਂ ਨੂੰ ਖੁਦ ਵੀ ਇਸ ਰਸਤੇ 'ਤੇ ਚਲਣਾ ਚਾਹੀਦਾ ਹੈ।
ਸੰਵਿਧਾਨ ਦਾ ਪਾਲਨ
ਸਾਰਿਆਂ ਨੂੰ ਸੰਵਿਧਾਨ ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੰਵਿਧਾਨ ਦੇ ਨਿਯਮਾਂ, ਸੰਸਥਾਵਾਂ, ਰਾਸ਼ਟਰ ਝੰਡੇ ਅਤੇ ਰਾਸ਼ਟਰ ਗਾਨ ਦਾ ਆਦਰ ਕਰਨਾ ਸਿਖਾਓਗੇ ਤਾਂ ਉਹ ਵੱਡੇ ਹੋ ਕੇ ਵੀ ਇਸ ਦੀ ਪਾਲਨ ਕਰਨਗੇ।
ਜ਼ਰੂਰਤਮੰਦ ਦੀ ਮਦਦ ਕਰਨਾ
ਬੱਚਿਆਂ ਦੇ ਅੰਦਰ ਸ਼ੁਰੂ ਤੋਂ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਭਾਵਨਾ ਪੈਦਾ ਕਰਨੀ ਹੈ। ਜਿਵੇਂ ਜੇ ਉਸ ਨੂੰ ਕਦੇ ਕੋਈ ਬਜ਼ੁਰਗ, ਹੈਂਡੀਕੈਪ ਮਿਲਦਾ ਹੈ ਤਾਂ ਉਸ ਦੀ ਜ਼ਰੂਰਤ ਮੁਤਾਬਕ ਮਦਦ ਕਰੇ। ਇਸ ਆਦਤ ਨੂੰ ਪਾਉਣ ਲਈ ਬੱਚਿਆਂ ਦੀ ਸ਼ੁਰੂ ਤੋਂ ਹੀ ਘਰ ਦੇ ਛੋਟੇ-ਛੋਟੇ ਕੰਮਾਂ 'ਚ ਮਦਦ ਲਓ। ਇਸ ਨਾਲ ਉਸ ਨੂੰ ਬਾਹਰ ਜਾ ਕੇ ਵੀ ਦੂਜਿਆਂ ਦੀ ਮਦਦ ਕਰਨਾ ਚੰਗਾ ਲੱਗਦਾ ਹੈ।
ਵਿਦੇਸ਼ੀਆਂ ਨੂੰ ਬਹੁਤ ਪਸੰਦ ਆ ਰਹੀ ਹੈ ਭਾਰਤ ਦੀ ਵਰਚੁਅਲ ਟੂਰ ਸੀਰੀਜ਼ 'ਦੇਖੋ ਆਪਣਾ ਦੇਸ਼'
NEXT STORY