ਮੁੰਬਈ— ਰਾਤ ਨੂੰ ਸੋਣ ਤੋਂ ਪਹਿਲਾਂ ਸਕਿਨ 'ਤੇ ਕਰੀਮ ਦੀ ਵਰਤੋਂ ਨਾਲ ਸਵੇਰੇ ਇਹ ਤਾਜ਼ਾ ਬਣੀ ਰਹਿੰਦੀ ਹੈ। ਕੀ ਤੁਸੀਂ ਕਦੇ ਨਾਈਟ ਕਰੀਮ ਬਾਰੇ ਸੁਣਿਆ ਹੈ। ਰਾਤ ਨੂੰ ਨਾਈਟ ਕਰੀਮ ਦੀ ਵਰਤੋਂ ਨਾਲ ਸਕਿਨ ਕਾਫੀ ਰਿਲੈਕਸ ਹੁੰਦੀ ਹੈ ਅਤੇ ਸਕਿਨ ਰਿਜੇਨੇਰੇਸ਼ਨ ਸ਼ਕਤੀ ਕਾਫੀ ਮਜ਼ਬੂਤ ਹੁੰਦੀ ਹੈ। ਨਾਈਟ ਕਰੀਮ ਲਗਾਉਣ ਨਾਲ ਦਿਨ ਭਰ ਦੀ ਭੱਜ-ਦੌੜ ਦੌਰਾਨ ਜੋ ਨੁਕਸਾਨ ਸਕਿਨ ਨੂੰ ਹੁੰਦਾ ਹੈ ਉਹ ਠੀਕ ਹੋ ਜਾਂਦਾ ਹੈ। ਇਸ ਲਈ ਨਾਈਟ ਕਰੀਮ ਸਕਿਨ ਲਈ ਜ਼ਰੂਰੀ ਹੁੰਦੀ ਹੈ।
ਨਾਈਟ ਕਰੀਮ ਸਕਿਨ ਦਾ ਕਾਲੇਜਨ ਪ੍ਰੋਡਕਸ਼ਨ ਵਧਾ ਕੇ ਸਕਿਨ ਦੀ ਇਲੈਸਟੀਸਿਟੀ ਬਣਾਈ ਰੱਖਦੀ ਹੈ। ਇਹ ਵੱਧਦੀ ਉਮਰ ਦੀਆਂ ਨਿਸ਼ਾਨੀਆਂ ਜਿਵੇਂ ਝੁਰੜੀਆਂ ਅਤੇ ਬਰੀਕ ਰੇਖਾਵਾਂ ਨੂੰ ਖਤਮ ਕਰਨ 'ਚ ਕਾਫੀ ਉਪਯੋਗੀ ਮੰਨੀ ਜਾਂਦੀ ਹੈ। ਇਹ ਸਕਿਨ ਨੂੰ ਗਹਿਰਾਈ ਤੱਕ ਮੋਈਸਚਰਾਈਜ਼ਰ ਕਰ ਕੇ ਉਸ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਪਿਗਮੇਟੇਸ਼ਨ ਅਤੇ ਡਾਰਕ ਸਪੋਟ ਖਤਮ ਕਰਦੀ ਹੈ ਅਤੇ ਕਾਮਪਲੈਕਸ਼ਨ ਅਤੇ ਟੈਕਸਚਰ ਬਿਹਤਰ ਬਣਾਉਂਦੀ ਹੈ।
ਇਸ ਤਰ੍ਹਾਂ ਚੁਣੋ ਨਾਈਟ ਕਰੀਮ
1. ਨਾਈਟ ਕਰੀਮ ਚੁਣਦੇ ਸਮੇਂ ਤੁਸੀਂ ਆਪਣੀ ਸਕਿਨ ਨੂੰ ਧਿਆਨ 'ਚ ਰੱਖ ਕੇ ਚੁਣੋ। ਜੇ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਅਜਿਹੀ ਨਾਈਟ ਕਰੀਮ ਚੁਣੋ ਜੋ ਗਿਲਸਰੀਨ ਬੇਸਡ ਹੋ ਜਾਂ ਜਿਸ 'ਚ ਬਦਾਮ ਤੇਲ, ਸ਼ੀਆ ਬਟਰ ਜਾਂ ਐਵਾਕਾਡੋ ਮੌਜੂਦ ਹੋਵੇ।
