ਵੈੱਬ ਡੈਸਕ - ਸਮੋਸਾ ਇਕ ਬਹੁਤ ਹੀ ਪ੍ਰਸਿੱਧ ਅਤੇ ਲਜ਼ੀਜ਼ ਭਾਰਤੀ ਸਨੈਕ ਹੈ, ਜੋ ਹਰ ਮੌਕੇ 'ਤੇ ਖਾਧਾ ਜਾਂਦਾ ਹੈ। ਇਸ ਨੂੰ ਘਰ ’ਚ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਇਸ ਲਈ ਸਿਰਫ ਕੁਝ ਸਧਾਰਣ ਸਮੱਗਰੀ ਦੀ ਲੋੜ ਹੁੰਦੀ ਹੈ। ਆਲੂ ਸਮੋਸੇ ’ਚ ਕਰੰਚੀ ਬਾਹਰੀ ਪਰਤ ਅਤੇ ਸਵਾਦਿਸ਼ਟ ਆਲੂ ਦੀ ਪਿੱਠੀ ਭਰੀ ਜਾਂਦੀ ਹੈ, ਜੋ ਇਸ ਨੂੰ ਬਹੁਤ ਪਸੰਦੀਦਾ ਬਣਾ ਦਿੰਦਾ ਹੈ। ਚਾਹੇ ਤੁਸੀਂ ਟੀ-ਟਾਈਮ ਸਨੈਕ ਲੱਭ ਰਹੇ ਹੋ ਜਾਂ ਕੁਝ ਬਦਲਾਵ ਵਾਲਾ ਭੋਜਨ ਚਾਹੁੰਦੇ ਹੋ, ਆਲੂ ਸਮੋਸਾ ਘਰ 'ਚ ਤਿਆਰ ਕਰਨਾ ਬਹੁਤ ਹੀ ਵਧੀਆ ਚੋਇਸ ਹੈ। ਆਓ, ਜਾਣਦੇ ਹਾਂ ਕਿ ਅਸੀਂ ਘਰ ’ਚ ਆਸਾਨੀ ਨਾਲ ਸਮੋਸਾ ਕਿਵੇਂ ਬਣਾ ਸਕਦੇ ਹਾਂ।
ਸਮੱਗਰੀ :-
1. ਮੈਦਾ – 2 ਕੱਪ
2. ਆਲੂ – 4-5, ਉਬਲੇ ਅਤੇ ਕੁਟੇ ਹੋਏ
3. ਮੋਟੀ ਸੌਂਫ – 1 ਚਮਚ
4. ਜੀਰਾ – 1/2 ਚਮਚ
5. ਹਰਿਆ ਧਨੀਆ – 2 ਚਮਚ, ਕੱਟਿਆ ਹੋਇਆ
6. ਹਰੀ ਮਿਰਚ – 2-3, ਕੱਟੀਆਂ ਹੋਈਆਂ
7. ਧਨੀਆ ਪਾੳਡਰ – 1 ਚਮਚ
8. ਲਾਲ ਮਿਰਚ ਪਾੳਡਰ – 1/2 ਚਮਚ
9. ਅਮਚੂਰ ਪਾੳਡਰ – 1/2 ਚਮਚ
10. ਗਰਮ ਮਸਾਲਾ – 1/2 ਚਮਚ
11. ਨਮਕ – ਸਵਾਦ ਅਨੁਸਾਰ
12. ਤਲਣ ਲਈ ਤੇਲ
