ਨਵੀਂ ਦਿੱਲੀ— ਖਾਣੇ ਦੇ ਬਾਅਦ ਕੁਝ ਮਿੱਠਾ ਹੋਵੇ ਤਾਂ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਬਾਜ਼ਾਰ ਦੀਆਂ ਮਿਠਾਈਆਂ ਖਾਣ ਦੀ ਬਜਾਏ ਜੇ ਤੁਸੀਂ ਘਰ ਵਿਚ ਖੁੱਦ ਹੀ ਮਿਠਾਈ ਬਣਾ ਲਓ ਤਾਂ ਸਿਹਤ ਵੀ ਚੰਗੀ ਰਹੇਗੀ। ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਮੈਂਗੋ ਕੋਕੋਨਟ ਬਰਫੀ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਸਮੱਗਰੀ
- ਅੰਬ ਦਾ ਪਲਪ 1 ਕਿਲੋ
- ਖੰਡ 300 ਗ੍ਰਾਮ
- ਨਾਰੀਅਲ ਦਾ ਬੂਰਾ 100 ਗ੍ਰਾਮ
- ਦਾਲਚੀਨੀ ਪਾਊਡਰ 1/2 ਚਮੱਚ
- ਸੁੱਕੇ ਮੇਵੇ (ਕੱਟੇ ਹੋਏ)
ਬਣਾਉਣ ਦੀ ਵਿਧੀ
1. ਇਕ ਕੜਾਈ ਵਿਚ ਤੁਸੀਂ ਅੰਬ ਦਾ ਪਲਪ ਪਾ ਕੇ ਘੱਟ ਗੈਸ 'ਤੇ ਪਕਾਓ।
2. ਇਸ ਤੋਂ ਬਾਅਦ ਇਸ ਵਿਚ ਖੰਡ, ਨਾਰੀਅਲ ਦਾ ਬੂਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਗਾੜਾ ਹੋਣ ਤੱਕ ਪਕਾਓ।
3. ਫਿਰ ਇਸ ਵਿਚ ਦਾਲਚੀਨੀ ਪਾਊਡਰ ਪਾ ਕੇ ਪਕਾਓ।
4. ਜਦੋਂ ਇਹ ਗਾੜਾ ਹੋ ਜਾਵੇ ਤਾਂ ਇਕ ਪਲੇਟ ਨੂੰ ਗ੍ਰੀਸ ਕਰਕੇ ਉਸ ਵਿਚ ਬਰਫੀ ਦੀ ਪੇਸਟ ਪਾ ਦਿਓ।
5. ਪਲੇਟ ਨੂੰ ਫ੍ਰਿਜ ਵਿਚ ਰਾਤਭਰ ਲਈ ਰੱਖ ਦਿਓ।
6. ਇਸ ਦੇ ਬਰਫੀ ਦੀ ਤਰ੍ਹਾਂ ਪੀਸ ਕੱਟ ਕੇ ਸਰਵ ਕਰੋ।
ਇਸ ਤਰ੍ਹਾਂ ਬਣਾਓ ਟੇਸਟੀ ਐੱਗ ਮਸਾਲਾ ਮੈਗੀ
NEXT STORY