ਮੁੰਬਈ : ਦੁਨੀਆ 'ਚ ਘੁੰਮਣ ਦੇ ਲਈ ਇਕ ਤੋਂ ਵੱਧ ਕੇ ਇਕ ਥਾਵਾਂ ਹਨ। ਪਹਾੜ, ਸਮੁੰਦਰ, ਜੰਗਲ, ਮੰਦਰ, ਮਸੀਤ ਸਮੇਤ ਕਿੰਨੀਆਂ ਹੀ ਖੂਬਸੂਰਤ ਥਾਵਾਂ ਹਨ ਜੋ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ ਰਹਿੰਦੀਆਂ ਹਨ। ਤੁਸੀਂ ਉਂਝ ਤਾਂ ਬਹੁਤ ਸਾਰੇ ਖੂਬਸੂਰਤ ਹੋਟਲ ਦੇਖੇ ਹੋਣਗੇ ਪਰ ਅੱਜ ਅਸੀਂ ਜਿਨ੍ਹਾਂ ਹੋਟਲਾਂ ਦੀ ਗੱਲ ਕਰ ਰਹੇ ਹਾਂ ਉਹ ਸਮੁੰਦਰ ਦੇ ਆਸ-ਪਾਸ ਨਹੀਂ ਸਗੋਂ ਸਮੁੰਦਰ ਦੇ ਅੰਦਰ ਬਣੇ ਹੋਏ ਹਨ। ਜੇਕਰ ਤੁਹਾਨੂੰ ਇੱਥੇ ਰਾਤ ਗੁਜਾਰਨ ਦੇ ਮੌਕਾ ਮਿਲੇ ਤਾਂ ਇਹ ਹੋਰ ਵੀ ਰੋਮਾਂਚਕ ਹੋਵੇਗਾ। ਆਓ ਜਾਣਦੇ ਹਾਂ ਦੁਨੀਆ ਦੇ ਅਜਿਹੇ ਹੀ ਕੁਝ ਸਮੁੰਦਰ ਦੇ ਅੰਦਰ ਬਣੇ ਹੋਟਲਾਂ ਦੇ ਬਾਰੇ ਵਿਚ।
1. ਕ੍ਰਿਸੇਂਟ ਹਾਈਡ੍ਰੋਪੋਲਿਸ, ਦੁਬਈ (Crescent Hydropolis, Dubai)
ਉੱਚੀਆਂ-ਉਚੀਆਂ ਇਮਾਰਤਾਂ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਦੁਬਈ 'ਚ ਕ੍ਰਿਸੇਂਟ ਹਾਈਡ੍ਰੋਪੋਲਿਸ ਨਾਮ ਦਾ ਅੰਡਰ ਵਾਟਰ ਹੋਟਲ ਬਹੁਤ ਖੂਬਸੂਰਤ ਹੈ। ਇੱਥੇ ਕਮਰਿਆਂ ਤੋਂ ਲੈ ਕੇ ਮੀਟਿੰਗ ਹਾਲ, ਡਾਈਨਿੰਗ ਟੇਬਲ ਏਰੀਏ ਤੋਂ ਇਲਾਵਾ ਸਭ ਕੁੱਝ ਕੱਚ ਦਾ ਹੀ ਬਣਿਆ ਹੋਇਆ ਹੈ। ਇੱਥੇ ਜ਼ਿਆਦਾਤਰ ਸ਼ਾਹੀ ਪਰਿਵਾਰ ਜਾਂ ਵੱਡੀਆਂ-ਵੱਡੀਆਂ ਹਸਤੀਆਂ ਹੀ ਆਉਂਦੀਆਂ ਹਨ। ਇਸ ਹੋਟਲ ਦੇ ਅੰਦਰੋਂ ਹੀ ਸਮੁੰਦਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ।
2.ਦਿ ਸ਼ਿਮਾਓ ਵੰਡਰਲੈਂਡ, ਚੀਨ (The Shimao Wonderland, China)