ਸਮੋਸੇ ਦੇ ਆਟੇ ਲਈ :- ਮੈਦੇ ’ਚ 2 ਚਮਚ ਚਸਣ ਲਾਸਾ ਤੇਲ (ਮੋਇਨ) ਅਤੇ ਨਮਕ ਮਿਲਾਓ ਅਤੇ ਇਸ ’ਚ ਥੋੜ੍ਹਾ-ਥੋੜਾ ਪਾਣੀ ਮਿਲਾ ਕੇ ਸਖਤ ਆਟਾ ਗੁੰਧ ਲਓ। ਫਿਰ ਇਸ ਨੂੰ 20-30 ਮਿੰਟ ਲਈ ਸਾਈਡ ’ਤੇ ਰੱਖ ਦਿਓ।
ਸਮੋਸਾ ਪਿੱਠੀ ਸਮੱਗਰੀ :- ਕਹਾੜੀ ’ਚ 2 ਚਮਚ ਤੇਲ ਗਰਮ ਕਰੋ ਅਤੇ ਉਸ ’ਚ ਸੌਂਫ ਅਤੇ ਜ਼ੀਰੇ ਨੂੰ ਪਾ ਕੇ ਭੁੰਨ ਲਓ। ਹੁਣ ਕੱਟੀਆਂ ਹਰੀਆਂ ਮਿਰਚਾਂ ਅਤੇ ਹਰਾ ਧਨੀਆ ਪਾਓ। ਉਸ ਤੋਂ ਬਾਅਦ ਉਭਲੇ ਹੋਏ ਆਲੂਆਂ ਨੂੰ ਮਿਲਾਓ। ਇਸ ਤੋਂ ਬਾਅਦ ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ, ਗਰਮ ਮਸਾਲਾ ਅਤੇ ਨਮਕ ਮਿਲਾ ਕੇ ਭਾਲੀ ਤਰ੍ਹਾਂ ਮਿਕਸ ਕਰੋ ਅਤੇ ਬਾਅਦ ’ਚ ਸਮੱਗਰੀ ਨੂੰ ਠੰਡਾ ਹੋਣ ਦਿਓ।
ਬਣਾਉਣ ਦੀ ਪ੍ਰਕਿਰਿਆ :- ਆਟੇ ਦੇ ਛੋਟੇ ਪੇੜੇ ਬਣਾਏ ਤੇ ਰੋਚੀ ਵਰਗਾ ਬੇਲ ਲਓ। ਇਸ ਰੋਟੀ ਨੂੰ ਅੱਧ ’ਚੋਂ ਕੱਟੋ ਤਾਂ ਕਿ 2 ਅਰਧ ਆਕਾਰ ਦੇ ਟੁੱਕੜੇ ਬਣ ਜਾਣ। ਹੁਣ ਟੁੱਕੜੇ ਨੂੰ ਕੋਨ ਆਕਾਰ ’ਚ ਮੋੜੋ ਤੇ ਕੋਨ ਦੇ ਕਿਨਾਰੇ ਨੂੰ ਪਾਣੀ ਲਾ ਕੇ ਚਿਪਕਾਓ। ਫਿਰ ਕੋਨ ’ਚ ਆਲੂ ਦੀ ਪਿੱਠੀ ਨੂੰ ਭਰੋ ਅਤੇ ਉਪਰੀ ਹਿੱਸੇ ਨੂੰ ਪਾਣੀ ਲਾ ਕੇ ਸਮੋਸੇ ਦਾ ਆਕਾਰ ਦਿਓ। ਬਾਅਦ ’ਚ ਇਸ ਨੂੰ ਕਹਾੜੀ ’ਚ ਗਰਮ ਤੇਲ ’ਚ ਮੱਧਮ ਹੀਟ ’ਤੇ ਤਲ ਲਓ ਅਤੇ ਸੁਨਹਿਰੀ ਰੰਗ ਦੇ ਹੋਣ ਤਕ ਤਲੋ। ਸਮੋਸਿਆਂ ਨੂੰ ਹਰੀ ਚਟਨੀ ਜਾਂ ਟਮਾਟੋ ਸੋਸ ਨਾਲ ਗਰਮਾ-ਗਰਮ ਸਰਵ ਕਰੋ। ਇਸ ਸੌਖੇ ਤਰੀਕੇ ਨਾਲ ਤੁਸੀਂ ਘਰ ’ਚ ਬਹੁਤ ਹੀ ਸਵਾਦ ਆਲੂ ਸਮੋਸਾ ਬਣਾ ਸਕਦੇ ਹੋ।
