ਜਲੰਧਰ (ਬਿਊਰੋ) - ਸਾਰੀਆਂ ਜਨਾਨੀਆਂ ਨੂੰ ਲਿਪਸਟਿਕ ਲਗਾਉਣ ਦਾ ਬਹੁਤ ਸ਼ੌਕ ਹੁੰਦਾ ਹੈ, ਜਿਸ ਦੇ ਲਈ ਉਹ ਵੱਖੋ-ਵੱਖਰੇ ਰੰਗ ਦੀ ਚੋਣ ਕਰਦੀਆਂ ਹਨ। ਜਨਾਨੀਆਂ ਦੇ ਬੈਗ ਵਿਚ ਮੇਕਅਪ ਕਿੱਟ ਹੋਵੇ ਜਾਂ ਨਾ ਹੋਵੇ, ਪਰ ਉਨ੍ਹਾਂ ਕੋਲ ਇਕ ਲਿਪਸਟਿਕ ਜ਼ਰੂਰ ਹਮੇਸ਼ਾ ਰਹਿੰਦੀ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਲਿਪਸਟਿਕ ਜਨਾਨੀਆਂ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਜੇ ਇਸ ਨੂੰ ਬੁੱਲ੍ਹਾਂ 'ਤੇ ਸਹੀ ਤਰ੍ਹਾਂ ਨਹੀਂ ਲਗਾਇਆ ਜਾਂਦਾ ਤਾਂ ਇਹ ਤੁਹਾਡੀ ਸੁੰਦਰਤਾ ਨੂੰ ਗ੍ਰਹਿਣ ਵੀ ਲੱਗਾ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲਿਪਸਟਿਕ ਲਗਾਉਣ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ...
1. ਬੁੱਲ ਸੁੱਕੇ ਜਾਂ ਫੱਟੇ ਹੋਏ ਨਾ ਹੋਣ
ਲਿਪਸਟਿਕ ਲਗਾਉਣ ਤੋਂ ਪਹਿਲਾਂ ਇਹ ਜਾਂਚ ਲਓ ਕਿ ਤੁਹਾਡੇ ਬੁੱਲ ਸੁੱਕੇ ਜਾਂ ਫੱਟੇ ਹੋਏ ਨਾ ਹੋਣ। ਨਹੀਂ ਤਾਂ ਦਰਾਰਾਂ ਦੇ ਵਿਚਕਾਰ ਸਕਿਨ ਕਲਰ ਤੁਹਾਡੀ ਸੁੰਦਰਤਾ ਨੂੰ ਵਿਗਾੜ ਦੇਵੇਗਾ। ਅਜਿਹੀ ਸਥਿਤੀ ਵਿਚ ਪਹਿਲਾਂ ਸੁੱਕੇ ਬੁੱਲ੍ਹਾਂ 'ਤੇ ਲਿਪ ਬਾਮ ਜਾਂ ਗਲਾਈਸਰੀਨ ਜ਼ਰੂਰ ਲਗਾ ਲਓ, ਫਿਰ ਲਿਪਸਟਿਕ ਦੀ ਵਰਤੋਂ ਕਰੋ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
2. ਆਉਟਲਾਇਨ ਜਾਂ ਸ਼ੇਡ ਜ਼ਰੂਰ ਲਗਾਓ
ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪ ਪੈਨਸਿਲ ਨਾਲ ਗੂੜ੍ਹੇ ਰੰਗ ਦੀ ਆਉਟਲਾਇਨ ਜਾਂ ਸ਼ੇਡ ਜ਼ਰੂਰ ਬਣਾਓ। ਇਹ ਬੁੱਲ੍ਹਾਂ ਨੂੰ ਇਕ ਅਕਾਰ ਦੇ ਦੇਵੇਗਾ ਅਤੇ ਫਿਰ ਤੁਹਾਡੀ ਲਿਪਸਟਿਕ ਵਧੇਰੇ ਆਕਰਸ਼ਕ ਦਿਖਾਈ ਦੇਵੇਗੀ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

3. ਬੁੱਲ੍ਹਾਂ ’ਤੇ ਲਿਪਸਟਿਕ ਦੇ ਲਗਾਓ 3 ਕੋਟ
ਜੇਕਰ ਤੁਸੀਂ ਲਿਪਸਟਿਕ ਦਾ ਸਿਰਫ ਇਕ ਕੋਟ ਲਗਾਉਂਦੇ ਹੋ, ਤਾਂ ਇਹ ਜਲਦੀ ਹਲਕਾ ਹੋ ਜਾਵੇਗਾ। ਇਸੇ ਲਈ ਲਿਪਸਟਿਕ ਦੇ ਘੱਟੋ ਘੱਟ ਦੋ-ਤਿੰਨ ਕੋਟ ਜ਼ਰੂਰ ਲਗਾਓ। ਦੂਜਾ ਲਿਪਸਟਿਕ ਦੀ ਵਰਤੋਂ ਆਪਣੀ ਚਮੜੀ ਦੇ ਰੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ
4. ਬੁੱਲ੍ਹਾਂ 'ਤੇ ਉਂਗਲਾਂ ਨਾਲ ਲਗਾਓ ਥੋੜ੍ਹਾ ਜਿਹਾ ਪਾਊਡਰ
ਲਿਪਸਟਿਕ ਦਾ ਇਕ ਕੋਟ ਲਗਾਉਣ ਤੋਂ ਬਾਅਦ ਬੁੱਲ੍ਹਾਂ 'ਤੇ ਉਂਗਲਾਂ ਨਾਲ ਥੋੜ੍ਹਾ ਜਿਹਾ ਪਾਊਡਰ ਲਗਾਓ। ਅਜਿਹਾ ਕਰਨ ਨਾਲ ਲਿਪਸਟਿਕ ਪੂਰੀ ਤਰ੍ਹਾਂ ਸੈਟ ਹੋ ਜਾਵੇਗੀ। ਇਸ ਤੋਂ ਬਾਅਦ, ਜੇਕਰ ਤੁਹਾਨੂੰ ਲੱਗੇ ਕਿ ਤੁਹਾਡੀ ਲਿਪਸਟਿਕ ਹਲਕੀ ਹੋ ਗਈ ਹੈ, ਤਾਂ ਤੁਸੀਂ ਇਕ ਕੋਟ ਹੋਰ ਲਗਾ ਸਕਦੇ ਹੋ।

ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
NEXT STORY