2. ਜੇਕਰ ਤੁਹਾਡੀ ਸਕਿਨ ਸੇਂਸੇਟਿਵ ਹੈ ਤਾਂ ਲਾਈਟਵੇਟ ਫਾਰਮੂਲੇ ਜਾਂ ਨਿੰਮ, ਐਲੋਵੇਰਾ ਅਤੇ ਟੀ-ਟ੍ਰੀ ਤੇਲ ਵਾਲੀ ਕਰੀਮ ਵਰਤੋ।
ਇਸ ਤਰ੍ਹਾਂ ਕਰੋ ਅਪਲਾਈ
1. ਹਮੇਸ਼ਾ ਸੋਣ ਤੋਂ ਅੱਧਾ ਘੰਟਾ ਪਹਿਲਾਂ ਨਾਈਟ ਕਰੀਮ ਲਗਾਓ। ਇਸ ਲਈ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਫੇਸਵਾਸ਼ ਨਾਲ ਧੋ ਲਓ। ਫਿਰ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝ ਲਓ। ਹੁਣ ਅੱਖਾਂ ਨੂੰ ਬਚਾਉਂਦੇ ਹੋਏ ਆਪਣੇ ਚਿਹਰੇ ਅਤੇ ਗਰਦਨ 'ਤੇ ਕਰੀਮ ਲਗਾ ਕੇ ਸਰਕੁਲਰ ਮੋਸ਼ਨ 'ਚ ਹਲਕੇ ਹੱਥਾਂ ਨਾਲ ਦੋ ਮਿੰਟ ਲਈ ਮਾਲਸ਼ ਕਰੋ। ਹਮੇਸ਼ਾ ਉੱਪਰੀ ਦਿਸ਼ਾ ਤੋਂ ਹੀ ਮਾਲਸ਼ ਸ਼ੁਰੂ ਕਰੋ।
2. ਤੁਸੀਂ ਇਸ ਕਰੀਮ ਨੂੰ ਘਰ 'ਚ ਵੀ ਬਣਾ ਸਕਦੇ ਹੋ। ਇਸ ਲਈ ਤੁਸੀਂ ਦੋ ਚਮਚ ਗੁਲਾਬ ਜਲ, ਇਕ ਚਮਚ ਨਾਰੀਅਲ ਤੇਲ, ਇਕ ਚਮਚ ਬਦਾਮ ਤੇਲ ਅਤੇ ਇਕ ਚਮਚ ਗਿਲਸਰੀਨ ਲਓ।
ਸਭ ਤੋਂ ਪਹਿਲਾਂ ਇਕ ਬਾਇਲਰ 'ਚ ਨਾਰੀਅਲ ਅਤੇ ਬਦਾਮ ਤੇਲ ਪਾ ਕੇ ਗਰਮ ਕਰੋ। ਗੈਸ ਬੰਦ ਕਰ ਕੇ ਇਸ 'ਚ ਗੁਲਾਬਜਲ ਅਤੇ ਗਿਲਸਰੀਨ ਮਿਲਾਓ। ਇਸ ਨੂੰ ਥੋੜ੍ਹੀ ਦੇਰ ਫਰਿੱਜ 'ਚ ਰੱਖੋ ਅਤੇ ਫਿਰ ਇਸ ਕਰੀਮ ਦੀ ਵਰਤੋ ਕਰੋ।
ਹਵਾਈ ਜਹਾਜ 'ਚ ਬਣਿਆ ਇਹ ਰੇਸਟੋਰੇਂਟ, ਬਣ ਰਿਹਾ ਹੈ ਸਭ ਦੀ ਪਹਿਲੀ ਪਸੰਦ
NEXT STORY