ਹਰੀ ਚਟਨੀ ਬਣਾਉਣ ਦਾ ਤਰੀਕਾ :-
ਸਮੱਗਰੀ :-
1. ਹਰਾ ਧਨੀਆ – 1 ਕੱਪ (ਕੱਟਿਆ ਹੋਇਆ)
2. ਪੁਦੀਨਾ ਪੱਤੇ – 1/2 ਕੱਪ (ਕੱਟੇ ਹੋਏ)
3. ਹਰੀ ਮਿਰਚ – 2-3 (ਸਵਾਦ ਅਨੁਸਾਰ)
4. ਅਦਰਕ – 1 ਇੰਚ ਟੁਕੜਾ
5. ਨਿੰਬੂ ਦਾ ਰਸ – 1-2 ਚਮਚ
6. ਨਮਕ – ਸਵਾਦ ਅਨੁਸਾਰ
7. ਜ਼ੀਰਾ (ਭੁੰਨਾ ਹੋਇਆ) – 1/2 ਚਮਚ
8. ਪਾਣੀ – 2-3 ਚਮਚ (ਚਟਨੀ ਦੇ ਗਾੜ੍ਹੇਪਨ ਅਨੁਸਾਰ)
ਚਟਨੀ ਬਣਾਉਣ ਦੀ ਪ੍ਰਕਿਰਿਆ :-
1. ਹਰੇ ਧਨੀਆ ਅਤੇ ਪੁਦੀਨਾ ਦੇ ਪੱਤੇ ਚੰਗੀ ਤਰ੍ਹਾਂ ਧੋ ਲਵੋ।
2. ਇਕ ਮਿਕਸੀ ਜਾਰ ’ਚ ਹਰਾ ਧਨੀਆ, ਪੁਦੀਨਾ, ਹਰੀ ਮਿਰਚ, ਅਦਰਕ, ਭੁੰਨਿਆ ਜ਼ੀਰਾ, ਨਮਕ ਅਤੇ ਨਿੰਬੂ ਦਾ ਰਸ ਪਾਓ।
3. ਹੁਣ ਇਸ ’ਚ 2-3 ਚਮਚ ਪਾਣੀ ਪਾਓ ਅਤੇ ਸਭ ਕੁਝ ਚੰਗੀ ਤਰ੍ਹਾਂ ਪੀਸ ਲਵੋ।
4. ਜੇ ਚਟਨੀ ਜ਼ਿਆਦਾ ਗਾੜ੍ਹੀ ਹੋਵੇ ਤਾਂ ਥੋੜ੍ਹਾ ਜਿਹਾ ਹੋਰ ਪਾਣੀ ਪਾ ਲਵੋ ਅਤੇ ਮੁੜ ਪੀਸੋ।
ਸਰਵਿੰਗ :- ਹਰੀ ਚਟਨੀ ਨੂੰ ਤੁਰੰਤ ਸਮੋਸੇ ਦੇ ਨਾਲ ਸਰਵ ਕਰੋ। ਇਸ ਨੂੰ ਫ੍ਰਿਜ ’ਚ 2-3 ਦਿਨਾਂ ਤੱਕ ਸਟੋਰ ਵੀ ਕੀਤਾ ਜਾ ਸਕਦਾ ਹੈ। ਇਹ ਤਾਜ਼ਾ ਅਤੇ ਚਟਪਟੀ ਚਟਨੀ ਤੁਹਾਡੇ ਖਾਣੇ ਨੂੰ ਹੋਰ ਵੀ ਸੁਆਦਿਸ਼ਟ ਬਣਾ ਦੇਵੇਗੀ!
Navratri Special : ਕੁੱਟੂ ਦੇ ਆਟੇ ਦੀ ਨਰਮ ਰੋਟੀ ਬਣਾਉਣ ਦਾ ਤਰੀਕਾ
NEXT STORY