ਚੀਨ ਦੇ ਸੋਂਗਜਿਆਂਗ ਮੇਂ ਥਿਆਨਮੇਂਸ਼ਨ ਪਹਾੜਾਂ ਦੇ ਵਿਚ ਬਣਿਆ ਦਿ ਸ਼ਿਮਾਓ ਵੰਡਰਲੈਂਡ ਬਹੁਤ ਹੀ ਖੂਬਸੂਰਤ ਹੈ। ਪਾਣੀ ਦੇ 100 ਮੀਟਰ ਅੰਦਰ ਬਣੇ ਇਸ ਹੋਟਲ 'ਚ 380 ਕਮਰੇ ਹਨ। ਇਸ ਨੂੰ ਦੇਖਣ ਦੇ ਲਈ ਸੈਲਾਨੀ ਵੱਡੀ ਗਿਣਤੀ 'ਚ ਇੱਥੇ ਆਉਂਦੇ ਹਨ। ਇਸ ਨੂੰ ਗੁਫਾ ਹੋਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਚਾਰੇ ਪਾਸੇ ਜਾਣ ਵਾਲੀਆਂ ਸੜਕਾਂ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ।
3.ਪੋਜੇਡਾਨ ਅੰਡਰਵਾਟਰ, ਫਿਜੀ (The Poseidon Underwater Resort, Fiji)
ਅੰਡਰ ਵਾਟਰ ਹੋਟਲ 'ਚ ਰਹਿਣਾ ਚਾਹੁੰਦੇ ਹੋ ਤਾਂ ਇਹ ਹੋਟਲ ਤੁਹਾਡੇ ਲਈ ਸਭ ਤੋਂ ਬਿਹਤਰ ਹੈ। 5 ਹਜ਼ਾਰ ਏਕੜ ਪਾਣੀ ਦੇ ਖੇਤਰ 'ਚ ਫੈਲਿਆ ਇਹ ਹੋਟਲ ਸੈਲਾਨੀਆਂ ਦੀ ਖਾਸ ਪਸੰਦ ਹੈ। ਇੱਥੇ ਰਹਿਣਾ ਬਹੁਤ ਮਹਿੰਗਾ ਹੈ।
4. ਹੁਵਾਫੇਨ ਫੁਸ਼ੀ (Huvafen Fushi, Maldives)
ਮਾਲਦੀਪ ਦਾ ਇਹ ਹੋਟਲ ਪਾਣੀ 'ਚ ਬਹੁਤ ਖੂਬਸੂਰਤ ਤਰੀਕੇ ਨਾਲ ਬਣਾਇਆ ਹੋਇਆ ਹੈ। ਇਸ ਹੋਟਲ 'ਚ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ। ਇਸ ਦਾ ਬਾਹਰੀ ਹਿੱਸਾ ਦੇਖਣ 'ਚ ਬਹੁਤ ਆਕਰਸ਼ਿਤ ਲੱਗਦਾ ਹੈ।
5. ਮਾਂਟਾ ਰਿਜ਼ਾਰਟ (The Manta Resort, Pemba Island, Zanzibar)
13 ਫੁੱਟ ਸਮੁੰਦਰ ਦੀ ਡੂੰਘਾਈ 'ਚ ਬਣਿਆ ਇਹ ਰਿਜ਼ਾਰਟ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਹੈ। ਇਸ ਰਿਜ਼ਾਰਟ 'ਚ ਕਮਰੇ ਛੋਟੇ-ਛੋਟੇ ਹਨ ਪਰ ਬਾਕੀ ਸਾਰੀਆ ਸੁਵਿਧਾਵਾ ਮੌਜੂਦ ਹਨ। ਇਕ ਰਾਤ ਦੇ ਲਈ ਇੱਥੇ ਰਹਿਣ ਦਾ ਖਰਚ ਲਗਭਗ 60000 ਰੁਪਏ ਹੈ।
ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
NEXT STORY