ਜਲੰਧਰ (ਬਿਊਰੋ) ਤੁਸੀਂ ਕਈ ਤਰ੍ਹਾਂ ਦੀ ਮਠਿਆਈ ਖਾਧੀ ਹੋਵੇਗੀ ਪਰ ਅੱਜ ਅਸੀਂ ਖਾਸ ਮਠਿਆਈ ਬਣਾਉਣਾ ਦੱਸਾਂਗੇ ਜੋ ਹੈ ਨਾਰੀਅਲ ਦੇ ਲੱਡੂ। ਨਾਰੀਅਲ ਦੇ ਲੱਡੂ ਖਾਣ 'ਚ ਬਹੁਤ ਸਵਾਦਿਸ਼ਟ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਨਾਰੀਅਲ ਦੇ ਲੱਡੂ ਬਣਾਉਣ ਬਾਰੇ
ਨਾਰੀਅਲ ਦੇ ਲੱਡੂ ਬਣਾਉਣ ਦੀ ਸਮੱਗਰੀ
ਚਿੱਟੇ ਤਿਲ ਦੇ ਬੀਜ - 2 ਕੱਪ
ਨਾਰੀਅਲ - 1 ਕੱਪ ਕੱਦੂ ਕਸ਼ ਕੀਤਾ ਹੋਇਆ
ਖਜੂਰ- 1-1 / 2 ਕੱਪ (ਕੱਟਿਆ ਹੋਇਆ)
ਬਣਾਉਣ ਦੀ ਵਿਧੀ
ਇਕ ਕੜਾਹੀ ਵਿਚ ਤਿਲ ਪਾਓ ਅਤੇ ਇਸ ਨੂੰ 2 ਮਿੰਟ ਲਈ ਫਰਾਈ ਕਰੋ। ਜਦੋਂ ਤਕ ਇਹ ਹਲਕਾ ਭੂਰਾ ਨਾ ਹੋ ਜਾਵੇ ਅਤੇ ਇਸ ਨੂੰ ਵੱਖਰੇ ਤੌਰ 'ਤੇ ਬਾਹਰ ਕੱਢ ਲਵੋ। ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਹਲਕਾ ਜਿਹਾ ਪੀਸ ਲਓ। ਹੁਣ ਕੜਾਹੀ 'ਚ ਨਾਰਿਅਲ ਮਿਲਾਓ ਅਤੇ ਇਸਨੂੰ ਭੁੰਨ ਲਵੋ।
ਇੱਕ ਕਟੋਰੇ ਵਿੱਚ ਨਾਰੀਅਲ, ਤਿਲ ਅਤੇ ਖਜੂਰ ਨੂੰ ਮਿਲਾਓ ਅਤੇ ਇਨ੍ਹਾਂ ਨੂੰ ਮਿਕਸ ਕਰੋ। ਤਿਆਰ ਕੀਤੇ ਮਿਸ਼ਰਣ ਨੂੰ ਇੱਕ ਗੋਲ ਅਕਾਰ ਦੇ ਕੇ ਲੱਡੂ ਦੀ ਤਰ੍ਹਾਂ ਬਣਾ ਲਓ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਲੱਡੂਆਂ ਦੇ ਉੱਪਰ ਨਾਰੀਅਲ ਦਾ ਭੂਰਾ ਵੀ ਲਗਾ ਸਕਦੇ ਹੋ। ਲਉ ਜੀ ਇਸ ਤਰ੍ਹਾਂ ਤਿਆਰ ਹਨ ਤੁਹਾਡੇ ਨਾਰੀਅਲ ਤਿਲ ਦੇ ਸਦਾਵਿਸ਼ਟ ਲੱਡੂ।
ਜੇਕਰ ਖਾਣਾ ਚਾਹੁੰਦੇ ਹੋ ਕੁਝ ਖਾਸ ਤਾਂ ਬਣਾਓ ਸੁਆਦਿਸ਼ਟ ਮਠਿਆਈ ਕਾਜੂ ਕਤਲੀ
NEXT STORY